ਰੂਪਨਗਰ, (ਵਿਜੇ)- ਬੇਲਾ ਚੌਂਕ ਨੇਡ਼ੇ ਸੀ.ਡੀ. ਮਾਰਕੀਟ ’ਚ ਸਥਿਤ ਰੇਡੀਮੇਡ ਕੱਪਡ਼ਾ ਵਿਕਰੇਤਾ ਦੀ ਦੁਕਾਨ ’ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮਾਰਕੀਟ ਦੇ ਸਬੰਧਤ ਦੁਕਾਨਦਾਰ ਸੁਨੀਲ ਕੁਮਾਰ ਬਹਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਕ 22 ਸਾਲਾ ਨੌਜਵਾਨ ਉਨ੍ਹਾਂ ਦੀ ਦੁਕਾਨ ’ਤੇ ਪਏ ਕੱਪਡ਼ੇ ਖ੍ਰੀਦਣ ਆਇਆ। ਇਸ ਦੌਰਾਨ ਇਕ ਹੋਰ ਨੌਜਵਾਨ ਦੁਕਾਨ ਦੇ ਨੇਡ਼ੇ ਬਾਇਕ ਸਮੇਤ ਖ਼ਡ਼ਾ ਹੋ ਗਿਆ। ਉਸ ਸਮੇਂ ਦੁਕਾਨਦਾਰ ਦਾ ਦੋਸਤ ਉਸਨੂੰ ਮਿਲਣ ਪਹੁੰਚ ਗਿਆ ਅਤੇ ਉਹ ਜਿਵੇਂ ਹੀ ਉਸ ਨਾਲ ਗੱਲਾਂ ਕਰ ਰਿਹਾ ਸੀ ਤਾਂ ਐਨੇ ’ਚ ਉਕਤ ਵਿਅਕਤੀ ਖ੍ਰੀਦੇ ਕੱਪਡ਼ਿਆਂ ਨਾਲ ਭਰਿਆ ਲਿਫਾਫਾ ਲੈ ਕੇ ਬਿਨਾਂ ਪੇਮੈਂਟ ਕੀਤੇ ਉੱਥੋ ਰਫੂ ਚੱਕਰ ਹੋ ਗਿਆ। ਉਕਤ ਸਾਰੀ ਘਟਨਾ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਦੁਕਾਨਦਾਰ ਨੇ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ। ਦੁਕਾਨਦਾਰ ਅਨੁਸਾਰ ਉਕਤ ਨੌਜਵਾਨ ਦੁਕਾਨ ਤੋਂ ਕਰੀਬ ਤਿੰਨ ਹਜ਼ਾਰ ਦੇ ਕੱਪਡ਼ੇ ਬਿਨਾਂ ਪੇਮੈਂਟ ਕੀਤੇ ਲੈ ਗਏ।
ਸਡ਼ਕ ਹਾਦਸੇ ’ਚ ਜ਼ਖਮੀ ਹਿਮਾਚਲ ਪ੍ਰਦੇਸ਼ ਪੁਲਸ ਦੇ ਕਾਂਸਟੇਬਲ ਦੀ ਮੌਤ
NEXT STORY