ਜਲੰਧਰ (ਮਾਹੀ)— ਜਲੰਧਰ ਦੇ ਮਕਸੂਦਾਂ ਫਲਾਈਓਵਰ 'ਤੇ ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ। ਜਾਣਕਾਰੀ ਮੁਤਾਬਕ ਦਿਲਬਾਗ ਨਗਰ ਵਾਸੀ ਰਮੇਸ਼ ਕੁਮਾਰ ਆਪਣੀ ਪਤਨੀ ਰੀਤੂ ਦੇ ਨਾਲ ਕਾਰ 'ਚ ਕਰਤਾਰਪੁਰ ਕਿਸੇ ਕੰਮ ਲਈ ਜਾ ਰਹੇ ਸਨ।

ਮਕਸੂਦਾਂ ਫਲਾਈਓਵਰ 'ਤੇ ਇਨ੍ਹਾਂ ਦੀ ਕਾਰ ਨੂੰ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ। ਮੁਲਜ਼ਮ ਟਰੱਕ ਚਾਲਕ ਘਟਨਾ ਸਥਾਨ 'ਤੇ ਹੀ ਟਰੱਕ ਛੱਡ ਕੇ ਫਰਾਰ ਹੋ ਗਿਆ।
ਖੁਦ ਨੂੰ ਅੱਗ ਲਾਉਣ 'ਤੇ ਉਤਾਰੂ ਹੋਇਆ ਸੰੰਡੇ ਬਾਜ਼ਾਰ ਦਾ ਦੁਕਾਨਦਾਰ
NEXT STORY