ਮੰਗਲੁਰੂ- ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਤੇ ਦੂਰ-ਦੁਰਾਡੇ ਦੇ ਪਿੰਡਾਂ ’ਚ ਘੱਟ ਲਾਗਤ ਵਾਲੇ ਸਸਪੈਂਸ਼ਨ ਪੁਲ ਬਣਾਉਣ ਲਈ ਪ੍ਰਸਿੱਧ ‘ਸੇਤੂ ਪੁਰਸ਼’ ਗਿਰੀਸ਼ ਭਾਰਦਵਾਜ (76) ਦਾ ਮੰਗਲਵਾਰ ਸਵੇਰੇ ਕਰਨਾਟਕ ਦੇ ਦੱਖਣੀ ਕੰਨੜ ਜ਼ਿਲੇ ਦੇ ਸੁਲੀਆ ’ਚ ਇਕ ਨਿੱਜੀ ਹਸਪਤਾਲ ’ਚ ਦਿਹਾਂਤ ਹੋ ਗਿਆ। ਇਕ ਮਕੈਨੀਕਲ ਇੰਜੀਨੀਅਰ ਭਾਰਦਵਾਜ ਨੇ ਪੂਰੇ ਦੇਸ਼ ’ਚ ਪਿਛਲੇ 3 ਦਹਾਕਿਆਂ ਦਰਾਨ 140 ਤੋਂ ਵੱਧ ਸਸਪੈਂਸ਼ਨ ਫੁੱਟਬ੍ਰਿਜ ਬਣਵਾਏ। ਇਸ ਨਾਲ ਦੂਰ-ਦੁਰਾਡੇ ਦੇ ਪੇਂਡੂ ਲੋਕਾਂ ਨੂੰ ਲਾਭ ਹੋਇਆ।
ਉਨ੍ਹਾਂ ਦੇ ਵਿਲੱਖਣ ਤੇ ਘੱਟ ਲਾਗਤ ਵਾਲੇ ਪੁਲਾਂ ਨੇ ਸਕੂਲਾਂ, ਹਸਪਤਾਲਾਂ ਤੇ ਬਾਜ਼ਾਰਾਂ ਤੱਕ ਪੂਰਾ ਸਾਲ ਪਹੁੰਚ ਪ੍ਰਦਾਨ ਕਰ ਕੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। ਭਾਰਦਵਾਜ ਨੇ 1989 ’ਚ ਪਯਾਸਵਿਨੀ ਨਦੀ ’ਤੇ ਆਪਣਾ ਪਹਿਲਾ ਸਸਪੈਂਸ਼ਨ ਪੁਲ ਬਣਾਇਆ। ਉਨ੍ਹਾਂ ਦਾ ਕੰਮ ਬਾਅਦ ’ਚ ਕਰਨਾਟਕ, ਕੇਰਲਮ ਤੇ ਕਈ ਹੋਰ ਸੂਬਿਆਂ ’ਚ ਫੈਲ ਗਿਆ ਜਿਸ ਨਾਲ ਉਨ੍ਹਾਂ ਨੂੰ ਭਾਰਤ ਦੇ ‘ਬ੍ਰਿਜ ਮੈਨ’ ਜਾਂ ‘ਸੇਤੂ ਪੁਰਸ਼’ ਵਜੋਂ ਮਾਨਤਾ ਮਿਲੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
2 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ, 3 ਦੋਸ਼ੀ ਗ੍ਰਿਫ਼ਤਾਰ
NEXT STORY