ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਵਿੱਚ ਪੀ. ਏ. ਪੀ. ਨੇੜੇ ਅੰਮ੍ਰਿਤਸਰ ਹਾਈਵੇਅ 'ਤੇ ਬਾਰਿਸ਼ ਵਿੱਚ ਇਕ ਵੱਡਾ ਹਾਦਸਾ ਵਾਪਰ ਗਿਆ। ਹਾਈਵੇਅ 'ਤੇ ਕਈ ਵਾਹਨ ਆਪਸ ਵਿਚ ਟਕਰਾ ਗਏ ਅਤੇ ਕੁਝ ਵਾਹਨ ਬਚਾਅ ਕਰਦੇ ਹੋਏ ਪੈਰਾਫਿਟ ਨਾਲ ਟਕਰਾ ਕੇ ਪਲਟ ਗਏ। ਹਾਦਸੇ ਤੋਂ ਬਾਅਦ ਹਾਈਵੇਅ ਦੀ ਲੇਨ 'ਤੇ ਜਾਮ ਲੱਗ ਗਿਆ ਹੈ। ਗਨੀਮਤ ਇਹ ਰਹੀ ਦੀ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਕਈਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਹਾਦਸੇ ਤੋਂ ਬਾਅਦ ਲੱਗੇ ਜਾਮ ਦੀ ਸੂਚਨਾ ਦੇ ਬਾਅਦ ਵਾਹਨ ਚਾਲਕ ਦੂਜੇ ਰਸਤੇ ਤੋਂ ਹੋ ਕੇ ਲੰਘੇ। ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਪਹੁੰਚ ਗਈ ਹੈ। ਪੁਲਸ ਨੇ ਕ੍ਰੇਨ ਦੀ ਮਦਦ ਦੇ ਵਾਹਨਾਂ ਨੂੰ ਸਾਈਡ 'ਤੇ ਕਰਕੇ ਜਾਮ ਖੁੱਲ੍ਹਵਾਇਆ।
ਇਹ ਵੀ ਪੜ੍ਹੋ- ਪੰਜਾਬ ’ਚ ਮੁਰਝਾਏ ਕਮਲ ਨੂੰ ਮੁੜ ਖਿੜਾਉਣ ਲਈ ਭਾਜਪਾ ਦਾ ‘ਜਾਖੜ ਪਲਾਨ’, ਚੁਣੌਤੀ-ਫਾਡੀ ਨੂੰ ਅੱਵਲ ਬਣਾਉਣਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪਹਿਲਾਂ NRI ਮੁੰਡੇ ਨਾਲ ਕੀਤੀ ਮੰਗਣੀ, ਫਿਰ ਖ਼ਰਚਾਏ 28 ਲੱਖ, ਜਦ ਖੁੱਲ੍ਹਿਆ ਕੁੜੀ ਦਾ ਭੇਤ ਤਾਂ ਰਹਿ ਗਏ ਹੈਰਾਨ
NEXT STORY