ਫਗਵਾੜਾ (ਜਲੋਟਾ)- ਜ਼ਿਲ੍ਹਾ ਕਪੂਰਥਲਾ ਦੀ ਐੱਸ.ਐੱਸ.ਪੀ. ਵਤਸਲਾ ਗੁਪਤਾ, ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਦੇ ਆਦੇਸ਼ਾਂ ’ਤੇ ਐੱਸ.ਐੱਚ.ਓ. ਸਤਨਾਮਪੁਰਾ ਗੌਰਵ ਧੀਰ ਦੀ ਅਗਵਾਈ ਹੇਠ ਪੁਲਸ ਨੇ ਸਖ਼ਤ ਪੁਲਸ ਪ੍ਰਬੰਧਾਂ ਹੇਠ ਗ੍ਰਿਫ਼ਤਾਰ ਕੀਤੀਆਂ 6 ਮੁਲਜ਼ਮ ਲੁਟੇਰਾ ਗੈਂਗ ਦੀਆਂ ਵਿਦੇਸ਼ੀ ਮੂਲ ਦੀਆਂ ਕੁੜੀਆਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ।
ਜਾਣਕਾਰੀ ਅਨੁਸਾਰ ਅਦਾਲਤ ਨੇ ਗ੍ਰਿਫ਼ਤਾਰ ਕੀਤੀਆਂ ਸਾਰੀਆਂ ਵਿਦੇਸ਼ੀ ਕੁੜੀਆਂ ਨੂੰ ਨਿਆਂਇਕ ਹਿਰਾਸਤ ’ਚ ਮਾਡਰਨ ਜੇਲ੍ਹ ਕਪੂਰਥਲਾ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਪੁਲਸ ਵੱਲੋਂ ਜਾਰੀ ਅਧਿਕਾਰਤ ਜਾਣਕਾਰੀ ਅਨੁਸਾਰ ਲੁਟੇਰਾ ਗੈਂਗ ਦੀਆਂ ਇਹ ਵਿਦੇਸ਼ੀ ਕੁੜੀਆਂ ਮੂਲ ਰੂਪ ’ਚ ਤਨਜ਼ਾਨੀਆ ਅਤੇ ਯੂਗਾਂਡਾ ਦੀਆਂ ਰਹਿਣ ਵਾਲੀਆਂ ਹਨ, ਜੋ ਮੌਜੂਦਾ ਮਹੇੜੂ ਪੀ.ਜੀ. ਵਿਚ ਰਹਿ ਰਹੀਆਂ ਸਨ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਹਾਦਸਾ, ਗੜ੍ਹਸ਼ੰਕਰ ਨੂੰ ਜਾਂਦੇ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ (ਵੀਡੀਓ)
ਦੱਸਣਯੋਗ ਹੈ ਕਿ ਪੁਲਸ ਥਾਣਾ ਸਤਨਾਮਪੁਰਾ ਦੀ ਪੁਲਸ ਨੇ ਇਸ ਵਿਦੇਸ਼ੀ ਮੂਲ ਦੀਆਂ ਕੁੜੀਆਂ ਦੇ ਗਿਰੋਹ ਦਾ ਪਰਦਾਫਾਸ਼ ਉਦੋਂ ਕੀਤਾ ਜਦੋਂ ਦਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਨੂੰਮਾਨਗੜ੍ਹ ਰਾਜਸਥਾਨ ਹਾਲ ਵਾਸੀ ਮਹੇੜੂ ਪੀ.ਜੀ. ਨੇ ਪੁਲਸ ਨੂੰ ਖੁਲਾਸਾ ਕੀਤਾ ਕਿ ਇਲਾਕੇ ਵਿਚ ਵਿਦੇਸ਼ੀ ਮੂਲ ਦੀਆਂ ਕੁੜੀਆਂ ਦਾ ਇਕ ਖ਼ਤਰਨਾਕ ਗਿਰੋਹ ਸਰਗਰਮ ਹੈ, ਜੋ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਮਾਸੂਮ ਲੋਕਾਂ ਨੂੰ ਲੁੱਟਦਾ ਹੈ।
ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕਰ ਉਸ ਨਾਲ ਵੀ ਲੁੱਟ-ਖੋਹ ਕੀਤੀ ਹੈ। ਪੁਲਸ ਨੇ ਵਿਦੇਸ਼ੀ ਕੁੜੀਆਂ ਖਿਲਾਫ ਥਾਣਾ ਸਤਨਾਮਪੁਰਾ ਵਿਖੇ ਧਾਰਾ 384, 506, 341 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਾਲ ਵਾਪਰਿਆ ਹਾਦਸਾ, ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਮਿਸ਼ਨਰੇਟ ਪੁਲਸ ਨੇ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼, 5 ਕਿੱਲੋ ਅਫੀਮ ਸਣੇ 3 ਕਾਬੂ
NEXT STORY