ਨੋਇਡਾ- ਨੋਇਡਾ ਦੇ ਸੂਰਜਪੁਰ ਥਾਣਾ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ, ਜਿਸ ਦੇ ਮੈਂਬਰ ਅਣਵਿਆਹੇ ਮਰਦਾਂ ਨੂੰ ਫਸਾ ਕੇ ਉਨ੍ਹਾਂ ਦਾ ਵਿਆਹ ਕਰਵਾ ਲੈਂਦੇ ਹਨ ਅਤੇ ਫਿਰ ਕੀਮਤੀ ਸਾਮਾਨ ਲੈ ਕੇ ਭੱਜ ਜਾਂਦੇ ਹਨ। ਪੁਲਸ ਨੇ ਇਸ ਮਾਮਲੇ 'ਚ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਦੂਜੇ ਜ਼ੋਨ) ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਸੂਰਜਪੁਰ ਥਾਣਾ ਪੁਲਸ ਨੇ ਵੀਰਵਾਰ ਨੂੰ ਇਕ ਔਰਤ ਮਾਲਤੀ ਸੰਤੋਸ਼ ਅਮੀਰ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਵਸਥੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਇਹ ਲੋਕ ਅਣਵਿਆਹੇ ਮੁੰਡਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਗਿਰੋਹ ਦੀ ਕੁੜੀ ਨੂੰ ਲਾੜੀ ਦੱਸ ਕੇ ਰਿਸ਼ਤਾ ਤੈਅ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਕੁੜੀ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਹੈ ਅਤੇ ਮੌਕਾ ਮਿਲਦਿਆਂ ਹੀ ਸਹੁਰੇ ਘਰੋਂ ਕੀਮਤੀ ਗਹਿਣੇ ਅਤੇ ਨਕਦੀ ਲੈ ਕੇ ਭੱਜ ਜਾਂਦੀ ਹੈ। ਅਵਸਥੀ ਨੇ ਦੱਸਿਆ ਕਿ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਦੋਸ਼ੀਆਂ 'ਚ ਕੋਈ ਕੁੜੀ ਦੀ ਮਾਂ, ਕੋਈ ਚਾਚਾ, ਕੋਈ ਭਰਾ ਅਤੇ ਕੋਈ ਦਾਦਾ-ਦਾਦਾ ਬਣ ਜਾਂਦਾ ਸੀ। ਉਨ੍ਹਾਂ ਕਿਹਾ ਕਿ ਕੁੜੀ ਨੂੰ ਗਰੀਬ ਅਤੇ ਬੇਸਹਾਰਾ ਦੱਸ ਕੇ ਕੁਆਰੇ ਮੁੰਡਿਆਂ ਨੂੰ ਜਾਲ 'ਚ ਫਸਾਇਆ ਜਾਂਦਾ ਸੀ ਅਤੇ ਸਾਦੇ ਢੰਗ ਨਾਲ ਉਸ ਦਾ ਵਿਆਹ ਕਰਨ ਦੀ ਗੱਲ ਤੈਅ ਕੀਤੀ ਜਾਂਦੀ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਈ ਲੋਕਾਂ ਨਾਲ ਧੋਖਾਧੜੀ ਕਰਨ ਦੀ ਗੱਲ ਕਬੂਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਸਰਕਾਰ ਦੇ ਵਿਭਾਗਾਂ ਨੇ 'ਆਪ' ਦੀਆਂ ਯੋਜਨਾਵਾਂ ਤੋਂ ਬਣਾਈ ਦੂਰੀ
NEXT STORY