ਲਾਂਬੜਾ (ਵਰਿੰਦਰ) : ਲਾਂਬੜਾ ਇਲਾਕੇ 'ਚ ਮੋਟਰਸਾਈਕਲ ਸਵਾਰ ਬੇਖੌਫ ਲੁਟੇਰਿਆਂ ਵੱਲੋਂ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਅੱਜ ਫਿਰ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਇਕ ਹੋਰ ਰਾਹਗੀਰ ਕੋਲੋਂ ਦਾਤਰ ਦੀ ਨੋਕ 'ਤੇ ਮੋਬਾਇਲ ਲੁੱਟ ਕੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ। ਜ਼ਿਕਰਯੋਗ ਹੈ ਕਿ ਅਜੇ ਬੀਤੀ ਰਾਤ ਹੀ ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਦਾਤਰ ਦੀ ਨੋਕ 'ਤੇ ਇਕ ਡਾਕਟਰ ਕੋਲੋਂ ਨਕਦੀ ਤੇ ਸਾਮਾਨ ਲੁੱਟਿਆ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਕਈ ਦਿਨਾਂ ਤੋਂ ਲੋੜੀਂਦਾ ਅਪਰਾਧੀ ਸਈਪੁਰੀਆ ਚੜ੍ਹਿਆ ਅੜਿੱਕੇ
ਘਟਨਾ ਸਬੰਧੀ ਪੀੜਤ ਬਖਸ਼ੀਸ਼ ਰਾਮ ਵਾਸੀ ਪਿੰਡ ਕਲਿਆਣਪੁਰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਦੁਪਹਿਰ ਕਰੀਬ 12 ਵਜੇ ਆਪਣੀ ਖਰਾਬ ਐਕਟਿਵਾ ਨੂੰ ਲੈ ਕੇ ਪੈਦਲ ਪਿੰਡ ਬਸ਼ੇਸ਼ਰਪੁਰ ਤੋਂ ਕਲਿਆਣਪੁਰ ਵਾਲੀ ਸੜਕ 'ਤੇ ਆ ਰਿਹਾ ਸੀ। ਇੰਨੇ ਨੂੰ ਇਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਆਏ, ਜਿਨ੍ਹਾਂ ਦਾਤਰ ਦੀ ਨੋਕ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਤੋਂ ਉਸ ਦਾ ਕਰੀਬ 15 ਹਜ਼ਾਰ ਦੀ ਕੀਮਤ ਵਾਲਾ ਮੋਬਾਇਲ ਖੋ ਲਿਆ। ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਪਿੰਡ ਕੁਰਾਲੀ ਵੱਲ ਫਰਾਰ ਹੋ ਗਏ। ਪੀੜਤ ਨੇ ਘਟਨਾ ਦੀ ਸੂਚਨਾ ਸਥਾਨਕ ਪੁਲਸ ਨੂੰ ਦੇ ਦਿੱਤੀ ਸੀ। ਪੁਲਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਕਈ ਦਿਨਾਂ ਤੋਂ ਲੋੜੀਂਦਾ ਅਪਰਾਧੀ ਸਈਪੁਰੀਆ ਚੜ੍ਹਿਆ ਅੜਿੱਕੇ
NEXT STORY