ਗੁਰਾਇਆ (ਮੁਨੀਸ਼): ਇਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦਾ ਗੁਜਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ, ਉਥੇ ਦੂਜੇ ਪਾਸੇ ਠੇਕੇ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਤਨਖਾਹ ਨਾ ਮਿਲਣ ਦੇ ਕਾਰਨ ਉਹ ਖਾਸੇ ਪਰੇਸ਼ਾਨ ਹਨ ਜੋ ਧਰਨਾ ਲਗਾ ਕੇ ਅਤੇ ਹੜਤਾਲ ਕਰਕੇ ਆਪਣੀ ਤਨਖਾਹ ਦੀ ਮੰਗ ਕਰ ਰਹੇ ਹਨ।ਗੁਰਾਇਆ ਦੀ ਟੈਲੀਫੋਨ ਐਕਸਚੇਂਜ ਦੇ ਪ੍ਰਦਸ਼ਨਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਬੀ.ਐਸ.ਐਨ.ਐਲ. ਕੰਪਨੀ 'ਚ ਠੇਕੇ ਤੇ ਕੰਮ ਕਰ ਰਹੇ ਹਨ। ਪਿਛਲੇ ਇਕ ਸਾਲ ਦੇ ਕਰੀਬ ਉਨ੍ਹਾਂ ਦੀ ਸੈਲਰੀ ਠੇਕੇਦਾਰ ਵਲੋਂ ਨਹੀਂ ਦਿੱਤੀ ਜਾ ਰਹੀ ਨਾ ਹੀ ਉਨ੍ਹਾਂ ਦੇ ਪੀ.ਐੱਫ. ਦਾ ਕੋਈ ਹਿਸਾਬ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ। ਉਹ ਕਈ ਬਾਰ ਠੇਕੇਦਾਰ ਤੋਂ ਇਸ ਸਬੰਧੀ ਦੱਸ ਚੁੱਕੇ ਹਨ ਅਤੇ ਲਿਖਤੀ 'ਚ ਸ਼ਿਕਾਇਤ ਵੀ ਬੀ.ਐਸ.ਐਨ.ਐਲ. ਦੇ ਅਧਿਕਾਰੀਆਂ ਨੂੰ ਦੇ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਕੋਵਿਡ-19 ਦੇ ਕਾਰਨ ਸਾਰੇ ਲੋਕ ਘਰਾਂ 'ਚ ਬੈਠੇ ਹੋਏ ਸੀ, ਉਸ ਦੌਰਾਨ ਵੀ ਉਹ ਆਪਣੀ ਜਾਨ ਜੋਖ਼ਮ 'ਚ ਪਾ ਕੇ ਕੰਮ ਕਰ ਰਹੇ ਸੀ। ਮਾਰਚ ਮਹੀਨੇ 'ਚ ਦੋਬਾਰਾ ਠੇਕਾ ਰਿਨਿਊ ਕੀਤਾ ਗਿਆ ਹੈ। ਦੋ ਮਹੀਨੇ ਦੀ ਸੈਲਰੀ ਤਾਂ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ ਪਰ ਪਿਛਲੇ ਕਰੀਬ ਇਕ ਸਾਲ ਦੀ ਤਨਖਾਹ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੈਲਰੀ ਉਨ੍ਹਾਂ ਨੂੰ ਦਿਲਵਾਈ ਜਾਵੇ ਨਹੀਂ ਤਾਂ ਉਹ ਹੜਤਾਲ ਤੇ ਹੀ ਰਹਿਣਗੇ। ਇਸ ਸਬੰਧ 'ਚ ਜਦ ਠੇਕੇਦਾਰ ਮਿਤਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ।ਉਨ੍ਹਾਂ ਨੂੰ ਪੇਮੈਂਟ ਕੰਪਨੀ ਵਲੋਂ ਨਹੀਂ ਆ ਰਹੀ ਹੈ ਉਹ ਖੁਦ ਵੀ ਦਿੱਲੀ 'ਚ ਧਰਨਾ ਲਗਾ ਚੱਕੇ ਹਨ ਜਦੋਂ ਉਨ੍ਹਾਂ ਨੂੰ ਪੇਮੈਂਟ ਆ ਜਾਵੇਗੀ ਤਾਂ ਉਹ ਵੀ ਦੇ ਦੇਣਗੇ। ਇਸ ਮੌਕੇ ਮਨਵੀਰ ਸਿੰਘ,ਹਰਮਨਦੀਪ ਸਿੰਘ,ਸੁਖਵਿੰਦਰ ਸਿੰਘ,ਬਲਬੀਰ ਚੰਦ,ਵਰਿੰਦਰ ਕੁਮਾਰ,ਵਿਸ਼ਾਲ,ਬਲਦੇਵ,ਨਰਿੰਦਰ ਕੁਮਾਰ,ਨੀਰਜ,ਪ੍ਰਮੋਦ,ਸੁਰਿੰਦਰ ਕੁਮਾਰ,ਰਾਮ ਕੁਮਾਰ,ਪ੍ਰਿੰਸ ਮੌਜੂਦ ਸਨ।
ਰਾਜਾ ਗਾਰਡਨ ਦੀ ਕੋਠੀ ’ਚ ਜੂਆ ਖੇਡਦੇ ਬੁਕੀ ਵਿਸ਼ਾਲ ਵਿਸ਼ੂ ਸਮੇਤ 7 ਜੁਆਰੀ ਗ੍ਰਿਫਤਾਰ
NEXT STORY