ਜਲੰਧਰ (ਖੁਰਾਣਾ)–ਅੱਜ ਤੋਂ ਕੁਝ ਸਾਲ ਪਹਿਲਾਂ ਮੇਅਰ ਜਗਦੀਸ਼ ਰਾਜਾ ਨੇ ਸ਼ਹਿਰ ਦੀ ਸਾਫ-ਸਫਾਈ ਸਬੰਧੀ ਵਿਵਸਥਾ ਵਿਚ ਸਹਿਯੋਗ ਦੇਣ ਲਈ ਸੈਨੀਟੇਸ਼ਨ ਕਮੇਟੀ ਦਾ ਗਠਨ ਕੀਤਾ ਸੀ, ਜਿਸ ਦਾ ਚੇਅਰਮੈਨ ਕਾਂਗਰਸੀ ਕੌਂਸਲਰ ਬਲਰਾਜ ਠਾਕੁਰ ਨੂੰ ਬਣਾਇਆ ਗਿਆ ਅਤੇ ਉਸ ’ਚ ਕਾਂਗਰਸੀ ਕੌਂਸਲਰਾਂ ਜਗਦੀਸ਼ ਸਮਰਾਏ, ਅਵਤਾਰ ਸਿੰਘ, ਸ਼ਮਸ਼ੇਰ ਸਿੰਘ ਖਹਿਰਾ ਆਦਿ ਨੂੰ ਲਿਆ ਗਿਆ। ਉਸ ਸਮੇਂ ਪੰਜਾਬ ਅਤੇ ਜਲੰਧਰ ਨਿਗਮ ਵਿਚ ਕਾਂਗਰਸ ਦੀ ਹੀ ਸਰਕਾਰ ਸੀ ਪਰ ਕਾਂਗਰਸੀ ਕੌਂਸਲਰਾਂ ’ਤੇ ਆਧਾਰਿਤ ਇਹ ਸੈਨੀਟੇਸ਼ਨ ਕਮੇਟੀ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਅਤੇ ਹੁਣ ਤੱਕ ਇਸ ਤੋਂ ਇਕ ਵੀ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ। ਇਸ ਦੇ ਬਾਵਜੂਦ ਮੇਅਰ ਰਾਜਾ ਨੇ ਲੱਗਭਗ 6 ਮਹੀਨੇ ਪਹਿਲਾਂ ਕਮੇਟੀ ਦਾ ਫਿਰ ਗਠਨ ਕਰ ਦਿੱਤਾ, ਜਿਸ ਨੇ ਅੱਜ ਪਹਿਲੀ ਵਾਰ ਬੈਠਕ ਕੀਤੀ। ਅੱਜ ਹੋਈ ਬੈਠਕ ’ਚ ਵੀ ਸਿਰਫ ਅਫਸਰਾਂ ਨੂੰ ਨਿਰਦੇਸ਼ ਹੀ ਦਿੱਤੇ ਗਏ, ਜਦਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਨਿਰਦੇਸ਼ ਸਿਰਫ ਕਾਗਜ਼ਾਂ ਵਿਚ ਹੀ ਰਹਿ ਜਾਣਗੇ।
ਸੈਨੀਟੇਸ਼ਨ ਕਮੇਟੀ ਦੀ ਅਸਫਲਤਾ ਦੇ ਨਮੂਨੇ
ਸ਼ੁਰੂ-ਸ਼ੁਰੂ ’ਚ ਇਸ ਕਮੇਟੀ ਨੇ ਸ਼ਹਿਰ ਤੋਂ ਨਿਕਲਦੇ ਕੂੜੇ ਨੂੰ ਤੋਲਣ ਦਾ ਪ੍ਰਾਜੈਕਟ ਬਣਾਇਆ ਤਾਂ ਜੋ ਤੇਲ ਦੀ ਚੋਰੀ ਰੋਕੀ ਜਾ ਸਕੇ ਪਰ ਕੁਝ ਦਿਨ ਦੀ ਮਿਹਨਤ ਤੋਂ ਬਾਅਦ ਉਸ ਸਿਲਸਿਲੇ ਨੂੰ ਵੀ ਬੰਦ ਕਰਨਾ ਪਿਆ। ਇਸ ਕਮੇਟੀ ਨੇ ਵਰਿਆਣਾ ਡੰਪ ਦੇ ਇਕ ਦਰਜਨ ਦੌਰੇ ਕੀਤੇ ਪਰ ਡੰਪ ਦੀ ਹਾਲਤ ਲਗਾਤਾਰ ਵਿਗੜਦੀ ਚਲੀ ਗਈ ਅਤੇ ਥੋੜ੍ਹਾ ਜਿਹਾ ਵੀ ਸੁਧਾਰ ਨਹੀਂ ਆਇਆ। ਨਿਗਮ ਦੀ ਵਰਕਸ਼ਾਪ ਨੂੰ ਲੈ ਕੇ ਵੀ ਇਹ ਕਮੇਟੀ ਕੁਝ ਨਹੀਂ ਕਰ ਸਕੀ। ਹੋਰ ਤਾਂ ਹੋਰ ਕੌਂਸਲਰ ਬਲਰਾਜ ਠਾਕੁਰ ਆਪਣੇ ਵਾਰਡ ਵਿਚ ਆਉਂਦੇ ਮਾਡਲ ਟਾਊਨ ਸ਼ਮਸ਼ਾਨਘਾਟ ਡੰਪ ਦੀ ਸਮੱਸਿਆ ਦਾ ਹੱਲ ਤੱਕ ਨਹੀਂ ਕਰਵਾ ਸਕੇ।
ਕੌਂਸਲਰ ਜਗਦੀਸ਼ ਸਮਰਾਏ ਵੀ ਕਮੇਟੀ ਦੇ ਮੈਂਬਰ ਹੁੰਦੇ ਹੋਏ ਸਫਾਈ ਕਰਮਚਾਰੀਆਂ ਦੀ ਕਮੀ ਦਾ ਰੋਣਾ ਰੋਂਦੇ ਰਹੇ। ਕਮੇਟੀ ਮੈਂਬਰ ਕੌਂਸਲਰ ਅਵਤਾਰ ਸਿੰਘ ਦੇ ਵਾਰਡ ਵਿਚ ਆਉਂਦੇ ਵਿਕਾਸਪੁਰੀ ਡੰਪ ਦੀ ਹਾਲਤ ਵੀ ਉਨ੍ਹਾਂ ਤੋਂ ਸੁਧਰ ਨਹੀਂ ਸਕੀ। ਅੱਜ ਵੀ ਸ਼ਹਿਰ ਦੇ ਸਾਰੇ ਡੰਪ ਕੂੜੇ ਨਾਲ ਭਰੇ ਹਨ ਅਤੇ ਮੇਨ ਸੜਕਾਂ ’ਤੇ ਕਈ-ਕਈ ਟਨ ਕੂੜਾ ਜਮ੍ਹਾ ਹੈ ਪਰ ਕਮੇਟੀ ਤੋਂ ਕੁਝ ਨਹੀਂ ਹੋ ਪਾ ਰਿਹਾ। 3-4 ਸਾਲ ਪਹਿਲਾਂ ਹਾਰਟੀਕਲਚਰ ਵੇਸਟ ਨੂੰ ਕੰਪੋਸਟ ਵਿਚ ਬਦਲਣ ਲਈ ਬਰਲਟਨ ਪਾਰਕ ਨਰਸਰੀ ਵਿਚ ਮਸ਼ੀਨ ਲਗਾਈ ਗਈ ਸੀ, ਜੋ ਕਈ ਸਾਲਾਂ ਤੋਂ ਬੰਦ ਪਈ ਹੈ, ਜਿਸ ਨੂੰ ਚਲਾਉਣ ਦੀ ਕੋਈ ਕੋਸ਼ਿਸ਼ ਕਮੇਟੀ ਨੇ ਕੀਤੀ ਹੀ ਨਹੀਂ, ਲੱਖਾਂ-ਕਰੋੜਾਂ ਰੁਪਏ ਦੀ ਲਾਗਤ ਨਾਲ ਸਮਾਰਟ ਸਿਟੀ ਅਤੇ ਨਿਗਮ ਦੇ ਪੈਸਿਆਂ ਨਾਲ 2 ਸਵੀਪਿੰਗ ਮਸ਼ੀਨਾਂ ਖਰੀਦੀਆਂ ਗਈਆਂ ਪਰ ਸੈਨੀਟੇਸ਼ਨ ਕਮੇਟੀ ਨੇ ਅੱਜ ਤੱਕ ਉਨ੍ਹਾਂ ਦੀ ਮਨੀਟਰਿੰਗ ਨਹੀਂ ਕੀਤੀ।
ਅੱਜ ਦੀ ਬੈਠਕ ਵਿਚ ਨਿਗਮ ਅਧਿਕਾਰੀਆਂ ਨੇ ਕੌਂਸਲਰ ਬਲਰਾਜ, ਕੌਂਸਲਰ ਸਮਰਾਏ ਆਦਿ ਨੂੰ ਦੱਿਸਆ ਕਿ ਸ਼ਹਿਰ ਵਿਚ ਸਵੀਪਿੰਗ ਮਸ਼ੀਨਾਂ ਚੱਲ ਰਹੀਆਂ ਹਨ ਪਰ ਬਲਰਾਜ ਅਤੇ ਸਮਰਾਏ ਦਾ ਪੱਤਰਕਾਰਾਂ ਨੂੰ ਜਵਾਬ ਸੀ ਕਿ ਉਨ੍ਹਾਂ ਨੇ ਤਾਂ ਲੰਮੇ ਸਮੇਂ ਤੋਂ ਸਵੀਪਿੰਗ ਮਸ਼ੀਨਾਂ ਨੂੰ ਸ਼ਹਿਰ ਵਿਚ ਚੱਲਦੇ ਹੋਏ ਦੇਖਿਆ ਹੀ ਨਹੀਂ। 3 ਸਾਲ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਸ਼ਹਿਰ ਵਿਚ 7-8 ਥਾਵਾਂ ’ਤੇ ਪਿਟ ਕੰਪੋਸਟਿੰਗ ਯੂਨਿਟ ਬਣਾਏ ਗਏ ਪਰ ਸੈਨੀਟੇਸ਼ਨ ਕਮੇਟੀ ਇਨ੍ਹਾਂ ਨੂੰ ਚਲਾ ਸਕਣ ਵਿਚ ਬੁਰੀ ਤਰ੍ਹਾਂ ਫੇਲ ਰਹੀ ਅਤੇ ਉਥੇ ਕਰਮਚਾਰੀਆਂ ਅਤੇ ਬਿਜਲੀ-ਪਾਣੀ ਦੇ ਕੁਨੈਕਸ਼ਨ ਦਾ ਪ੍ਰਬੰਧ ਤੱਕ ਨਹੀਂ ਕਰਵਾ ਸਕੀ। ਸੈਨੀਟੇਸ਼ਨ ਕਮੇਟੀ ਤੋਂ ਇੰਨਾ ਨਹੀਂ ਹੋ ਸਕਿਆ ਕਿ ਕੂੜਾ ਢੋਣ ਵਾਲੀਆਂ ਗੱਡੀਆਂ ਨੂੰ ਤਰਪਾਲ ਨਾਲ ਹੀ ਢਕਵਾ ਦਿੱਤਾ ਜਾਵੇ।
ਗ੍ਰਹਿ ਮੰਤਰੀਆਂ ਦੀ ਕੌਮੀ ਕਾਨਫਰੰਸ ’ਚ CM ਮਾਨ ਨੇ ਕੌਮਾਂਤਰੀ ਸਰਹੱਦ ’ਤੇ ਕੰਡਿਆਲੀ ਤਾਰ ਨੂੰ ਲੈ ਕੇ ਕੀਤੀ ਇਹ ਮੰਗ
NEXT STORY