ਜਲੰਧਰ, (ਸ਼ੋਰੀ)– ਕਪੂਰਥਲਾ ਰੋਡ ਸਤਲੁਜ ਫੈਕਟਰੀ ਨੇੜੇ ਵਿਹੜਾ ਨੰਬਰ 19 ਕੁਆਰਟਰ ’ਚ ਰਹਿਣ ਵਾਲੇ ਦੋ ਪੁਰਾਣੇ ਦੋਸਤਾਂ ’ਚ ਸ਼ਰਾਬ ਦੇ ਪੈੱਗ ਨੂੰ ਲੈ ਕੇ ਵਿਵਾਦ ਹੋ ਗਿਆ।
ਦੋਸਤ ਨੇ ਕੁੱਟ-ਮਾਰ ਕਰ ਕੇ ਸ਼ਰਾਬ ਦੇ ਜਾਮ ਦਾ ਸੇਵਨ ਕਰਨ ਵਾਲੇ ’ਤੇ ਤੇਜ਼ਾਬ ਹੀ ਸੁੱਟ ਦਿੱਤਾ। ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਪ੍ਰਵਾਸੀ ਲੋਕਾਂ ਨੇ ਐਂਬੂਲੈਂਸ ਦੀ ਮਦਦ ਨਾਲ ਬੁਰੀ ਤਰ੍ਹਾਂ ਝੁਲਸੇ ਵਿਅਕਤੀ ਨੂੰ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ।
ਝੁਲਸੇ ਵਿਅਕਤੀ ਦੀ ਪਛਾਣ ਰਾਜੂ (35) ਵਜੋਂ ਹੋਈ ਹੈ। ਉਸ ਦੇ ਨਾਲ ਸਿਵਲ ਹਸਪਤਾਲ ਆਏ ਲੋਕਾਂ ਦਾ ਕਹਿਣਾ ਸੀ ਕਿ ਰਾਜੂ ਆਪਣੇ ਦੋਸਤ ਨਾਲ ਸ਼ਰਾਬ ਪੀ ਰਿਹਾ ਸੀ। ਉਸੇ ਦੌਰਾਨ ਦੋਸਤ ਨੂੰ ਸ਼ਰਾਬ ਜ਼ਿਆਦਾ ਚੜ੍ਹ ਗਈ ਅਤੇ ਉਹ ਗਲਤ ਸ਼ਬਦ ਬੋਲਣ ਲੱਗਾ। ਦੋਸਤ ਪਿਸ਼ਾਬ ਕਰਨ ਬਾਹਰ ਗਿਆ ਤਾਂ ਰਾਜੂ ਨੇ ਉਸ ਦੀ ਸ਼ਰਾਬ ਪੀ ਕੇ ਗਿਲਾਸ ’ਚ ਪਾਣੀ ਮਿਕਸ ਕਰ ਦਿੱਤਾ ਤਾਂ ਕਿ ਦੋਸਤ ਨੂੰ ਹੋਰ ਸ਼ਰਾਬ ਨਾ ਚੜ੍ਹ ਸਕੇ। ਜਿਵੇਂ ਹੀ ਦੋਸਤ ਵਾਪਸ ਕੁਆਰਟਰ ’ਚ ਆਇਆ ਅਤੇ ਸ਼ਰਾਬ ਪੀਣ ਲੱਗਾ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਸ਼ਰਾਬ ’ਚ ਪਾਣੀ ਮਿਕਸ ਕੀਤਾ ਗਿਆ ਹੈ।
ਇਸੇ ਗੱਲ ਨੂੰ ਲੈ ਕੇ ਉਸ ਨੇ ਵਿਵਾਦ ਕੀਤਾ ਅਤੇ ਕੁਆਰਟਰ ’ਚ ਪਈ ਤੇਜ਼ਾਬ ਦੀ ਬੋਤਲ ਰਾਜੂ ਵੱਲ ਸੁੱਟੀ, ਤੇਜ਼ਾਬ ਪੈਣ ਨਾਲ ਰਾਜੂ ਦਾ ਚਿਹਰਾ, ਛਾਤੀ ਅਤੇ ਸਰੀਰ ਦੇ ਕਈ ਹਿੱਸੇ ਝੁਲਸ ਚੁੱਕੇ ਹਨ। ਉਥੇ ਹੀ ਥਾਣਾ ਮਕਸੂਦਾਂ ਦੀ ਪੁਲਸ ਵੀ ਹਸਪਤਾਲ ਰਾਜੂ ਦੇ ਬਿਆਨ ਲੈਣ ਪਹੁੰਚੀ ਪਰ ਗੰਭੀਰ ਹਾਲਤ ਹੋਣ ਕਾਰਨ ਪੁਲਸ ਉਸਦੇ ਬਿਆਨ ਦਰਜ ਨਹੀਂ ਕਰ ਸਕੀ।
ਫਿਰੌਤੀ ਲੈ ਕੇ ਵਾਰਦਾਤਾਂ ਕਰਨ ਵਾਲੇ ਗੈਂਗ ਦਾ ਇਕ ਹੋਰ ਮੈਂਬਰ ਗ੍ਰਿਫਤਾਰ
NEXT STORY