ਨੰਗਲ (ਜ.ਬ.)-ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ’ਚ ਜਿੱਥੇ ਸਿੱਖਿਆ ਲਈ ਕ੍ਰਾਂਤੀਕਾਰੀ ਫ਼ੈਸਲੇ ਲੈਂਦੇ ਹੋਏ ਕੁੱਲ ਬਜਟ ਦਾ 11.5 ਫ਼ੀਸਦੀ ਭਾਵ 16987 ਕਰੋਡ਼ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ, ਉਥੇ ਹਲਕੇ ਨੂੰ 30 ਕਰੋਡ਼ ਦੀ ਸੌਗਾਤ ਖੇਡ਼ਾ ਕਲਮੋਟ, ਭੱਲਡ਼ੀ, ਬੇਲਾ ਧਿਆਨੀ ਅਤੇ ਅਜੋਲੀ ਨੂੰ ਜੋਡ਼ਨ ਲਈ ਦੇ ਕੇ ਇਨ੍ਹਾਂ ਇਲਾਕਿਆਂ ਦੀ ਚਿਰਕੋਣੀ ਮੰਗ ਪੂਰੀ ਕੀਤੀ ਹੈ।
ਬੀਤੇ ਦਿਨ ਡਾ. ਸੰਜੀਵ ਗੌਤਮ ਮੈਂਬਰ ਮੈਡੀਕਲ ਕੌਂਸਲ ਪੰਜਾਬ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਮਿੰਦਰ ਸਿੰਘ ਢਾਹੇਂ, ਕਮਿਕੱਰ ਸਿੰਘ ਡਾਢੀ ਚੈਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰਾਕੇਸ਼ ਚੌਧਰੀ ਚੇਅਰਮੈਨ ਬਲਾਕ ਸੰਮਤੀ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਪੰਮੂ ਢਿੱਲੋਂ ਬਲਾਕ ਪ੍ਰਧਾਨ, ਜਸਵਿੰਦਰ ਸਿੰਘ ਭੰਗਲਾ ਬਲਾਕ ਪ੍ਰਧਾਨ, ਰਾਕੇਸ਼ ਕੁਮਾਰ ਭੱਲਡ਼ੀ ਬਲਾਕ ਪ੍ਰਧਾਨ, ਤਰਸੇਮ ਲਾਲ ਸੈਣੀ ਬੇਲਾ ਧਿਆਨੀ ਬਲਾਕ ਪ੍ਰਧਾਨ, ਰੋਕੀ ਸੁੱਖਸਾਲ ਬਲਾਕ ਪ੍ਰਧਾਨ, ਬਲਵੰਤ ਮੰਡੇਰ ਬਲਾਕ ਪ੍ਰਧਾਨ, ਸੁੱਚਾ ਸਿੰਘ ਚੈਅਰਮੈਨ ਅਜੋਲੀ, ਰਾਕੇਸ਼ ਕੁਮਾਰ ਸਕੱਤਰ ਬੀ. ਸੀ. ਵਿੰਗ, ਵਿਜੈ ਕੁਮਾਰ ਅਜੌਲੀ, ਤਰਸੇਮ ਲਾਲ ਅਜੋਲੀ, ਕ੍ਰਿਸ਼ਨ ਚੰਦ ਪੰਚ, ਚਮਨ ਲਾਲ, ਓਂਕਾਰ ਚੰਦ, ਨਿਤਿਨ ਪੁਰੀ, ਮੁਖਤਿਆਰ ਖੇੜਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਬਜਟ ’ਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣੇ ਜਾਂਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ।
ਇਹ ਵੀ ਪੜ੍ਹੋ: ਭਾਜਪਾ ਦੀਆਂ ਨਜ਼ਰਾਂ 2027 ’ਚ CM ਅਹੁਦੇ ’ਤੇ, ਅਕਾਲੀ ਦਲ ਕੇਂਦਰ ’ਚ 2 ਅਹਿਮ ਮੰਤਰਾਲਿਆਂ ਦਾ ਚਾਹਵਾਨ
ਆਗੂਆਂ ਨੇ ਕਿਹਾ ਕਿ ਜਿਹਡ਼ੇ ਪਿੰਡਾਂ ਦਾ ਸੰਪਰਕ ਜੋਡ਼ਨ ਲਈ 30 ਕਰੋਡ਼ ਰੁਪਏ ਬਜਟ ’ਚ ਰੱਖੇ ਹਨ, ਉਨ੍ਹਾਂ ਪਿੰਡਾਂ ਦੇ ਲੋਕਾਂ ਦੀ 7 ਦਹਾਕਿਆਂ ਪੁਰਾਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਹਡ਼੍ਹਾਂ ਦੌਰਾਨ ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਰਸਾਤ ਅਤੇ ਭਾਖਡ਼ਾ ਡੈਮ ਤੋਂ ਵਾਧੂ ਮਾਤਰਾ ਵਿਚ ਪਾਣੀ ਛੱਡੇ ਜਾਣ ਕਾਰਨ ਇਹ ਇਲਾਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਉਸ ਸਮੇਂ ਹਲਕਾ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿਨ ਰਾਤ ਬਚਾਅ ਅਤੇ ਰਾਹਤ ਕਾਰਜਾਂ ਦੀ ਸੇਵਾ ਸੰਭਾਲੀ ਉਸ ਸਮੇਂ ਕੈਬਨਿਟ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਅਗਾਮੀ ਬਜਟ ’ਚ ਫੰਡਾਂ ਦਾ ਪ੍ਰਬੰਧ ਕਰ ਕੇ ਇਹ ਸਮੱਸਿਆ ਜੜ੍ਹ ਤੋਂ ਖ਼ਤਮ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੇ ਯਤਨਾਂ ਨਾਲ ਅੱਜ ਲੋਕਾਂ ਦੀ ਮੰਗ ਨੂੰ ਬੂਰ ਪੈ ਗਿਆ ਹੈ। ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਸ਼ੇਸ਼ ਧੰਨਵਾਦੀ ਹਨ। ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਮਾਣ ਵਧਾਉਂਦੇ ਹੋਏ, ਸਿੱਖਿਆ ਦੇ ਖੇਤਰ ’ਚ ਕ੍ਰਾਂਤੀਕਾਰੀ ਫੈਸਲੇ ਲਏ ਹਨ, ਉਨ੍ਹਾਂ ਵੱਲੋਂਬਜਟ ਸੈਸ਼ਨ ਦੌਰਾਨ ਸਿੱਖਿਆ ਵਿਭਾਗ ਦੀਆਂ ਉਪਲੱਬਧੀਆਂ ਬਾਰੇ ਦੱਸਿਆ ਗਿਆ ਹੈ, ਜਿਸ ’ਚ ਉਹ ਖ਼ੁਦ 900 ਸਕੂਲਾਂ ਦਾ ਦੌਰਾ ਕਰ ਚੁੱਕੇ ਹਨ, 1 ਲੱਖ ਡੈਸਕ ਬੱਚਿਆਂ ਨੂੰ ਦਿੱਤਾ ਜਾ ਚੁੱਕਾ ਹੈ, 13 ਹਜ਼ਾਰ ਨਵੇਂ ਕਮਰੇ ਬਣਾਏ ਜਾ ਰਹੇ ਹਨ, ਸਕੂਲਾਂ ਦੀ ਚਾਰਦੀਵਾਰੀ ਕੀਤੀ ਜਾ ਰਹੀ ਹੈ। ਹਰ ਸਕੂਲ ਵਿਚ ਵਾਈ ਫਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਨਸ਼ਾ ਤਸਕਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ (ਵੀਡੀਓ)
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਖੇਤੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ: ਸੰਤ ਸੀਚੇਵਾਲ
NEXT STORY