ਜਲੰਧਰ (ਪੁਨੀਤ)– ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਵਿਚ ਸ਼ਰਧਾਲੂਆਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਲੱਖਾਂ ਦੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੇ ਮੰਦਿਰ ਵਿਚ ਸੀਸ ਨਿਵਾਇਆ ਅਤੇ ਸਭ ਦੀ ਭਲਾਈ ਦੀ ਪ੍ਰਾਰਥਨਾ ਕੀਤੀ। ਝੂਲਿਆਂ, ਦੁਕਾਨਾਂ ਅਤੇ ਕਲਾਕਾਰਾਂ ਦੀ ਪੇਸ਼ਕਸ਼ ਸਮੇਤ ਲੰਗਰਾਂ ਅਤੇ ਸਵਾਗਤੀ ਮੰਚਾਂ ਨੇ ਮੇਲੇ ਦੀ ਸ਼ਾਨ ਨੂੰ ਚਾਰ-ਚੰਨ ਲਾਉਣ ਦਾ ਕੰਮ ਕੀਤਾ। ਜਿਹੜੇ ਸ਼ਰਧਾਲੂਆਂ ਦੀਆਂ ਮੁਰਾਦਾਂ ਪੂਰੀਆਂ ਹੋਈਆਂ ਸਨ, ਉਹ ਦੇਸ਼-ਵਿਦੇਸ਼ ਤੋਂ ਖ਼ਾਸ ਤੌਰ ’ਤੇ ਨਤਮਸਤਕ ਹੋਣ ਲਈ ਮੰਦਿਰ ਵਿਚ ਪਹੁੰਚੇ। ਮੰਦਿਰ ਸਮੇਤ ਆਲੇ-ਦੁਆਲੇ ਦਾ ਮਾਹੌਲ ਵੇਖਿਆਂ ਹੀ ਬਣਦਾ ਸੀ।

ਪ੍ਰੋਗਰਾਮ ਵਿਚ ਪਹੁੰਚੇ ਸ਼੍ਰੀ ਵਿਜੇ ਚੋਪੜਾ ਨੂੰ ਸ਼੍ਰੀ ਸਿੱਧ ਸੋਢਲ ਮੰਦਿਰ ਟਰੱਸਟ ਅਤੇ ਸਿੱਧ ਬਾਬਾ ਸੋਢਲ ਸੁਧਾਰ ਸਭਾ ਵੱਲੋਂ ਸਨਮਾਨਤ ਕੀਤਾ ਗਿਆ। ਥਾਂ-ਥਾਂ ਲੱਗੇ ਦਰਜਨਾਂ ਝੂਲਿਆਂ ਦਾ ਆਨੰਦ ਮਾਣਨ ਲਈ ਲੋਕਾਂ ਨੂੰ ਉਡੀਕ ਕਰਨੀ ਪੈ ਰਹੀ ਸੀ ਕਿਉਂਕਿ ਮੇਲੇ ’ਚ ਪੁੱਜੇ ਲੋਕ ਝੂਲਿਆਂ ਦਾ ਆਨੰਦ ਮਾਣਨ ਦੇ ਨਾਲ-ਨਾਲ ਸੈਲਫ਼ੀਆਂ ਅਤੇ ਗਰੁੱਪ ਫੋਟੋਆਂ ਖਿੱਚਵਾ ਕੇ ਇਨ੍ਹਾਂ ਯਾਦਗਾਰੀ ਪਲਾਂ ਨੂੰ ਕੈਮਰਿਆਂ ’ਚ ਕੈਦ ਕਰ ਰਹੇ ਸਨ। ਕੋਰੋਨਾ ਤੋਂ ਬਾਅਦ ਇਸ ਵਾਰ ਦਾ ਮੇਲਾ ਪੂਰੇ ਜੋਬਨ ’ਤੇ ਨਜ਼ਰ ਆਇਆ ਅਤੇ ਲੋਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ। ਚੱਢਾ ਬਰਾਦਰੀ ਦੇ ਲੋਕਾਂ ਵੱਲੋਂ ਮੇਲੇ ਨੂੰ ਲੈ ਕੇ ਖੇਤਰੀ ਬੀਜੀ ਜਾਂਦੀ ਹੈ, ਜਿਸ ਨੂੰ ਲੈ ਕੇ ਲੋਕ ਮੰਦਿਰ ਵਿਚ ਪਹੁੰਚ ਰਹੇ ਸਨ। ਇਸ ਦੌਰਾਨ ਸੋਢਲ ਸੁਧਾਰ ਸਭਾ ਵੱਲੋਂ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਸ਼ਰਧਾਲੂਆਂ ਸਮੇਤ ਮੋਹਤਬਰਾਂ ਨੇ ਆਹੂਤੀਆਂ ਪਾਈਆਂ।
ਇਹ ਵੀ ਪੜ੍ਹੋ: ‘ਬਾਬਾ ਸੋਢਲ’ ਜੀ ਦੇ ਮੇਲੇ ’ਚ ਉਮੜਿਆ ਜਨ ਸੈਲਾਬ, ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਹੋਏ ਨਤਮਸਤਕ

ਥਾਂ-ਥਾਂ ’ਤੇ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਅਤੇ ਸਵਾਗਤੀ ਮੰਚਾਂ ਵੱਲੋਂ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਅਤੇ ਮੋਹਤਬਰਾਂ ਨੂੰ ਸਨਮਾਨਿਤ ਕੀਤਾ ਗਿਆ। ਡੀ. ਜੇ. ਦੀ ਥਾਪ ’ਤੇ ਕਲਾਕਾਰਾਂ ਵੱਲੋਂ ਵੱਖ-ਵੱਖ ਧਾਰਮਿਕ ਗੀਤਾਂ ’ਤੇ ਪੇਸ਼ਕਾਰੀ ਦਿੱਤੀ ਗਈ। ਇਸ ਦੌਰਾਨ ਮਹਿੰਦੀ ਲਾਉਣ ਵਾਲੇ ਕਾਰੀਗਰਾਂ ਦੀ ਭਾਰੀ ਗਿਣਤੀ ਵੇਖਣ ਨੂੰ ਮਿਲੀ। ਬੰਦੂਕ ਨਾਲ ਗੁਬਾਰੇ ਫੁੰਡਣ ਲਈ ਲੋਕ ਕਾਫ਼ੀ ਉਤਸ਼ਾਹਤ ਨਜ਼ਰ ਆਏ।
ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼



ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
50 ਕਰੋੜ ਰੁਪਏ ਦਾ ਸਮਾਰਟ ਰੋਡਜ਼ ਪ੍ਰਾਜੈਕਟ ਹੀ ਘੋਖ ਲਿਆ ਜਾਵੇ ਤਾਂ ਨਿਕਲੇਗੀ ਵੱਡੀ ਗੜਬੜੀ
NEXT STORY