ਜਲੰਧਰ (ਸੁਰਿੰਦਰ) : ਸਲੇਮਪੁਰ ਮੁਸਲਮਾਨਾਂ ਦੇ ਨੇੜੇ ਬਣੀ ਕਾਲੋਨੀ 'ਚ ਰਹਿਣ ਵਾਲੀ ਇਕ ਔਰਤ ਨੇ ਆਪਣੇ ਦਿਓਰ ’ਤੇ ਦੋਸ਼ ਲਾਉਂਦਿਆਂ ਥਾਣਾ ਨੰਬਰ 1 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਦਿਓਰ ਨੇ 2 ਵਾਰ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ ਅਤੇ ਕੁੱਟਮਾਰ ਵੀ ਕੀਤੀ। ਪੀੜਤਾ ਦੇ ਪਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਿਰਾਏ ਦਾ ਆਟੋ ਚਲਾਉਂਦਾ ਹੈ। ਉਸ ਦੇ ਭਰਾ ਨੇ ਉਸ ਦੀ ਪਤਨੀ ਨਾਲ ਕੁੱਟਮਾਰ ਕੀਤੀ, ਜਦੋਂ ਉਸ ਨੂੰ ਰੋਕਿਆ ਤਾਂ ਭਰਾ ਨੇ ਉਸ ਦੇ ਸਿਰ ’ਤੇ ਕੋਈ ਚੀਜ਼ ਮਾਰ ਦਿੱਤੀ।
ਇਹ ਵੀ ਪੜ੍ਹੋ : ਰਾਮ ਜਨਮਭੂਮੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 10 ਵਜੇ ਤੱਕ ਦਾ ਦਿੱਤਾ ਸਮਾਂ
ਰਾਤ ਦੇ ਸਮੇਂ ਘਰ ਦਾ ਸਾਮਾਨ ਵੀ ਚੋਰੀ ਹੋ ਗਿਆ, ਜਿਨ੍ਹਾਂ ਨੇ ਸਾਮਾਨ ਚੋਰੀ ਕੀਤਾ ਹੈ, ਉਹ ਉਨ੍ਹਾਂ ਦੀ ਕਾਲੋਨੀ ਵਿੱਚ ਹੀ ਰਹਿੰਦੇ ਹਨ। ਇਸ ਬਾਰੇ ਪਹਿਲਾਂ 112 ’ਤੇ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਥਾਣਾ ਨੰਬਰ 1 ਵਿੱਚ ਲਿਖਤੀ ਸ਼ਿਕਾਇਤ ਦਿਓ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਥਾਣਾ ਨੰਬਰ 1 'ਚ ਸ਼ਿਕਾਇਤ ਦਰਜ ਕਰਵਾ ਕੇ ਆਏ ਹਨ। ਪੀੜਤਾ ਦੇ ਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਉਸ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦਾ ਜਿਹੜਾ ਸਾਮਾਨ ਚੋਰੀ ਹੋਇਆ ਹੈ, ਉਹ ਉਨ੍ਹਾਂ ਨੂੰ ਦਿਵਾਇਆ ਜਾਵੇ।
ਇਹ ਵੀ ਪੜ੍ਹੋ : ਗਲਾਸਗੋ: "ਹੜਤਾਲ ਦੇ ਅਧਿਕਾਰ ਦੀ ਰਾਖੀ ਲਈ" ਹਜ਼ਾਰਾਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ
ਇੰਦਰਾਪੁਰਮ ਫਲੈਟਸ ਬਣ ਚੁੱਕਿਐ ਨਸ਼ੇੜੀਆਂ ਅਤੇ ਚੋਰਾਂ ਦਾ ਅੱਡਾ
ਸਲੇਮਪੁਰ ਮੁਸਲਮਾਨਾਂ ਨੇੜੇ ਮਾਸਟਰ ਗੁਰਬੰਤਾ ਸਿੰਘ ਐਨਕਲੇਵ 'ਚ ਬਣੇ ਇੰਦਰਾਪੁਰਮ ਫਲੈਟਸ ਨਸ਼ੇੜੀਆਂ ਅਤੇ ਚੋਰਾਂ ਦਾ ਅੱਡਾ ਬਣ ਚੁੱਕਾ ਹੈ। ਇਨ੍ਹਾਂ ਫਲੈਟਾਂ ਵਿੱਚ ਕਾਫੀ ਲੋਕ ਬਿਨਾਂ ਆਈ. ਡੀ. ਪਰੂਫ ਦੇ ਰਹਿ ਰਹੇ ਹਨ ਅਤੇ ਜਿਨ੍ਹਾਂ ਦਾ ਆਪਣਾ ਫਲੈਟ ਹੈ, ਉਨ੍ਹਾਂ ਅੱਗੇ ਜਿਨ੍ਹਾਂ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ, ਉਹ ਵੱਖ ਇਨ੍ਹਾਂ ਚੋਰਾਂ ਤੋਂ ਪ੍ਰੇਸ਼ਾਨ ਹਨ। ਥਾਣਾ ਨੰਬਰ 1 ਅਧੀਨ ਇਨ੍ਹਾਂ ਫਲੈਟਾਂ ਵਿੱਚ ਕਈ ਵਾਰ ਪਹਿਲਾਂ ਵੀ ਚੋਰੀਆਂ ਹੋ ਚੁੱਕੀਆਂ ਹਨ। ਜਿਹੜੇ ਫਲੈਟ ਖਾਲੀ ਪਏ ਹੋਏ ਹਨ, ਉਨ੍ਹਾਂ ਦੇ ਅੰਦਰ ਨੌਜਵਾਨ ਸ਼ਰੇਆਮ ਨਸ਼ਾ ਕਰਦੇ ਹਨ। ਇਨ੍ਹਾਂ ਫਲੈਟਾਂ 'ਚੋਂ ਪਾਵਰਕਾਮ ਦਾ ਸਾਮਾਨ ਵੀ ਚੋਰੀ ਹੋ ਚੁੱਕਾ ਹੈ। ਕਈ ਵਾਰ ਫਲੈਟਾਂ ਦੇ ਮਾਲਕਾਂ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਕਤ ਫਲੈਟਾਂ 'ਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋ ਸਕੇ।
ਇਹ ਵੀ ਪੜ੍ਹੋ : ਨੌਜਵਾਨ ਨੇ ਮਾਂ ਸਮੇਤ ਪਰਿਵਾਰ ਦੇ 3 ਮੈਂਬਰਾਂ ’ਤੇ ਚੜ੍ਹਾਈ ਕਾਰ, ਚਚੇਰੇ ਭਰਾ ਦੀ ਮੌਤ, ਮਾਂ ਦੀ ਹਾਲਤ ਗੰਭੀਰ
ਲੋਕਾਂ ਨੇ ਕਿਹਾ ਕਿ ਡਰ ਦੇ ਮਾਰੇ ਸ਼ਾਮ ਸਮੇਂ ਕੋਈ ਇਧਰੋਂ ਨਹੀਂ ਲੰਘਦਾ। ਆਲੇ-ਦੁਆਲੇ ਬਣੀਆਂ ਪਾਸ਼ ਕਾਲੋਨੀਆਂ ਦੇ ਲੋਕਾਂ ਨੇ ਕਿਹਾ ਕਿ ਇਹ ਫਲੈਟ ਖੰਡਰ ਹੋ ਚੁੱਕੇ ਹਨ ਅਤੇ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਉਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਫਲੈਟਾਂ ਵਿੱਚ ਜੇਕਰ ਸਹੀ ਢੰਗ ਨਾਲ ਜਾਂਚ-ਪੜਤਾਲ ਕੀਤੀ ਜਾਵੇ ਤਾਂ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋ ਸਕਦੀ ਹੈ। ਜਿਸ ਔਰਤ ਨਾਲ ਗਲਤ ਕੰਮ ਹੋਇਆ ਹੈ, ਉਸ ਨੂੰ ਵੀ ਇਨਸਾਫ ਮਿਲ ਜਾਵੇਗਾ। ਪੁਲਸ ਜੇਕਰ ਚਾਹੇ ਤਾਂ ਇਨ੍ਹਾਂ ਫਲੈਟਾਂ ਦੇ ਮਾਲਕਾਂ ਨੂੰ ਬੁਲਾ ਕੇ ਉਨ੍ਹਾਂ ਕੋਲੋਂ ਸਾਰੀ ਜਾਣਕਾਰੀ ਲੈ ਸਕਦੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਦਿੱਲੀ ਦੇ LG ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਜਾਣ ਤੋਂ ਰੋਕਣ ’ਤੇ ਬੋਲੇ CM ਕੇਜਰੀਵਾਲ
NEXT STORY