ਫਗਵਾੜਾ (ਜਲੋਟਾ) — ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਦੋ ਵਿਦਿਆਰਥੀਆਂ ਦੇ ਲੈਪਟਾਪ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਪੁਲਸ ਨੂੰ ਦਰਜ ਕਰਵਾਏ ਗਏ ਬਿਆਨਾਂ 'ਚ ਪੀੜਤ ਸ਼ਾਮ ਤਿਵਾੜੀ ਪੁੱਤਰ ਵਿਨੋਦ ਕੁਮਾਰ ਵਾਸੀ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਹ ਅਤੇ ਉਸਦਾ ਸਾਥੀ ਅਕਰਮ ਅਲੀ ਪੁੱਤਰ ਇਬਰਾਹਿਮ ਅਲੀ ਬਿੱਲਾ ਪੀ. ਜੀ. ਨਾਨਕ ਨਗਰੀ 'ਚ ਰਹਿੰਦੇ ਹਨ। ਉਹ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਯੂਨੀਵਰਸਿਟੀ ਚਲੇ ਗਏ ਅਤੇ ਚਾਬੀ ਕਮਰੇ ਦੇ ਨੇੜੇ ਹੀ ਇਕ ਪਾਸੇ ਰੱਖ ਦਿੱਤੀ। ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਕੋਈ ਅਣਪਛਾਤਾ ਨੌਜਵਾਨ ਚਾਬੀ ਚੁੱਕ ਕੇ ਉਨ੍ਹਾਂ ਦੇ ਕਮਰੇ ਤੋਂ ਮਾਇਕਰੋਮੈਕਸ ਕੰਪਨੀ ਦਾ ਲੈਪਟਾਪ ਅਤੇ ਉਸਦੇ ਸਾਥੀ ਵਿਦਿਆਰਥੀ ਦਾ ਡੈੱਲ ਕੰਪਨੀ ਦਾ ਲੈਪਟਾਪ ਚੋਰੀ ਕਰਕੇ ਲੈ ਗਿਆ ਹੈ। ਥਾਣਾ ਸਦਰ ਪੁਲਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਾਈ-ਝਗੜੇ ਨੂੰ ਰੋਕਣ ਗਈ ਪੁਲਸ ਪਾਰਟੀ 'ਤੇ ਹਮਲਾ, 4 ਗ੍ਰਿਫਤਾਰ
NEXT STORY