ਬੁਢਲਾਡਾ (ਬਾਂਸਲ) : ਸ਼ਹਿਰ ਦੇ ਬੇਹੱਦ ਚਹਿਲ ਪਹਿਲ ਵਾਲੇ ਇਲਾਕਾ ਮੁਹੱਲਾ ਬਾਰਾ ਨੋਹਰੇ ਵਿਚ ਦਿਨ ਦਿਹਾੜੇ ਸੋਨੇ ਦੀਆਂ ਵਾਲੀਆਂ ਝਪਟਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬਾਰ੍ਹਾ ਨੋਹਰੇ 'ਚ ਬਜ਼ੁਰਗ ਔਰਤ ਮੂਰਤੀ ਦੇਵੀ ਜੋ ਆਪਣੇ ਘਰ ਦੇ ਬਾਹਰ ਬੈਠੀ ਸੀ। ਇਸੇ ਦੌਰਾਨ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਉੱਥੇ ਪਹੁੰਚਿਆ ਅਤੇ ਮੌਕਾ ਦੇਖਦਿਆਂ ਉਸ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਪੀੜਤ ਬਜ਼ੁਰਗ ਔਰਤ ਅਤੇ ਉਸ ਦੇ ਪਰਿਵਾਰ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਦੋਸ਼ੀ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਪੰਜਾਬ 'ਚ ਹਨ੍ਹੇਰੀ ਨੇ ਲਈ ਮੁੰਡੇ ਦੀ ਜਾਨ, ਇੱਕੋ ਝੋਕੇ ਨੇ ਖੋਹੀਆਂ ਖ਼ੁਸ਼ੀਆਂ, ਮਾਪਿਆਂ 'ਤੇ ਵਰ੍ਹਿਆ ਕਹਿਰ
NEXT STORY