ਜਲੰਧਰ— ਬੀਤੇ ਦਿਨ ਜਿਸ ਤਰ੍ਹਾਂ ਮਕਸੂਦਾਂ ਥਾਣੇ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਦੇ ਚਲਦਿਆਂ ਜਲੰਧਰ 'ਚ ਇਕ ਹਫਤੇ ਬਾਅਦ ਸ਼ੁਰੂ ਹੋ ਰਹੇ ਸੋਢਲ ਮੇਲੇ 'ਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗ ਗਏ ਹਨ। ਸੋਢਲ ਮੇਲਾ ਜਿਸ 'ਚ ਲੱਖਾਂ ਦੀ ਤਾਦਾਦ 'ਚ ਲੋਕ ਸ਼ਾਮਲ ਹੁੰਦੇ ਹਨ ਅਤੇ ਅਜਿਹੇ ਮਾਹੌਲ 'ਚ ਕਿਸੀ ਅਣਸੁਖਾਂਵੀ ਘਟਨਾ ਨੂੰ ਅੰਜਾਮ ਦੇਣਾ ਬੇਹੱਦ ਆਸਾਨ ਹੁੰਦਾ ਹੈ। ਬੰਮ ਧਮਾਕਿਆਂ ਕਾਰਨ ਪੁਲਸ ਨੂੰ ਚੌਕਸ ਹੋਣ ਦੀ ਲੋੜ ਪੈ ਗਈ ਹੈ। ਇਕ ਤੋਂ ਬਾਅਦ ਇਕ ਹੋਏ ਥਾਣੇ ਅੰਦਰ ਬੰਬ ਧਮਾਕਿਆਂ ਨੇ ਜਿੱਥੇ ਪੁਲਸ ਨੂੰ ਹਿਲਾ ਕੇ ਰੱਖ ਦਿੱਤਾ, ਉਥੇ ਪੁਲਸ ਨੂੰ ਆਪਣੀ ਢਿੱਲ ਛੁਪਾਉਣ ਦੀ ਵੀ ਪੈ ਗਈ। ਬੀਤੇ ਦਿਨ ਥਾਣੇ ਦੇ ਗੇਟ ਬੰਦ ਕਰਕੇ ਮੀਡੀਆ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਕੋਈ ਵੀ ਪੁਲਸ ਮੁਲਾਜ਼ਮ ਇਹ ਦੱਸਣ ਨੂੰ ਤਿਆਰ ਨਹੀਂ ਹੋਇਆ ਕਿ ਆਖਿਰ ਧਮਾਕੇ ਕਿਸ ਤਰਾਂ ਹੋਏ। ਪੁਲਸ ਮੁਲਾਜ਼ਮਾਂ ਨੇ ਪਹਿਲਾਂ ਕਾਰ ਦਾ ਕੰਪਰੈਸ਼ਨ ਫਟਣ ਦੀ ਕਹਾਣੀ ਫੈਲਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਦੋ ਘੰਟੇ ਉਪਰੰਤ ਪੁਲਸ ਕਮਿਸ਼ਨਰ ਪ੍ਰਵੀਨ ਸਿਨਹਾ ਨੇ ਦੱਸਿਆ ਕਿ 4 ਬਲਾਸਟ ਹੋਏ ਹਨ, ਜੋ ਥਾਣੇ ਦੇ ਬਾਹਰੋਂ ਕਿਸੇ ਵੱਲੋਂ ਸੁੱਟੇ ਗਏ ਤਾਂ ਸਾਰੀ ਤਸਵੀਰ ਸਾਫ ਹੋ ਗਈ। ਇੱਥੋਂ ਤੱਕ ਕਿ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਹੈੱਡ ਕਾਂਸਟੇਬਲ ਪਰਮਿੰਦਰ ਜੀਤ ਸਿੰਘ ਬਾਰੇ ਵੀ ਜਾਣਕਾਰੀ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ, ਜੋ ਮੰਡ ਚਾਕੀ 'ਚ ਤਇਨਾਤ ਦੱਸੇ ਜਾ ਰਹੇ ਸਨ। ਇਸ ਬਾਰੇ ਜਦ ਮੰਡ ਚੌਕੀ ਦੇ ਮੁਖੀ ਨੂੰ ਫੋਨ 'ਤੇ ਜਾਣਕਾਰੀ ਪੁੱਛੀ ਗਈ ਤਾਂ ਉਨ੍ਹਾਂ ਨੇ ਖੁਦ ਨੂੰ ਬਾਹਰ ਹੋਣ ਦਾ ਬਹਾਨਾ ਲਗਾ ਕੇ ਫੋਨ ਕੱਟ ਦਿੱਤਾ। ਦੇਖਣਯੋਗ ਹੋਵੇਗਾ ਕਿ ਥਾਣੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚਾਲੂ ਹਾਲਤ 'ਚ ਸਨ ਜਾਂ ਫਿਰ ਖਰਾਬ, ਜਿਸ ਬਾਰੇ ਸਪੈਸ਼ਲ ਟੀਮਾਂ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਸੂਰਾਨਸੀ ਡੀਪੂ 'ਤੇ ਵੀ ਖਤਰਾ
ਥਾਣਾ ਮਕਸੂਦਾਂ ਦੇ ਬੇਹੱਦ ਨੇੜੇ ਸਥਿਤ ਸੈਨਾ ਦਾ ਸੂਰਾਨਸੀ ਡੀਪੂ 'ਤੇ ਵੀ ਅੱਤਵਾਦੀ ਘਟਨਾ ਦੇ ਬੱਦਲ ਮੰਡਰਾਉਂਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦੇ ਆਲੇ-ਦੁਆਲੇ ਵੱਡੀ ਗਿਣਤੀ 'ਚ ਨਾਜਾਇਜ਼ ਕਾਲੋਨੀ ਕੱਟ ਕੇ ਲੋਕਾਂ ਨੂੰ ਵਸਾਇਆ ਗਿਆ ਹੈ, ਜਿਸ ਕਾਰਨ ਇਸ ਤਰਾਂ ਦੀ ਅਣਸੁਖਾਂਵੀ ਘਟਨਾ ਨੂੰ ਅੰਜਾਮ ਦੇਣਾ ਕਿਸੇ ਲਈ ਬੇਹੱਦ ਆਸਾਨ ਕੰਮ ਹੋ ਜਾਂਦਾ ਹੈ। ਇਸ ਦੇ ਨਾਲ ਹੀ ਮਕਸੂਦਾਂ ਥਾਣਾ ਜੋ ਬੇਹੱਦ ਖਸਤਾ ਹਾਲਤ ਖੰਡਰ ਨੁਮਾ ਇਮਾਰਤ 'ਚ ਚੱਲ ਰਿਹਾ ਹੈ ਅਤੇ ਜਿਸ ਦੇ ਕਈ ਵਾਰ ਤਬਦੀਲ ਹੋਣ ਦੀ ਚਰਚਾ ਰਹੀ ਹੈ ਪਰ ਅੱਜ ਤੱਕ ਨਾ ਤਾਂ ਥਾਣਾ ਤਬਦੀਲ ਹੋਇਆ ਅਤੇ ਨਾ ਹੀ ਥਾਣੇ ਦੀ ਇਮਾਰਤ ਦੀ ਮੁਰੰਮਤ ਹੋਈ। ਜਿਸ ਜ਼ੋਰਦਾਰ ਧਮਾਕੇ ਕਾਰਨ ਥਾਣੇ ਅੰਦਰ ਲੱਗੇ ਸਾਰੇ ਸ਼ੀਸ਼ੇ ਟੁੱਟ ਗਏ, ਹੁਣ ਉਸ ਖਸਤਾ ਹਾਲ ਇਮਾਰਤ 'ਤੇ ਵੀ ਖਤਰੇ ਦੇ ਬੱਦਲ ਮੰਡਰਾਅ ਰਹੇ ਹਨ।
ਨਸ਼ੇ ਵਾਲੇ ਪਾਊਡਰ ਸਣੇ ਔਰਤ ਕਾਬੂ
NEXT STORY