ਜਲੰਧਰ (ਸਲਵਾਨ)— ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ 'ਚ ਆਈ ਇਕ ਤਕਨੀਕੀ ਖਰਾਬੀ ਕਾਰਨ ਸਪਾਈਸ ਜੈੱਟ ਫਲਾਈਟ ਦਿੱਲੀ-ਆਦਮਪੁਰ-ਦਿੱਲੀ ਰੱਦ ਕਰ ਦਿੱਤੀ ਗਈ । ਐਤਵਾਰ ਨੂੰ ਇਕ ਪਾਸੇ ਭਾਰਤ ਬੰਦ ਕਾਰਨ ਜਿੱਥੇ ਹਾਈਵੇਅ ਜਾਮ ਕਾਰਨ ਪ੍ਰਭਾਵਿਤ ਰਿਹਾ, ਉਥੇ ਦਿੱਲੀ ਜਾਣ ਵਾਲੇ ਸਿਰਫ 26 ਯਾਤਰੀ ਹੀ ਆਦਮਪੁਰ ਏਅਰਪੋਰਟ 'ਤੇ ਪਹੁੰਚੇ। ਜਦਕਿ 62 ਤੋਂ ਜ਼ਿਆਦਾ ਯਾਤਰੀਆਂ ਨੇ ਟਿਕਟ ਬੁੱਕ ਕਰਵਾਈ ਹੋਈ ਸੀ, ਜਿਸ ਕਾਰਨ ਸਪਾਈਸ ਜੈੱਟ ਫਲਾਈਟ ਗਿਣਤੀ ਐੱਸ. ਜੀ. 2731 ਅਤੇ ਆਦਮਪੁਰ ਤੋਂ ਦਿੱਲੀ ਵਿਚਕਾਰ ਚੱਲਣ ਵਾਲੀ ਫਲਾਈਟ ਗਿਣਤੀ ਐੱਸ. ਜੀ. 2732 ਸਵੇਰੇ ਐਨ ਮੌਕੇ 'ਤੇ ਰੱਦ ਕਰ ਦਿੱਤੀ ਗਈ।
ਹਾਲਾਤ ਇਹ ਸਨ ਕਿ ਹਾਈਵੇਅ ਜਾਮ ਆਦਮਪੁਰ ਫਲਾਈਟ ਕੈਂਸਲ, ਇਸ 'ਚ ਕਨੈਕਟਿੰਗ ਫਲਾਈਟ ਵਾਲਿਆਂ ਲਈ ਕੋਈ ਰਸਤਾ ਨਹੀਂ ਬਚਿਆ ਸੀ । ਇਸ ਫਲਾਈਟ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ 'ਚ ਏਅਰ ਲਾਈਨ ਪ੍ਰਤੀ ਕਾਫੀ ਗੁੱਸਾ ਦੇਖਣ ਨੂੰ ਮਿਲਿਆ। ਇਸ ਦੌਰਾਨ ਦਿੱਲੀ ਜਾਣ ਵਾਲੇ ਕੁਝ ਯਾਤਰੀਆਂ ਨੇ ਬੋਰਡਿੰਗ ਕਾਊਂਟਰ 'ਤੇ ਖੜ੍ਹੇ ਹੋ ਕੇ ਖੂਬ ਹੰਗਾਮਾ ਕੀਤਾ।
ਰਜਿਸਟਰੀ ਕਰਵਾਉਣ ਆਈ NRI ਔਰਤ ਦੇ ਭਰਾ ਨੂੰ ਕਰਮਚਾਰੀ ਨੇ ਮਾਰਿਆ ਥੱਪੜ
NEXT STORY