ਲੋਹੀਆਂ ਖਾਸ (ਮਨਜੀਤ)— ਸਥਾਨਕ ਸਬ-ਤਹਿਸੀਲ ਤੋਂ ਬਦਲ ਕੇ ਗਏ ਨਾਇਬ ਤਹਿਸੀਲਦੀਰ ਮੁਖਤਿਆਰ ਸਿੰਘ ਦੇ ਜਾਣ ਤੋਂ ਬਾਅਦ ਮਹਿਤਪੁਰ ਤੋਂ ਬਦਲ ਕੇ ਆਏ ਗੁਰਦੀਪ ਸਿੰਘ ਵਲੋਂ ਲੋਹੀਆਂ ਸਬ-ਤਹਿਸੀਲ ਦਾ ਚਾਰਜ ਸੰਭਾਲਿਆ ਗਿਆ। ਚਾਰਜ ਸੰਭਾਲਦਿਆਂ ਉਨ੍ਹਾਂ ਕਿਹਾ ਕਿ ਮੇਰੀ ਪਹਿਲੀ ਕੋਸ਼ਿਸ਼ ਰਹੇਗੀ ਕਿ ਦਫਤਰ 'ਚ ਆਉਣ ਵਾਲੇ ਲੋਕਾਂ ਦੇ ਬਿਨਾਂ ਕਿਸੇ ਦੇਰੀ ਤੋਂ ਕੰਮ ਕਰਵਾਏ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਦਫਤਰ 'ਚ ਕਿਸੇ ਦਫਤਰੀ ਕਰਮਚਾਰੀ ਵਲੋਂ ਰਿਸ਼ਵਤ ਮੰਗੀ ਜਾਂਦੀ ਹੈ ਤਾਂ ਉਸ ਦੀ ਸ਼ਿਕਾਇਤ ਮੈਨੂੰ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਲੁੱਟ-ਖਸੁੱਟ ਨੂੰ ਰੋਕਿਆ ਜਾਵੇ।
ਸਿੰਘ ਸਭਾਵਾਂ ਵੱਲੋਂ ਟਾਈਟਲਰ ਸਮੇਤ ਬਾਕੀ ਦੋਸ਼ੀਆਂ ਨੂੰ ਵੀ ਸਜ਼ਾ ਦੇਣ ਦੀ ਮੰਗ
NEXT STORY