ਜਲੰਧਰ (ਕਮਲੇਸ਼)— ਲਾਂਬੜਾ ਪੁਲਸ ਵੱਲੋਂ ਕਾਬੂ ਸੁੱਖਾ ਕਾਹਲਵਾਂ ਗੈਂਗ ਦੇ 6 ਗੈਂਗਸਟਰਾਂ ਨੇ ਜਿਊਲਰ 'ਤੇ ਗੋਲੀ ਚਲਾਉਣ ਦੀ ਵਾਰਦਾਤ ਨੂੰ ਕਬੂਲ ਕੀਤਾ ਹੈ। ਐੱਸ. ਐੱਚ. ਓ. ਪੁਸ਼ਪ ਬਾਲੀ ਨੇ ਦੱਸਿਆ ਕਿ ਰਿਮਾਂਡ ਖਤਮ ਹੋਣ 'ਤੇ ਗੈਂਗਸਟਰਾਂ ਨੂੰ ਬੀਤੇ ਦਿਨ ਜੇਲ ਭੇਜ ਦਿੱਤਾ ਗਿਆ ਹੈ। ਪੁਲਸ ਪੁੱਛਗਿੱਛ ਵਿਚ ਗੈਂਗਸਟਰਾਂ ਨੇ ਇਕ ਹੋਰ ਵਾਰਦਾਤ ਕਬੂਲ ਕੀਤੀ ਹੈ, ਜਿਸ 'ਚ ਉਨ੍ਹਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੁਸ਼ਿਆਰਪੁਰ ਦੇ ਇਕ ਜਿਊਲਰ 'ਤੇ ਗੋਲੀ ਚਲਾਈ ਸੀ। ਇਸ ਮਾਮਲੇ ਨੂੰ ਲੈ ਕੇ ਸਿਟੀ ਪੁਲਸ ਹੁਸ਼ਿਆਰਪੁਰ ਨੇ ਮਾਮਲਾ ਦਰਜ ਵੀ ਕੀਤਾ ਸੀ। ਜ਼ਿਕਰਯੋਗ ਹੈ ਕਿ ਸੁੱਖਾ ਕਾਹਲਵਾਂ ਦੀ ਮੌਤ ਤੋਂ ਬਾਅਦ ਗੋਪੀ ਗੈਂਗ ਨੂੰ ਆਪ੍ਰੇਟ ਕਰ ਰਿਹਾ ਸੀ ਤੇ ਇਹ ਸਾਰੇ ਹਥਿਆਰਾਂ ਦੇ ਦਮ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤੇ ਉਸ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਕੁਝ ਸਮੇਂ ਲਈ ਅੰਡਰਗਰਾਊਂਡ ਹੋ ਜਾਂਦੇ ਸਨ।
ਗੁਰੂ ਕਾਲ ਤੋਂ ਵਰਤਮਾਨ ਤੱਕ ਨਿਰੰਤਰ ਬਦਲਦਾ ਰਿਹਾ ਸਰਸਾ ਨਦੀ ਦਾ ਸਰੂਪ
NEXT STORY