ਨਵੀਂ ਦਿੱਲੀ (ਭਾਸ਼ਾ): ਭਾਰਤ ਵੱਲੋਂ ਪਹਿਲਗਾਮ ਹਮਲੇ ਮਗਰੋਂ ਅੱਤਵਾਦ ਦੇ ਖ਼ਾਤਮੇ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਕਰਦਿਆਂ 'ਆਪ੍ਰੇਸ਼ਨ ਸਿੰਧੂਰ' ਤਹਿਤ ਪਾਕਿਸਤਾਨ ਵਿਚ ਜਾ ਕੇ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਬਾਰੇ ਹੁਣ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਇਕ ਨਵੇਂ ਪਾਕਿਸਤਾਨੀ ਦਸਤਾਵੇਜ਼ ਨੇ ਪਿਛਲੇ ਮਹੀਨੇ ਚਾਰ ਦਿਨਾਂ ਦੇ ਫ਼ੌਜੀ ਟਕਰਾਅ ਦੌਰਾਨ ਭਾਰਤ ਵੱਲੋਂ ਪਾਕਿਸਤਾਨੀ ਟਿਕਾਣਿਆਂ 'ਤੇ ਕੀਤੇ ਗਏ ਸਟੀਕ ਹਮਲਿਆਂ 'ਤੇ ਨਵੇਂ ਸਿਰੇ ਤੋਂ ਰੌਸ਼ਨੀ ਪਾਈ ਹੈ। ਇਸ ਵਿਚ ਘੱਟੋ-ਘੱਟ 7 ਅਜਿਹੇ ਟਿਕਾਣਿਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਪਹਿਲਾਂ ਪਤਾ ਨਹੀਂ ਸੀ। ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਖੈਬਰ-ਪਖਤੂਨਖਵਾ ਸੂਬੇ ਦੇ ਪੇਸ਼ਾਵਰ, ਸਿੰਧ ਸੂਬੇ ਦੇ ਅਟਕ, ਬਹਾਵਲਨਗਰ, ਛੋੜ ਅਤੇ ਹੈਦਰਾਬਾਦ ਅਤੇ ਪੰਜਾਬ ਸੂਬੇ ਦੇ ਗੁਜਰਾਤ ਅਤੇ ਝੰਗ ਵਿਚ ਵੱਖ-ਵੱਖ ਟੀਚਿਆਂ ਨੂੰ ਨਿਸ਼ਾਨਾ ਬਣਾਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਪਿਓ ਨੇ ਅਣਖ ਖ਼ਾਤਰ ਧੀ ਤੇ ਆਸ਼ਿਕ ਦਾ ਕੀਤਾ ਕਤਲ
ਇਹ ਵੇਰਵਾ ਪਾਕਿਸਤਾਨ ਵੱਲੋਂ 'ਆਪ੍ਰੇਸ਼ਨ ਬਨਿਆਨ-ਉਮ-ਮਾਰਸੂਸ' 'ਤੇ ਜਾਰੀ ਦਸਤਾਵੇਜ਼ ਵਿਚ ਸ਼ਾਮਲ ਹੈ, ਜੋ ਕਿ ਭਾਰਤ ਦੇ 'ਆਪ੍ਰੇਸ਼ਨ ਸਿੰਦੂਰ' ਦੇ ਜਵਾਬ ਵਿਚ ਸ਼ੁਰੂ ਕੀਤਾ ਗਿਆ ਸੀ। ਪਾਕਿਸਤਾਨੀ ਮੀਡੀਆ ਨਾਲ ਸਾਂਝਾ ਕੀਤਾ ਗਿਆ ਦਸਤਾਵੇਜ਼ 8, 9 ਅਤੇ 10 ਮਈ ਨੂੰ ਪਾਕਿਸਤਾਨ ਵਿਚ ਭਾਰਤ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਦਾ ਵਿਸਥਾਰਤ ਵੇਰਵਾ ਦਿੰਦਾ ਹੈ। ਭਾਰਤ ਨੇ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ 7 ਮਈ ਨੂੰ 'ਆਪ੍ਰੇਸ਼ਨ ਸਿੰਧੂਰ' ਸ਼ੁਰੂ ਕੀਤਾ ਸੀ, ਜਿਸ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਅੱਤਵਾਦੀ ਟਿਕਾਣਿਆਂ 'ਤੇ ਲੰਬੀ ਦੂਰੀ ਦੇ ਹਥਿਆਰਾਂ ਨਾਲ ਸਟੀਕ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਸੀ। ਭਾਰਤੀ ਹਥਿਆਰਬੰਦ ਬਲਾਂ ਨੇ ਮੁਰੀਦਕੇ ਵਿਚ ਲਸ਼ਕਰ-ਏ-ਤਾਇਬਾ ਦੇ ਮਰਕਜ਼ ਤਾਇਬਾ, ਬਹਾਵਲਪੁਰ ਵਿਚ ਜੈਸ਼-ਏ-ਮੁਹੰਮਦ ਦੇ ਮਰਕਜ਼ ਸੁਭਾਨ ਅੱਲ੍ਹਾ ਅਤੇ ਸਿਆਲਕੋਟ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਮਹਿਮੂਨਾ ਜ਼ੋਇਆ ਸਮੇਤ 9 ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ।
ਇਹ ਖ਼ਬਰ ਵੀ ਪੜ੍ਹੋ - Holiday in Punjab: ਸਕੂਲਾਂ-ਕਾਲਜਾਂ ਤੋਂ ਬਾਅਦ ਦਫ਼ਤਰਾਂ 'ਚ ਵੀ ਆ ਗਈਆਂ ਲਗਾਤਾਰ ਛੁੱਟੀਆਂ
ਭਾਰਤੀ ਹਥਿਆਰਬੰਦ ਬਲਾਂ ਨੇ ਬਰਨਾਲਾ ਵਿਚ ਮਰਕਜ਼ ਅਹਿਲੇ ਹਦੀਸ ਵਿਖੇ ਲਸ਼ਕਰ ਦੇ ਅੱਡੇ ਅਤੇ ਮੁਜ਼ੱਫਰਾਬਾਦ ਵਿਚ ਸ਼ਵਾਈ ਨਾਲਾ ਵਿਚ ਸੰਗਠਨ ਦੇ ਕੈਂਪ 'ਤੇ ਵੀ ਹਮਲਾ ਕੀਤਾ। ਭਾਰਤੀ ਕਾਰਵਾਈ ਤੋਂ ਬਾਅਦ, ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫ਼ੌਜੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਪਾਕਿਸਤਾਨੀ ਹਮਲਿਆਂ ਦਾ ਢੁਕਵਾਂ ਜਵਾਬ ਦਿੱਤਾ। ਇਸ ਨਾਲ ਪਾਕਿਸਤਾਨੀ ਹਵਾਈ ਸੈਨਾ ਦੇ ਠਿਕਾਣਿਆਂ, ਹਵਾਈ ਰੱਖਿਆ ਪ੍ਰਣਾਲੀਆਂ, ਕਮਾਂਡ ਅਤੇ ਕੰਟਰੋਲ ਕੇਂਦਰਾਂ ਅਤੇ ਰਾਡਾਰ ਸਾਈਟਾਂ ਸਮੇਤ ਕਈ ਪ੍ਰਮੁੱਖ ਫ਼ੌਜੀ ਟਿਕਾਣਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਕਰੀਪੇਸ਼ਾ ਲੋਕਾਂ ਲਈ ਖ਼ਤਰੇ ਦੀ ਘੰਟੀ! AI ਕਾਰਨ ਅਗਲੇ 5 ਸਾਲਾਂ 'ਚ ਖ਼ਤਮ ਹੋਣਗੀਆਂ ਇਹ ਨੌਕਰੀਆਂ
NEXT STORY