ਜਲੰਧਰ : ਪਿਛਲੇ ਕਈ ਦਿਨਾਂ ਤੋਂ ਮੀਡੀਆ 'ਚ ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਨੀ ਦਿਓਲ ਦੀ ਉਮੀਦਵਾਰੀ ਸੰਬੰਧੀ ਕਿਆਸਾਂ ਨੂੰ ਉਸ ਵੇਲੇ ਹੋਰ ਹਵਾ ਮਿਲ ਗਈ ਜਦ ਸੋਸਲ ਮੀਡੀਆ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸਨੀ ਦਿਓਲ ਦੀ ਇਕ ਫੋਟੋ ਵਾਇਰਲ ਹੋਈ। ਇਸ ਫੋਟੋ ਤੋਂ ਬਾਅਦ ਇਹ ਗੱਲ ਉਨ੍ਹਾਂ ਕਿਆਸਾਂ ਦੀ ਪੁਸ਼ਟੀ ਕਰਦੀ ਪ੍ਰਤੀਤ ਹੁੰਦੀ ਹੈ, ਜਿਨਾਂ 'ਚ ਸਨੀ ਦਿਓਲ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸੀਟ ਤੋਂ ਭਾਜਪਾ ਕਿਸੇ ਸਟਾਰ ਪ੍ਰਚਾਰਕ ਦੀ ਭਾਲ 'ਚ ਹੈ। ਇਸੇ ਕਾਰਨ ਹੀ ਪਹਿਲਾਂ ਇਸ ਸੀਟ 'ਤੇ ਕਿਰਨ ਬੇਦੀ ਦਾ ਤੇ ਫਿਰ ਸਨੀ ਦਿਓਲ ਦਾ ਨਾਮ ਸਾਹਮਣੇ ਆਉਣ ਲੱਗਾ ਹੈ।
ਪੁਲਸ ਦੇ ਛਾਪੇ ਦੌਰਾਨ ਹੋਈ ਔਰਤ ਦੀ ਮੌਤ
NEXT STORY