ਜਲੰਧਰ (ਵਰੁਣ)- ਥਾਣਾ ਮਾਡਲ ਟਾਊਨ 'ਚ 11ਵੀਂ ਜਮਾਤ ਦੇ ਵਿਦਿਆਰਥੀ ਕੋਲੋਂ ਗੰਨ ਪੁਆਇੰਟ 'ਤੇ ਸਵਿੱਫਟ ਕਾਰ ਖੋਹਣ ਦੇ ਮਾਮਲੇ ਨੂੰ ਪੁਲਸ ਨੇ 24 ਘੰਟਿਆਂ 'ਚ ਟਰੇਸ ਕਰ ਲਿਆ ਹੈ। ਪੁਲਸ ਨੇ ਫਿਰੋਜ਼ਪੁਰ ਤੋਂ ਸਵਿੱਫਟ ਕਾਰ ਬਰਾਮਦ ਕਰ ਲਈ ਹੈ ਜਦਕਿ ਇਕ ਲੁਟੇਰੇ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਸ ਪਾਰਟੀ ਸਵਿੱਫਟ ਕਾਰ ਅਤੇ ਲੁਟੇਰੇ ਨੂੰ ਦੇਰ ਰਾਤ ਫਿਰੋਜ਼ਪੁਰ ਤੋਂ ਜਲੰਧਰ ਲੈ ਕੇ ਆਈ। ਸੀ. ਆਈ. ਏ. ਸਟਾਫ਼ ਵਿੱਚ ਲੁਟੇਰੇ ਤੋਂ ਪੁੱਛਗਿੱਛ ਜਾਰੀ ਹੈ।
ਦੱਸਿਆ ਜਾ ਰਿਹਾ ਸੀ ਸੀ. ਆਈ. ਏ. ਸਟਾਫ਼ ਨੇ ਹੀ ਮਾਮਲੇ ਨੂੰ ਟਰੇਸ ਕੀਤਾ ਹੈ। ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਦੇ ਹੋਏ ਫਿਰੋਜ਼ਪੁਰ ਪਹੁੰਚੀ ਸੀ। ਸੀ. ਸੀ. ਟੀ. ਵੀ. ਵਿੱਚ ਕੁਝ ਲੁਟੇਰਿਆਂ ਦੀਆਂ ਤਸਵੀਰਾਂ ਵੀ ਸਾਫ਼ ਨਜ਼ਰ ਆ ਰਹੀਆਂ ਸਨ, ਜਿਸ ਤੋਂ ਬਾਅਦ ਪੁਲਸ ਨੇ ਹਿਊਮਨ ਰਿਸੋਰਸ ਐਂਡ ਟੈਕਨੀਕਲ ਸੈੱਲ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਲੁੱਟੀ ਗਈ ਕਾਰ ਬਰਾਮਦ ਕਰ ਲਈ।
ਇਹ ਵੀ ਪੜ੍ਹੋ- 'ਪੰਜਾਬ ਬੰਦ' ਦੀ ਕਾਲ ਨੂੰ ਜਲੰਧਰ 'ਚ ਮਿਲਿਆ ਭਰਵਾਂ ਹੁੰਗਾਰਾ, ਬਾਜ਼ਾਰ ਮੁਕੰਮਲ ਤੌਰ 'ਤੇ ਬੰਦ
ਇਸ ਮਾਮਲੇ 'ਚ ਕੁੱਲ 4 ਲੁਟੇਰੇ ਸ਼ਾਮਲ ਸਨ, ਜਿਨ੍ਹਾਂ 'ਚੋਂ 3 ਫਰਾਰ ਹਨ। ਪੁਲਸ ਨੇ ਇਨ੍ਹਾਂ ਲੁਟੇਰਿਆਂ ਦੀ ਪਛਾਣ ਵੀ ਕਰ ਲਈ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਮਾਡਲ ਟਾਊਨ ਦੇ ਰਹਿਣ ਵਾਲੇ 17 ਸਾਲਾ ਲਕਸ਼ੈ ਵਾਸੀ ਪ੍ਰਤਾਪ ਨਗਰ ਨੂੰ ਲੁਟੇਰਿਆਂ ਨੇ ਉਸ ਦੀ ਸਵਿੱਫਟ ਕਾਰ ਬੰਦੂਕ ਦੀ ਨੋਕ 'ਤੇ ਲੁੱਟ ਲਈ ਸੀ। ਲਕਸ਼ੇ ਸ਼ਾਪਿੰਗ ਲਈ ਮਾਡਲ ਟਾਊਨ ਆਇਆ ਹੋਇਆ ਸੀ।
ਇਹ ਵੀ ਪੜ੍ਹੋ- ਜਲੰਧਰ: ਗੁਰੂ ਨਾਨਕ ਮਿਸ਼ਨ ਚੌਂਕ 'ਚ ਭਿੜੇ ਭਿਖਾਰੀ, ਦਿਵਿਆਂਗ ਭਿਖਾਰੀ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ ਸ਼ਹਿਰ ਦੀ ਵਾਰਡਬੰਦੀ ’ਤੇ ਚੱਲ ਰਿਹੈ ਹੋਮਵਰਕ, ਬਦਲ ਸਕਦੇ ਨੇ ਕੁਝ ਵਾਰਡ ਤੇ ਰਿਜ਼ਰਵੇਸ਼ਨ ਸਟੇਟਸ
NEXT STORY