ਜਲੰਧਰ- ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ 'ਚ ਭਿਖਾਰੀਆਂ ਦੇ ਆਪਸ 'ਚ ਭਿੜਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਭਿਖਾਰੀਆਂ ਨੇ ਸੜਕ 'ਤੇ ਜ਼ਬਰਦਸਤ ਹੰਗਾਮਾ ਕਰ ਦਿੱਤਾ। ਇਸ ਦੌਰਾਨ ਉਥੇ ਖੜ੍ਹੇ ਲੋਕ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਰੋਜ਼ਾਨਾ ਬੈਸਾਖੀਆਂ ਨਾਲ ਭੀਖ ਮੰਗਣ ਵਾਲਾ ਦਿਵਿਆਂਗ ਭਿਖਾਰੀ ਵੀ ਆਪਣੀਆਂ ਦੋਵੇਂ ਲੱਤਾਂ 'ਤੇ ਖੜ੍ਹੇ ਹੋ ਕੇ ਲੜਨ ਲੱਗਾ। ਦਿਵਿਆਂਗ ਭਿਖਾਰੀ ਨੇ ਦੋਵੇਂ ਹੱਥਾਂ ਵਿੱਚ ਬੈਸਾਖੀਆਂ ਫੜੀਆਂ ਹੋਈਆਂ ਸਨ।
ਇਹ ਵੀ ਪੜ੍ਹੋ- ਅਮਰੀਕਾ ਦੀ ਧਰਤੀ 'ਤੇ ਬਲਾਚੌਰ ਦੇ ਨੌਜਵਾਨ ਦੀ ਮੌਤ, 25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼
ਜਾਣਕਾਰੀ ਮੁਤਾਬਕ ਭੀਖ ਮੰਗਣ ਵਾਲੀ ਔਰਤ ਨੇ ਦਿਵਿਆਂਗ ਭਿਖਾਰੀ 'ਤੇ ਦੋਸ਼ ਲਗਾਇਆ ਕਿ ਉਹ ਉਸ ਨੂੰ ਗੰਦੇ ਇਸ਼ਾਰੇ ਕਰਦਾ ਹੈ, ਜਦਕਿ ਦਿਵਿਆਂਗ ਭਿਖਾਰੀ ਦਾ ਕਹਿਣਾ ਹੈ ਕਿ ਔਰਤ ਨੇ ਉਸ ਦੇ ਬੇਟੇ ਨੂੰ ਡੰਡੇ ਨਾਲ ਕੁੱਟਿਆ ਹੈ। ਇਸ ਦੇ ਨਾਲ ਹੀ ਚੌਂਕ ’ਤੇ ਖੜ੍ਹੇ ਟਰੈਫਿਕ ਪੁਲਸ ਮੁਲਾਜ਼ਮ ਵੀ ਤਮਾਸ਼ਾ ਵੇਖਦੇ ਰਹੇ। ਭਿਖਾਰੀਆਂ ਦਾ ਜ਼ਬਰਦਸਤ ਹੰਗਾਮਾ ਕਾਫ਼ੀ ਦੇਰ ਤੱਕ ਚੱਲਦਾ ਰਿਹਾ। ਉਹ ਇਕ ਦੂਜੇ 'ਤੇ ਲਾਠੀਆਂ ਨਾਲ ਹਮਲਾ ਕਰ ਰਹੇ ਸਨ। ਇਸ ਦੌਰਾਨ ਉਥੇ ਖੜ੍ਹੇ ਲੋਕਾਂ ਨੇ ਇਨ੍ਹਾਂ ਭਿਖਾਰੀਆਂ ਨੂੰ ਉਥੋਂ ਭਜਾਇਆ।
ਇਹ ਵੀ ਪੜ੍ਹੋ-ਪਤਨੀ ਤੇ ਧੀ ਸਣੇ ਈਸ਼ਾ ਯੋਗ ਕੇਂਦਰ ਪਹੁੰਚੇ ਨਵਜੋਤ ਸਿੱਧੂ, ਤਸਵੀਰਾਂ ਕੀਤੀਆਂ ਸਾਂਝੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਖੂਨ ਬਣਿਆ ਪਾਣੀ, ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਈ ਖ਼ੌਫਨਾਕ ਵਾਰਦਾਤ, ਭਰਾ ਨੂੰ ਦਿੱਤੀ ਰੂਹ ਕੰਬਾਊ ਮੌਤ
NEXT STORY