ਜਲੰਧਰ, (ਰੱਤਾ)- ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਹੁਣ ਤਕ ਕਈ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕੇ ਸਵਾਈਨ ਫਲੂ ਨੇ ਹੁਣ ਜਲੰਧਰ ’ਚ ਵੀ ਦਸਤਕ ਦੇ ਦਿੱਤੀ ਹੈ ਅਤੇ ਇਸ ਦੇ ਇਕ ‘ਕਨਫਰਮ ਮਰੀਜ਼’ ਦਾ ਪਤਾ ਲੱਗਾ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਐਵੇਨਿਊ ਦਕੋਹਾ ਵਾਸੀ ਵਿੱਕੀ ਥਾਪਰ ਦੇ 4 ਸਾਲ ਦੇ ਪੁੱਤਰ ਸਿਮਰਜੀਤ ਸਿੰਘ ਨੂੰ ਕੁਝ ਦਿਨ ਪਹਿਲਾਂ ਬੁਖਾਰ ਹੋਇਆ ਸੀ ਅਤੇ ਉਨ੍ਹਾਂ ਨੇ ਇਕ ਪ੍ਰਾਈਵੇਟ ਡਾਕਟਰ ਤੋਂ ਦਵਾਈ ਲੈਣੀ ਸ਼ੁਰੂ ਕਰ ਦਿੱਤੀ।
ਜਦੋਂ ਬੱਚੇ ਦਾ ਬੁਖਾਰ ਨਹੀਂ ਉਤਰਿਆ ਅਤੇ ਉਸ ਨੂੰ ਸਾਹ ਲੈਣ ’ਚ ਤਕਲੀਫ ਹੋਣ ਲੱਗੀ ਤਾਂ ਉਸ ਦੇ ਰਿਸ਼ਤੇਦਾਰ ਉਸ ਨੂੰ ਗੰਭੀਰ ਹਾਲਤ ’ਚ ਨਕੋਦਰ ਚੌਕ ਦੇ ਨਜ਼ਦੀਕ ਦੋਆਬਾ ਹਸਪਤਾਲ ’ਚ ਵੀਰਵਾਰ ਰਾਤ ਨੂੰ ਲੈ ਗਏ। ਹਸਪਤਾਲ ਦੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਆਸ਼ੂਤੋਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਇਸ ਗੱਲ ਦਾ ਸ਼ੱਕ ਹੋਇਆ ਕਿ ਕਿਤੇ ਬੱਚੇ ਨੂੰ ਸਵਾਈਨ ਫਲੂ ਨਾ ਹੋਵੇ ਤਾਂ ਉਨ੍ਹਾਂ ਨੇ ਸ਼ੁੱਕਰਵਾਰ ਸਵੇਰੇ ਤੁਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸਿਹਤ ਵਿਭਾਗ ਦੀ ਟੀਮ ਨੇ ਉਕਤ ਬੱਚੇ ਦਾ ਸੈਂਪਲ ਲੈ ਕੇ ਉਸ ਨੂੰ ਜਾਂਚ ਲਈ ਪੀ. ਜੀ. ਆਈ. ਭੇਜ ਦਿੱਤਾ। ਪੀ. ਜੀ. ਆਈ. ਤੋਂ ਆਈ ਰਿਪੋਰਟ ਮੁਤਾਬਿਕ ਬੱਚੇ ਨੂੰ ਸਵਾਈਨ ਫਲੂ ਪਾਜ਼ੇਟਿਵ ਹੈ।
ਪੇਂਡੂ ਮਜ਼ਦੂਰ ਯੂਨੀਅਨ ਨੇ ਨਾਅਰੇਬਾਜ਼ੀ ਕਰਦਿਅਾਂ ਫੂਕਿਆ ਸਿੱਖਿਆ ਮੰਤਰੀ ਦਾ ਪੁਤਲਾ
NEXT STORY