ਟਾਂਡਾ ਉੜਮੜ (ਪੰਡਿਤ, ਮੋਮੀ)- ਟਾਂਡਾ ਪੁਲਸ ਨੇ ਪਿੰਡ ਟਾਹਲੀ ਨਜ਼ਦੀਕ ਨਾਜਾਇਜ਼ ਤਰੀਕੇ ਨਾਲ ਮਾਈਨਿੰਗ ਕਰਨ ਵਾਲੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਮਾਈਨਿੰਗ ਇੰਸਪੈਕਟਰ ਅਜੇ ਪਾਂਡੇ ਦੀ ਸੂਚਨਾ ਦੇ ਆਧਾਰ ਉਤੇ ਦਰਜ ਕੀਤਾ ਹੈ। ਮਾਈਨਿੰਗ ਅਤੇ ਪੁਲਸ ਮਹਿਕਮੇ ਦੀ ਟੀਮ ਨੇ ਪਿੰਡ ਟਾਹਲੀ ਨਜ਼ਦੀਕ ਇਕ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਚਾਲਕ ਖ਼ਿਲਾਫ਼ ਮਾਈਨਿੰਗ ਮਿਨਰਲ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਜਸਵੀਰ ਸਿੰਘ ਮਾਮਲੇ ਦੀ ਤਫਤੀਸ਼ ਵਿੱਚ ਜੁਟੇ ਹੋਏ ਹਨ ਅਤੇ ਮੌਕੇ ਤੋਂ ਫ਼ਰਾਰ ਹੋਏ ਟਰੈਕਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਰੇਲਵੇ ਸਟੇਸ਼ਨ ਦੇ ਬਾਹਰੋਂ ਮੋਬਾਇਲ ਵਿੰਗ ਨੇ 4 ਨਗ ਫੜੇ
NEXT STORY