ਜਲੰਧਰ (ਸੋਨੂੰ)- ਆਬਾਦਪੁਰਾ ਵਿੱਚ ਨਸ਼ਾ ਤਸਕਰ ਦੇ ਘਰ 'ਤੇ ਬੁਲਡੋਜ਼ਰ ਚਲਾਇਆ ਗਿਆ। ਤਸਕਰ ਵਿਰੁੱਧ ਨਸ਼ਾ ਤਸਕਰੀ ਦੇ ਪੰਜ ਮਾਮਲੇ ਦਰਜ ਹਨ। ਜਲੰਧਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਮਿਸ਼ਨਰੇਟ ਪੁਲਸ ਨੇ ਨਗਰ ਨਿਗਮ ਦੀ ਟੀਮ ਨਾਲ ਮਿਲ ਕੇ ਤਸਕਰ ਦੇ ਘਰ 'ਤੇ ਕਾਰਵਾਈ ਕੀਤੀ ਹੈ।
ਮਾਡਲ ਟਾਊਨ ਸਬ ਡਿਵੀਜ਼ਨ ਦੀ ਏ. ਸੀ. ਪੀ. ਰੂਪਦੀਪ ਕੌਰ ਅਤੇ ਨਗਰ ਨਿਗਮ ਦੀ ਟੀਮ ਨੇ ਆਬਾਦਪੁਰਾ ਦੀ ਗਲੀ ਨੰਬਰ 6 ਵਿੱਚ ਸਥਿਤ ਨਸ਼ਾ ਤਸਕਰ ਹਨੀ ਕਲਿਆਣ ਦੇ ਘਰ 'ਤੇ ਬੁਲਡੋਜ਼ਰ ਚਲਾ ਕੇ ਢਾਹ ਦਿੱਤਾ। ਹਨੀ ਕਲਿਆਣ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਈ ਮਾਮਲੇ ਦਰਜ ਹਨ। ਮੁਲਜ਼ਮ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਸੀ ਅਤੇ ਉਸ ਵਿਰੁੱਧ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ।
ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚਾਲੇ ਜੰਗ ਨੂੰ ਲੈ ਕੇ ਭਵਿੱਖਬਾਣੀ, ਇੰਨੇ ਦਿਨਾਂ ਤੱਕ ਰਹੇਗੀ ਹਮਲੇ ਦੀ ਮਿਆਦ

ਇਹ ਵੀ ਪੜ੍ਹੋ: ਜਲੰਧਰ ਵਿਖੇ ਸੀ. ਟੀ. ਕਾਲਜ ਨਾਲ ਜੁੜੀ ਵਾਇਰਲ ਵੀਡੀਓ ਬਾਰੇ DC ਤੋਂ ਸੁਣੋ ਕੀ ਹੈ ਸੱਚਾਈ
ਮਾਮਲੇ ਬਾਰੇ ਜਾਣਕਾਰੀ ਦਿੰਦੇ ਏ. ਸੀ. ਪੀ. ਰੂਪ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਆਬਾਦਪੁਰਾ ਲਿੰਕ ਰੋਡ ਮਾਡਲ ਟਾਊਨ ਰੋਡ 'ਤੇ ਕੀਤੀ ਜਾ ਰਹੀ ਹੈ। ਏ. ਸੀ. ਪੀ. ਨੇ ਦੱਸਿਆ ਕਿ ਹਨੀ ਕਲਿਆਣ ਦੇ ਘਰ 'ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਵੱਲੋਂ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਲਈ ਪੁਲਸ ਨੇ ਨਗਰ ਨਿਗਮ ਦੀ ਟੀਮ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਤਾਂ ਜੋ ਕਾਰਵਾਈ ਦੌਰਾਨ ਮਾਹੌਲ ਖ਼ਰਾਬ ਕਰਨ ਦੀ ਕੋਈ ਕੋਸ਼ਿਸ਼ ਨਾ ਕੀਤੀ ਜਾ ਸਕੇ। ਇਹ ਕਾਰਵਾਈ ਨਗਰ ਨਿਗਮ ਦੇ ਹੁਕਮਾਂ ਤਹਿਤ ਗੈਰ-ਕਾਨੂੰਨੀ ਤੌਰ 'ਤੇ ਬਣਾਈ ਗਈ ਇਮਾਰਤ ਸਬੰਧੀ ਕੀਤੀ ਗਈ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਨੀ ਕਲਿਆਣ ਵਿਰੁੱਧ 5 ਮਾਮਲੇ ਦਰਜ ਹਨ। ਫਿਲਹਾਲ ਦੋਸ਼ੀ ਫਰਾਰ ਹੈ, ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸ਼ਰਮਸਾਰ ਪੰਜਾਬ! ਮੁੰਡੇ ਨੇ ਟੱਪੀਆਂ ਕੁੜੀ ਨਾਲ ਹੱਦਾਂ, ਡਾਕਟਰ ਦੀ ਗੱਲ ਸੁਣ ਹੈਰਾਨ ਰਹਿ ਗਈ ਮਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਡੀਗੜ੍ਹ ਦੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ, ਜਿਸ ਸਮੇਂ ਵੀ ਸਾਇਰਨ ਵੱਜੇ ਤਾਂ...
NEXT STORY