ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)- ਟਾਂਡਾ ਪੁਲਸ ਦੀਆਂ 2 ਟੀਮਾਂ ਨੇ ਨਸ਼ੇ ਵਾਲੇ ਪਾਊਡਰ ਅਤੇ ਸ਼ਰਾਬ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਐੱਸ. ਆਈ. ਹਰ ਪ੍ਰੇਮ ਸਿੰਘ, ਥਾਣੇਦਾਰ ਜਸਪਾਲ ਸਿੰਘ, ਅਨੰਦ ਦਿਆਲ, ਪੁਨੀਤ ਕੁਮਾਰ, ਅਮਨਦੀਪ ਕੌਰ ਦੀ ਟੀਮ ਨੇ ਗਸ਼ਤ ਦੌਰਾਨ ਟਾਂਡਾ ਪੁਲੀ ਨਜ਼ਦੀਕ ਪੂਜਾ ਉਰਫ਼ ਰਜਨੀ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਜੌਹਲ ਨੂੰ ਨਸ਼ੇ ਵਾਲੇ 85 ਗ੍ਰਾਮ ਪਾਊਡਰ ਸਮੇਤ ਕਾਬੂ ਕਰਕੇ ਉਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣੇਦਾਰ ਸੰਗਤ ਸਿੰਘ ਦੀ ਟੀਮ ਨੇ ਗੈਸ ਏਜੰਸੀ ਮਿਆਣੀ ਦੇ ਨਜ਼ਦੀਕ ਸੁਖਦੇਵ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਵਾਰਡ ਨੰਬਰ 2 ਮਿਆਣੀ ਨੂੰ 6750 ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਉਸ ਦੇ ਖ਼ਿਲਾਫ਼ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦਾ ਦੋਸ਼ੀ ਸਿਰਸਾ ਸਾਧ ਨਾਲ ਸਬੰਧਤ: ਬੀਬੀ ਜਗੀਰ ਕੌਰ
NEXT STORY