ਕਾਠਗੜ੍ਹ (ਰਾਜੇਸ਼ ਸ਼ਰਮਾ)- ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਬਲਾਚੌਰ ਦੇ ਕੰਗਣਾ ਪੁਲ ਕੋਲ ਇਕ ਟਾਟਾ 407 ਦੇ ਚਾਲਕ ਵੱਲੋਂ ਔਰਤ ਨੂੰ ਬਚਾਉਣ ਲਈ ਲਗਾਈ ਗਈ ਬ੍ਰੇਕ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਸੜਕ ਹਾਦਸਾ ਵਾਪਰ ਗਿਆ। ਟਾਟਾ 407 ਪਲਟ ਕੇ ਅੱਗੇ ਖੜ੍ਹੀ ਮਿਨੀ ਬੱਸ ਵਿਚ ਜਾ ਵੱਜਿਆ, ਜਿਸ ਕਾਰਨ ਜਿੱਥੇ ਟਾਟਾ 407 ਨੁਕਸਾਨੀ ਗਈ ਉੱਥੇ ਹੀ ਮਿਨੀ ਬੱਸ ਦੇ ਪਿਛਲੇ ਸ਼ੀਸ਼ੇ ਵੀ ਟੁੱਟ ਗਏ ਪਰ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਘਟਨਾ ਸਥਾਨ ’ਤੇ ਆਪਣੀ ਟੀਮ ਸਮੇਤ ਪਹੁੰਚੇ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਟਾਟਾ ਗੱਡੀ 407 ਜੋਕਿ ਫਤਿਹਗੜ੍ਹ ਸਾਹਿਬ ਤੋਂ ਹੁਸ਼ਿਆਰਪੁਰ ਨੂੰ ਜਾ ਰਹੀ ਸੀ। ਗੱਡੀ ਨੂੰ ਜਸਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਗੜ੍ਹਵਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚਲਾ ਰਿਹਾ ਸੀ ਅਤੇ ਜਦੋਂ ਇਹ ਗੱਡੀ ਉਪਰੋਕਤ ਸਥਾਨ ’ਤੇ ਪਹੁੰਚੀ ਤਾਂ ਇਸ ਦੇ ਅੱਗੇ ਇਕ ਔਰਤ ਆ ਗਈ ਜਿਸ ਨੂੰ ਬਚਾਉਣ ਲਈ ਗੱਡੀ ਦੀ ਬ੍ਰੇਕ ਲਗਾਈ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਲਟ ਕੇ ਅੱਗੇ ਖੜ੍ਹੀ ਮਿੰਨੀ ਬੱਸ ਵਿਚ ਜਾ ਵੱਜੀ।
ਇਹ ਵੀ ਪੜ੍ਹੋ-ਗੀਜ਼ਰ ਦੀ ਗੈਸ ਚੜ੍ਹਨ ਕਾਰਨ ਵਾਪਰਿਆ ਵੱਡਾ ਹਾਦਸਾ, ਮਾਪਿਆਂ ਦੇ ਇਕੌਲਤੇ ਪੁੱਤ ਦੀ ਹੋਈ ਮੌਤ
ਬੱਸ ਦੇ ਪਿਛਲੇ ਸ਼ੀਸ਼ੇ ਟੁੱਟ ਗਏ ਪਰ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਐੱਸ. ਐੱਸ. ਐੱਫ਼. ਟੀਮ ਵੱਲੋਂ ਨੈਸ਼ਨਲ ਹਾਈਵੇਅ ਰੋਡ ਦੀ ਰਿਕਵਰੀ ਵੈਨ ਦੀ ਮਦਦ ਨਾਲ ਹਾਦਸਾਗ੍ਰਸਤ ਟਾਟਾ 407 ਨੂੰ ਪਾਸੇ ਕਰਵਾਇਆ ਅਤੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਗਿਆ। ਹਾਦਸੇ ਦੀ ਇਤਲਾਹ ਕੰਟਰੋਲ ਰੂਮ ਨਵਾਂਸ਼ਹਿਰ ਅਤੇ ਬਲਾਚੌਰ ਥਾਣਾ ਸਿਟੀ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵੱਡੀ ਵਾਰਦਾਤ, ਮੋਟਰ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਦਾ ਕਤਲ, ਅੱਧ ਸੜੀ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਸੋਸ਼ਲ ਮੀਡੀਆ 'ਤੇ ਨਜ਼ਰ ਨਹੀਂ ਆਵੇਗਾ ਕੁੱਲੜ ਪੀਜ਼ਾ Couple!
NEXT STORY