ਜਲੰਧਰ (ਵਰੁਣ)- ਸੋਢਲ ਚੌਂਕ ਕੋਲ ਬੀਤੀ ਰਾਤ ਇਕ ਕਾਲੇ ਰੰਗ ਦੀ ਆਲਟੋ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੇ ਸਮੇਂ ਕਾਰ 'ਚ ਦੋ ਨੌਜਵਾਨ ਸਵਾਰ ਸਨ, ਜੋ ਸਾਰੀ ਰਾਤ ਇਸੇ ਹਾਲਤ 'ਚ ਕਾਰ 'ਚ ਸੁੱਤੇ ਰਹੇ ਅਤੇ ਸਵੇਰੇ ਬਾਹਰ ਆ ਗਏ।
ਆਸ-ਪਾਸ ਦੇ ਦੁਕਾਨਦਾਰਾਂ ਅਨੁਸਾਰ ਨੌਜਵਾਨ ਇਹ ਕਹਿ ਕੇ ਗਏ ਸਨ ਕਿ ਉਹ ਮੋਟਰਸਾਈਕਲ ਲੈ ਕੇ ਆ ਰਹੇ ਹਨ ਅਤੇ ਫਿਰ ਵਾਪਸ ਆ ਕੇ ਗੱਡੀ ਨੂੰ ਮਕੈਨਿਕ ਕੋਲ ਛੱਡ ਦੇਵਾਂਗੇ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਅੰਦਰੋਂ ਸੋਡੇ ਦੀ ਬੋਤਲ, ਗਿਲਾਸ ਅਤੇ ਸਨੈਕਸ ਵੀ ਮਿਲੇ ਹਨ। ਕਾਰ ਦੇ ਅਗਲੇ ਅਤੇ ਪਿਛਲੇ ਸ਼ੀਸ਼ੇ 'ਤੇ ਪੰਜਾਬ ਪੁਲਸ ਦੇ ਸਟਿੱਕਰ ਲੱਗੇ ਹੋਏ ਸਨ। ਫਿਲਹਾਲ ਨੌਜਵਾਨ ਕਾਰ ਲੈਣ ਨਹੀਂ ਆਏ ਹਨ। ਲੋਕਾਂ ਨੇ ਕਾਰ ਨੂੰ ਸੜਕ ਦੇ ਵਿਚਕਾਰੋਂ ਚੁੱਕ ਕੇ ਸਾਈਡ 'ਤੇ ਕਰ ਦਿੱਤਾ।
ਇਹ ਵੀ ਪੜ੍ਹੋ- ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਟੱਪੀਆਂ ਹੱਦਾਂ, 7 ਮਹੀਨੇ ਦੀ ਗਰਭਵਤੀ ਕਰਨ ਮਗਰੋਂ ਹੋਇਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਲੁਟੇਰਿਆਂ ਦੇ ਬੁਲੰਦ ਹੌਂਸਲੇ, ਰੇਹੜੀ ਵਾਲੇ ਤੋਂ 200 ਰੁਪਏ ਤੇ ਰਾਹਗੀਰ ਤੋਂ ਮੋਬਾਇਲ ਲੁੱਟ ਕੇ ਲੈ ਗਏ ਲੁਟੇਰੇ
NEXT STORY