ਚੱਬੇਵਾਲ, (ਗੁਰਮੀਤ)– ਥਾਣਾ ਚੱਬੇਵਾਲ ਦੀ ਪੁਲਸ ਨੇ ਨਾਬਾਲਗਾ ਨੂੰ ਬਹਿਲਾ ਫੁਸਲਾ ਕੇ ਘਰੋਂ ਭਜਾਉਣ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਪ੍ਰਵਾਸੀ ਨੌਜਵਾਨ ਨੂੰ ਕਾਬੂ ਕਰਕੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਪੁਲਸ, ਜਿਸ ਦੀ ਅਗਵਾਈ ਸਬ ਇੰਸਪੈਕਟਰ ਸੋਹਣ ਲਾਲ ਕਰ ਰਿਹਾ ਸੀ, ਨੂੰ ਨਾਬਾਲਗ ਲਡ਼ਕੀ ਦੇ ਪਿਤਾ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਨੇਡ਼ਲੇ ਪਿੰਡ ਦੇ ਇਕ ਭੱਠੇ ਉੱਤੇ ਆਪਣੇ ਪਰਿਵਾਰ ਸਮੇਤ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਜਿੱਥੇ ਉਨ੍ਹਾਂ ਦੀ 14 ਸਾਲ ਦੀ ਨਾਬਾਲਗ ਲਡ਼ਕੀ ਨੂੰ ਇਕ ਨੌਜਵਾਨ ਬਹਿਲਾ ਫੁਸਲਾ ਕੇ ਪੱਛਮੀ ਬੰਗਾਲ ਲੈ ਗਿਆ ਹੈ। ਥਾਣਾ ਪੁਲਸ ਨੇ ਲਡ਼ਕੀ ਅਤੇ ਦੋਸ਼ੀ ਦੀ ਭਾਲ ’ਚ ਛਾਪੇਮਾਰੀ ਕਰਕੇ ਦੋਸ਼ੀ ਸਾਧਨ ਡਿਲੈਹੀ ਪੁੱਤਰ ਨੀਲ ਕੰਠ ਡਿਲੈਹੀ ਵਾਸੀ ਹੇਦੀਆਂ ਥਾਣਾ ਜੀਵਨ ਤੁਲਾ ਜ਼ਿਲਾ ਚੋਬੀਸ ਪਰਗਨਾ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕਰਕੇ ਧਾਰਾ 376, 363, 366 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਪੂਰਥਲਾ ਦੇ ਸਕੂਲਾਂ ਦਾ ਬਦਲਿਆ ਸਮਾਂ
NEXT STORY