ਜਲੰਧਰ, (ਗੁਲਸ਼ਨ)— ਰੇਲਵੇ ਵਿਭਾਗ ਜਲੰਧਰ ਸਿਟੀ ਸਟੇਸ਼ਨ ਨੂੰ ਮਾਡਰਨ ਬਣਾਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ ਯਾਤਰੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਦੇਣ ਤੋਂ ਇਲਾਵਾ ਰੇਲਵੇ ਵਲੋਂ ਆਪਣੀ ਆਮਦਨ ਵਧਾਉਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।
ਇਸ ਲਈ ਰੇਲਵੇ ਹੈੱਡਕੁਆਰਟਰ ਦੇ ਅਧਿਕਾਰੀਆਂ ਨੇ ਸਰਵੇ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਰੇਲਵੇ ਹੈੱਡਕੁਆਰਟਰ ਤੋਂ ਆਏ ਅਸਿਸਟੈਂਟ ਮੈਂਬਰ ਕਮਰਸ਼ੀਅਲ ਰਵੀ ਦੱਤ ਸ਼ਰਮਾ ਸਿਟੀ ਰੇਲਵੇ ਸਟੇਸ਼ਨ ਪਹੁੰਚੇ ਅਤੇ ਸਥਾਨਕ ਅਧਿਕਾਰੀਆਂ ਨੂੰ ਨਾਲ ਲੈ ਕੇ ਸਿਟੀ ਸਟੇਸ਼ਨ ਦਾ ਨਿਰੀਖਣ ਕੀਤਾ।
ਜਾਣਕਾਰੀ ਮੁਤਾਬਕ ਸਟੇਸ਼ਨ ਦੇ ਸਰਕੂਲੇਟਿੰਗ ਏਰੀਏ ’ਚ ਇਕ ਕੈਫੇਟੇਰੀਆ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਇਸ ਤੋਂ ਇਲਾਵਾ 3 ਬੈਂਕਾਂ ਦੇ ਏ. ਟੀ. ਐੱਮ. ਵੀ ਲਾਏ ਜਾਣਗੇ। ਟੈਕਸੀ ਸਟੈਂਡ ਦੇ ਨਾਲ ਖਾਲੀ ਪਈ ਥਾਂ ਨੂੰ ਕੈਫੇਟੇਰੀਆ ਬਣਾਉਣ ਲਈ ਚੁਣਿਆ ਗਿਆ ਹੈ। ਉਥੇ ਏ. ਟੀ. ਐੱਮ. ਲਈ ਸਰਕੂਲੇਟਿੰਗ ਏਰੀਏ ਦੀਆਂ ਵੱਖ-ਵੱਖ ਲੋਕੇਸ਼ਨਾਂ ਨੂੰ ਵੇਖਿਆ ਗਿਆ ਪਰ ਅਜੇ ਏ. ਟੀ. ਐੱਮ. ਲਈ ਜਗ੍ਹਾ ਫਾਈਨਲ ਨਹੀਂ ਕੀਤੀ ਗਈ। ਇੰਨਾ ਤੈਅ ਹੈ ਕਿ ਤਿੰਨ ਬੈਂਕਾਂ ਦੇ ਏ. ਟੀ. ਐੱਮ. ਲਾਏ ਜਾਣਗੇ।
ਜ਼ਿਕਰਯੋਗ ਹੈ ਕਿ ਸਿਟੀ ਸਟੇਸ਼ਨ ਦੇ ਬਾਹਰ ਇਸ ਸਮੇਂ ਐੱਸ. ਬੀ. ਆਈ. ਬੈਂਕ ਦਾ ਹੀ ਏ. ਟੀ. ਐੱਮ. ਚੱਲ ਰਿਹਾ ਹੈ। ਜੇਕਰ ਉਹ ਖਰਾਬ ਹੋ ਜਾਵੇ ਤਾਂ ਸਟੇਸ਼ਨ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ ਵੀ ਕੁਲੀਆਂ ਦੀ ਸ਼ੈੱਡ ਦੇ ਨਾਲ ਇਕ ਯੂਨੀਅਨ ਬੈਂਕ ਦਾ ਏ. ਟੀ. ਐੱਮ. ਲੱਗਾ ਹੋਇਆ ਸੀ ਪਰ ਉਹ ਸਾਈਡ ’ਤੇ ਹੋਣ ਕਾਰਨ ਯਾਤਰੀ ਇਸ ਦੀ ਵਰਤੋਂ ਜ਼ਿਆਦਾ ਨਹੀਂ ਕਰ ਸਕੇ, ਜਿਸ ਤੋਂ ਬਾਅਦ ਬੈਂਕ ਨੇ ਏ. ਟੀ. ਐੱਮ. ਬੰਦ ਕਰ ਦਿੱਤਾ ਪਰ ਹੁਣ ਸਟੇਸ਼ਨ ਦੇ ਮੁੱਖ ਮੇਨ ਗੇਟ ਦੇ ਕੋਲ ਜਾਂ ਪ੍ਰਾਈਮ ਲੋਕੇਸ਼ਨ ’ਤੇ ਹੀ ਏ. ਟੀ. ਐੱਮ. ਲਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਅਵੈਲਿਊਏਸ਼ਨ ’ਚ ਫੜਿਆ ਸੋਨਾ 1.92 ਕਰੋੜ ਦਾ ਨਿਕਲਿਆ
NEXT STORY