ਕੋਟਫ਼ਤੂਹੀ (ਬਹਾਦਰ ਖਾਨ)- ਮੀਂਹ ਕਾਰਨ ਕੋਟਫ਼ਤੂਹੀ ਦੇ ਨਜ਼ਦੀਕੀ ਪਿੰਡ ਠੀਂਡਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਉੱਪਰ ਬਣੇ ਗੁੰਬਦ ਦਾ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ। ਅਮਰਜੀਤ ਸਿੰਘ ਰਿਟਾਇਰ ਏ.ਐੱਸ.ਆਈ., ਨੰਬਰਦਾਰ ਪ੍ਰਿਥੀ ਸਿੰਘ, ਪ੍ਰਧਾਨ ਹੁਸਨ ਲਾਲ, ਡਿੰਪਲ ਮਾਹੀ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੜਕੇ ਭਾਰੀ ਮੀਂਹ ਪਿਆ। ਉਸ ਵਕਤ ਬਿਜਲੀ ਗਈ ਹੋਈ ਸੀ ਤਾਂ ਬਹੁਤ ਜ਼ੋਰਦਾਰ ਬਿਜਲੀ ਕੜਕਣ ਦੀ ਆਵਾਜ਼ ਆਈ, ਜੋ ਆਲੇ-ਦੁਆਲੇ ਬਹੁਤ ਦੂਰ ਤੱਕ ਸੁਣੀ ਗਈ।
ਸਵੇਰੇ ਜਦੋਂ ਵੇਖਿਆ ਤਾਂ ਤੀਜੀ ਮੰਜ਼ਿਲ ਉੱਪਰ ਬਣੇ ਗੁਰਦੁਆਰਾ ਸਾਹਿਬ ਦਾ ਗੁੰਬਦ ਅਸਮਾਨੀ ਬਿਜਲੀ ਡਿੱਗਣ ਨਾਲ ਬੁਰੀ ਤਰ੍ਹਾਂ ਨਕਸਾਨਿਆ ਗਿਆ ਸੀ ਪਰ ਜਾਨੀ ਬਚਾਅ ਰਿਹਾ। ਬਿਜਲੀ ਗਈ ਹੋਣ ਕਰਕੇ ਪਿੰਡ ਦੇ ਘਰਾਂ ਦੇ ਬਿਜਲੀ ਉਪਕਰਣਾਂ ਦਾ ਬਚਾਅ ਵੀ ਰਿਹਾ ਪਰ ਮੌਸਮ ਨੇ ਕਰਵਟ ਬਦਲਦਿਆਂ ਗਰਮੀ ਤੋਂ ਰਾਹਤ ਦੁਆਈ ਅਤੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਦਾ ਅਹਿਸਾਸ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ ਦੇ ਸਪੈਸ਼ਲ ਚੀਫ਼ ਸੈਕਟਰੀ KAP ਸਿਨਹਾ ਨੇ ਖਾਦ ਮੰਤਰੀ ਜੇਪੀ ਨੱਡਾ ਨਾਲ ਕੀਤੀ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੁਲਸ ਨੇ ਚੋਰੀ ਦੀ ਬਾਈਕ ਸਣੇ 2 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY