ਟਾਂਡਾ(ਜਸਵਿੰਦਰ) - ਅੱਜ ਟਾਡਾ ਦੇ ਨਜ਼ਦੀਕ ਪੈਂਦੇ ਪਿੰਡ ਮੂਨਕਾ ਅਤੇ ਸਹਿਰ ਦੇ ਕਿਸਾਨਾਂ ਵਲੋਂ ਤੂੜੀ ਬਣਾਉਣ ਲਈ ਛੱਡੇ ਸੈਂਕੜਾਂ ਏਕੜ ਕਣਕ ਦੇ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ। ਅੱਗ ਲੱਗਣ ਦੇ ਸਹੀ ਕਾਰਨਾ ਦਾ ਪਤਾ ਨਹੀ ਲੱਗਿਆ। ਪ੍ੰਤੂ ਕੁਝ ਕਿਸਾਨਾਂ ਨੇ ਦੱਬਦੀ ਜ਼ੁਬਾਨੀ ਇਸ ਨੂੰ ਅਮਲੀਆ ਦਾ ਕਾਰਨਾਮਾ ਦੱਸਿਆ ਹੈ। ਕਿਸਾਨਾਂ ਨੇ ਦੱਸਿਆ ਕਿ ਮੋਕੇ ਤੇ ਅੱਗ ਬਝਾਉਣ ਲਈ ਫਾਇਰ ਬਿ੍ਗੇਡ ਤਾਂ ਪਹੁੰਚੀ। ਪਰ ਨਾੜ ਨੂੰ ਅੱਗ ਲੱਗੀ ਦੇਖ ਬਝਾਉਣ ਦਾ ਯਤਨ ਨਹੀ ਕੀਤਾ, ਸਗੋਂ ਵਾਪਸ ਹੋ ਗਈ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਛੱਡਿਆ ਗਿਆ ਨਾੜ ਸਾਲ ਭਰ ਦੀ ਤੂੜੀ ਲਈ ਛੱਡਿਆ ਹੋਇਆ ਸੀ ਜੋ ਪਲਾਂ ਵਿਚ ਹੀ ਭਸਮ ਹੋ ਗਿਆ।
ਭਗਤ ਸਿੰਘ ਕਾਲੋਨੀ ਨੇੜਿਓਂ ਝੁੱਗੀਆਂ 'ਚੋਂ ਮਿਲੀ ਬਜ਼ੁਰਗ ਦੀ ਲਾਸ਼
NEXT STORY