ਟਾਂਡਾ ਉੜਮੁੜ,(ਪੰਡਿਤ , ਕੁਲਦੀਸ਼, ਗੁਪਤਾ, ਮੋਮੀ)- ਦੁਪਹਿਰ ਸਲੇਮਪੁਰ ਅਤੇ ਜਲਾਲ ਨੰਗਲ ਪਿੰਡਾਂ ਨਜ਼ਦੀਕ ਖੇਤਾਂ 'ਚ ਲੱਗੀ ਅੱਗ ਕਾਰਨ ਅਨੇਕਾਂ ਕਿਸਾਨਾਂ ਦਾ ਤੂੜੀ ਲਈ ਬਚਿਆ ਨਾੜ ਸੜਕੇ ਸੁਆਹ ਹੋ ਗਿਆ । ਅੱਗ ਕਿੰਨਾ ਹਲਾਤਾਂ ਵਿੱਚ ਲੱਗੀ ਪਤਾ ਨਹੀਂ ਲੱਗ ਸਕਿਆ ਹੈ । ਪਿੰਡ ਜਲਾਲ ਨੰਗਲ ਵੱਲੋਂ ਲੱਗ ਕੇ ਤੇਜ਼ ਹਵਾ ਦੇ ਚੱਲਦਿਆਂ ਸਲੇਮਪੁਰ ਵੱਲ ਫੈਲ ਗਈ ਤੇ ਇਸ ਅੱਗ ਨੇ ਅਨੇਕਾਂ ਕਿਸਾਨਾਂ ਦੀ 300 ਏਕੜ ਜ਼ਮੀਨ ਵਿਚ ਮੌਜੂਦ ਨਾੜ ਨੂੰ ਆਪਣੀ ਲਪੇਟ ਵਿਚ ਲੈ ਲਿਆ । ਦੇਖਦੇ ਹੀ ਦੇਖਦੇ ਅੱਗ ਜਲਾਲ ਨੰਗਲ , ਸਲੇਮਪੁਰ , ਟਾਹਲੀ, ਬੱਲਾ ਅਤੇ ਅਕਬਰਪੁਰ ਆਦਿ ਪਿੰਡਾਂ ਦੇ ਅਨੇਕਾਂ ਕਿਸਾਨਾਂ ਦਾ ਲਗਭਗ 300 ਏਕੜ ਨਾੜ ਨਸ਼ਟ ਕਰ ਦਿੱਤਾ । ਪਿੰਡ ਸਲੇਮਪੁਰ ਦੇ ਸਰਪੰਚ ਸਤਪਾਲ ਸਿੰਘ ਸੱਤੀ ਨੇ ਦੱਸਿਆ ਇਹ ਭਿਆਨਕ ਅੱਗ ਸੀ ਤੇ ਇਹ ਉਨ੍ਹਾਂ ਦੇ ਪਿੰਡ ਵੱਲ ਵਧ ਰਹੀ ਸੀ । ਸੂਚਨਾ ਮਿਲਣ ਤੇ ਆਈਆਂ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਦੇ ਸਟਾਫ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ । ਜਾਣਕਾਰੀ ਅਨੁਸਾਰ ਅੱਜ ਪਿੰਡ ਤਲਵੰਡੀ ਡੱਡੀਆਂ 'ਚ ਤੇ ਬੀਤੀ ਦੇਰ ਸ਼ਾਮ ਦਾਣਾ ਮੰਡੀ ਜਲਾਲਪੁਰ ਨਜ਼ਦੀਕ ਲੱਗੀ ਜਾਂ ਲਗਾਈ ਅੱਗ ਕਾਰਨ ਅਨੇਕਾਂ ਏਕੜ ਨਾੜ ਨਸ਼ਟ ਹੋਇਆ ਹੈ । ਮੰਡੀ ਦੇ ਆੜ੍ਹਤੀਆਂ ਨੇ ਕਿਸਾਨਾਂ ਦੀ ਮਦਦ ਨਾਲ ਮੰਡੀ ਵੱਲ ਵਧ ਰਹੀ ਅੱਗ ਤੇ ਕਾਬੂ ਪਾਇਆ । ਜਾਣਕਾਰੀ ਅਨੁਸਾਰ ਪਿਛਲੇ 1-2 ਦਿਨਾਂ ਤੋਂ ਨਾੜ ਨੂੰ ਕਿਸਾਨਾਂ ਵੱਲੋ ਖੁਦ ਵੀ ਅੱਗ ਲਗਾਉਣ ਦਾ ਵਰਤਾਰਾ ਸਾਹਮਣੇ ਆਇਆ ਹੈ । ਜਿਸ ਨਾਲ ਇਲਾਕੇ ਦੇ ਪ੍ਰਦੂਸ਼ਣ 'ਚ ਭਾਰੀ ਇਜਾਫਾ ਹੋਇਆ ।
ਰੂਪਨਗਰ ਤੋਂ 147 ਮਾਈਗਰੇਟ ਵਿਦਿਆਰਥੀਆਂ ਦੀ ਹੋਈ ਘਰ ਵਾਪਸੀ : ਡਿਪਟੀ ਕਮਿਸ਼ਨਰ
NEXT STORY