ਕਪੂਰਥਲਾ (ਮਹਾਜਨ)-ਥਾਣਾ ਕੋਤਵਾਲੀ ਪੁਲਸ ਨੇ ਇੰਸਟਾਗ੍ਰਾਮ ’ਤੇ ਫੇਕ ਆਈ. ਡੀ. ਬਣਾ ਕੇ ਕੁੜੀ ਨੂੰ ਜਾਣਬੁੱਝ ਕੇ ਤੰਗ-ਪ੍ਰੇਸ਼ਾਨ ਕਰਨ ਤੇ ਬਲੈਕਮੇਲ ਕਰਨ ਦੇ ਇਲਜ਼ਾਮ ’ਚ 4 ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰਪਾਲ ਸਿੰਘ ਵਾਸੀ ਪਿੰਡ ਗੋਰੇ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਅਕਾਸ਼ਦੀਪ ਸਿੰਘ, ਹਰਮਨ, ਗੁਰਵਿੰਦਰ ਸਿੰਘ ਵਾਸੀ ਪਿੰਡ ਗੋਰੇ ਅਤੇ ਅਰਮਾਨ ਕੁਮਾਰ ਵਾਸੀ ਪਿੰਡ ਦੇਵਲਾਂਵਾਲ ਇੰਸਟਾਗ੍ਰਾਮ ’ਤੇ ਫੇਕ ਆਈ. ਡੀ. ਬਣਾ ਕੇ ਮੇਰੀ ਕੁੜੀ ਨੂੰ ਤੰਗ ਪ੍ਰੇਸ਼ਾਨ ਅਤੇ ਬਲੈਕਮੇਲ ਕਰ ਰਹੇ ਹਨ। ਜਦੋਂ ਮੇਰੀ ਬੇਟੀ ਨੇ ਮੈਨੂੰ ਦੱਸਿਆ ਤਾਂ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਕੋਤਵਾਲੀ ਪੁਲਸ ਨੇ 4 ਮੁਲਜ਼ਮਾਂ (ਅਕਾਸ਼ਦੀਪ ਸਿੰਘ, ਹਰਮਨ, ਗੁਰਵਿੰਦਰ ਸਿੰਘ ਤੇ ਅਰਮਾਨ ਕੁਮਾਰ) ਦੇ ਖ਼ਿਲਾਫ਼ ਧਾਰਾ 354-ਏ, 354-ਡੀ ਆਈ. ਪੀ. ਸੀ., 67-ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- 4 ਸਾਲ ਇਕੱਠੇ ਰਹਿਣ ਮਗਰੋਂ ਸਹੇਲੀ ਨੇ ਕੀਤੀ ਦਗੇਬਾਜ਼ੀ, ਜਾਂਦੇ ਸਮੇਂ ਕਰ ਦਿੱਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
4 ਸਾਲ ਇਕੱਠੇ ਰਹਿਣ ਮਗਰੋਂ ਸਹੇਲੀ ਨੇ ਕੀਤੀ ਦਗੇਬਾਜ਼ੀ, ਜਾਂਦੇ ਸਮੇਂ ਕਰ ਦਿੱਤਾ ਵੱਡਾ ਕਾਂਡ
NEXT STORY