ਮੋਰਿੰਡਾ (ਧੀਮਾਨ)- ਰੇਲਵੇ ਪੁਲਸ ਨੂੰ ਮੋਰਿੰਡਾ-ਨਿਊ ਮੋਰਿੰਡਾ ਰੇਲਵੇ ਸਟੇਸ਼ਨ ਦੇ ਵਿਚਕਾਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨੂੰ ਰੇਲਵੇ ਪੁਲਸ ਵੱਲੋਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰੋਪੜ ਭੇਜ ਦਿੱਤਾ ਗਿਆ, ਜਿੱਥੇ ਇਹ ਲਾਸ਼ 72 ਘੰਟੇ ਲਈ ਸ਼ਨਾਖ਼ਤ ਲਈ ਰੱਖੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਆਈ. ਓ. ਇੰਸਪੈਕਟਰ ਸੁਗਰੀਵ ਚੰਦ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ 8. 45 ਵਜੇ ਵਾਲੀ ਪੈਸੰਜਰ ਟ੍ਰੇਨ ਨੰਬਰ 04523 ਅੱਪ ਦੇ ਡਰਾਈਵਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਹ ਹਾਦਸਾ ਰੇਲਵੇ ਕਿਲੋਮੀਟਰ 22 ਦੇ ਪੁਆਇੰਟ 3-4 ਵਿਖੇ ਕਿਸੇ ਹੋਰ ਅਗਿਆਤ ਟ੍ਰੇਨ ਨਾਲ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ ਲਗਭਗ 40 ਤੋਂ 45 ਸਾਲ ਅਤੇ ਮੁੱਲਾ ਫੈਸ਼ਨ ਦਾੜੀ, ਜਿਸ ਨੇ ਗੂੜੇ ਨੀਲੇ ਰੰਗ ਦੀ ਕੈਪਰੀ ਅਤੇ ਅਸਮਾਨੀ ਚਿੱਟੀ ਚੈੱਕਦਾਰ ਸ਼ਰਟ ਪਹਿਨੀ ਹੋਈ ਸੀ। ਇਸ ਸਬੰਧੀ ਰੇਲਵੇ ਪੁਲਸ ਥਾਣਾ ਸਰਹੰਦ ਵਿਖੇ ਮਰਗ ਰਿਪੋਰਟ 111, ਅਧੀਨ ਧਾਰਾ 194 ਬੀ. ਐੱਨ. ਐੱਸ. ਐੱਸ. ਤਹਿਤ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਨੇ ਚੈਕਿੰਗ ਮੁਹਿੰਮ ਚਲਾਈ
NEXT STORY