ਜਲੰਧਰ (ਗੁਲਸ਼ਨ)-ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਯਾਰਡ ਵਿਚ ਐਤਵਾਰ ਸਵੇਰੇ ਇਕ ਵਾਰ ਫਿਰ ਡਿਰੇਲਮੈਂਟ ਦੀ ਘਟਨਾ ਵਾਪਰ ਗਈ। ਜਾਣਕਾਰੀ ਮੁਤਾਬਕ ਸਵੇਰੇ ਲਗਭਗ 10 ਵਜੇ ਸ਼ੰਟਿੰਗ ਦੌਰਾਨ ਮਿਲਟਰੀ ਸਪੈਸ਼ਲ ਟਰੇਨ (ਇਕ ਤਰ੍ਹਾਂ ਦੀ ਮਾਲ ਗੱਡੀ) ਦੀ ਇਕ ਟਰਾਲੀ ਦੇ ਪਹੀਏ ਪਟੜੀ ਤੋਂ ਉਤਰ ਗਏ। ਡਿਰੇਲਮੈਂਟ ਦੀ ਸੂਚਨਾ ਮਿਲਣ ’ਤੇ ਰੇਲਵੇ ਅਧਿਕਾਰੀਆਂ ਵਿਚ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਸਥਾਨ ’ਤੇ ਇੰਜਨੀਅਰਿੰਗ, ਮਕੈਨੀਕਲ, ਆਪ੍ਰੇਟਿੰਗ ਸਮੇਤ ਕਈ ਵਿਭਾਗਾਂ ਦੇ ਇੰਚਾਰਜ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਇਆ।
ਪਟੜੀ ਤੋਂ ਉਤਰੇ ਪਹੀਆਂ ਨੂੰ ਦੋਬਾਰਾ ਰੀ-ਰੇਲ ਕਰਨ ਲਈ ਐਕਸੀਡੈਂਟ ਰਿਲੀਫ਼ ਟਰੇਨ ਨੂੰ ਮੌਕੇ ’ਤੇ ਬੁਲਾਉਣਾ ਪਿਆ। ਰੇਲ ਕਰਮਚਾਰੀਆਂ ਨੇ ਹਾਈਡ੍ਰੋਲਿਕ ਜੈੱਕ ਦੀ ਮਦਦ ਨਾਲ ਕੁਝ ਸਮੇਂ ਵਿਚ ਪਹੀਆਂ ਨੂੰ ਪਟੜੀ ’ਤੇ ਦੁਬਾਰਾ ਚੜ੍ਹਾਅ ਦਿੱਤਾ ਪਰ ਇਸ ਤੋਂ ਬਾਅਦ ਜਾਂਚ ਦੀ ਪ੍ਰਕਿਰਿਆ ਸ਼ੁਰੂ ਹੋਈ, ਜੋ ਦੇਰ ਸ਼ਾਮ ਤੱਕ ਜਾਰੀ ਰਹੀ। ਅਧਿਕਾਰੀ ਇਸ ਘਟਨਾ ਦੀ ਜ਼ਿੰਮੇਵਾਰੀ ਇਕ ਦੂਜੇ ’ਤੇ ਪਾਉਂਦੇ ਰਹੇ।
ਇਹ ਵੀ ਪੜ੍ਹੋ : ਜਲੰਧਰ ਪੁਲਸ ਕਮਿਸ਼ਨਰ ਦੇ ਅਧਿਕਾਰੀਆਂ ਨੂੰ ਸਖ਼ਤ ਹੁਕਮ, ਜਨਤਾ ਲਈ ਹੈਲਪਲਾਈਨ ਨੰਬਰ ਵੀ ਕੀਤਾ ਜਾਰੀ
ਸੂਤਰਾਂ ਮੁਤਾਬਕ ਘਟਨਾ ਸਬੰਧੀ ਜੁਆਇੰਟ ਨੋਟ ਬਣਾਉਣ ਲਈ ਟ੍ਰੈਫਿਕ ਇੰਸਪੈਕਟਰ ਠਾਕੁਰ ਦੱਤ ਸ਼ਰਮਾ, ਸੀ. ਡੀ. ਓ. ਬਲਜੀਤ ਸਿੰਘ, ਸੀਨੀਅਰ ਸੈਕਸ਼ਨ ਇੰਜੀਨੀਅਰ (ਪਾਥਵੇਅ) ਸੋਹਣ ਲਾਲ ਵਰਮਾ, ਲੋਕੋ ਇੰਸਪੈਕਟਰ ਵਰਿੰਦਰ ਨਰਵਰੀਆ ਸਮੇਤ ਕਈ ਅਧਿਕਾਰੀ ਮੌਜੂਦ ਸਨ। ਜਾਣਕਾਰੀ ਮੁਤਾਬਕ ਉਕਤ ਟਰੇਨ ਦੀ ਪੀ. ਓ. ਐੱਚ. ਕੁਝ ਸਮਾਂ ਪਹਿਲਾਂ ਜਗਾਧਰੀ ਤੋਂ ਸ਼ੁਰੂ ਹੋਈ ਸੀ, ਇਸ ਲਈ ਮਕੈਨੀਕਲ ਫਾਲਟ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਰੇਲਵੇ ਟ੍ਰੈਕ ਦੇ ਮਾਪਦੰਡਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਸੇ ਜਗ੍ਹਾ ਪਹਿਲਾਂ ਵੀ ਡਿਰੇਲਮੈਂਟ ਹੋ ਚੁੱਕੀ ਹੈ।
ਪਤਾ ਲੱਗਾ ਹੈ ਕਿ ਇੰਜਨ ਤੋਂ ਤਿੰਨ-ਚਾਰ ਵੈਗਨ ਨਿਕਲਣ ਦੇ ਬਾਅਦ ਅਗਲੇ ਟਰਾਲੀ ਦੇ ਪਹੀਏ ਪਟੜੀ ਤੋਂ ਉਤਰੇ ਸਨ। ਘਟਨਾ ਦੀ ਸੂਚਨਾ ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਤਕ ਵੀ ਪਹੁੰਚ ਚੁੱਕੀ ਹੈ। ਜੁਆਇੰਟ ਨੋਟ ਕੰਪਲੀਟ ਹੋਣ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਕਾਰਨਾਂ ਦਾ ਸਹੀ ਪਤਾ ਚੱਲ ਸਕੇਗਾ। ਇਸ ਸਬੰਧ ਵਿਚ ਸਟੇਸ਼ਨ ਸੁਪਰਡੈਂਟ ਹਰੀ ਦੱਤ ਸ਼ਰਮਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਕਾਂਗਰਸ ਤੇ 'ਆਪ' ਦੇ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਦੀ ਮੁਆਫ਼ੀ 'ਤੇ ਵੀ ਸੁਣੋ ਕੀ ਬੋਲੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫੁੱਟਬਾਲ ਚੌਂਕ ਨੇੜੇ ਵੱਡੀ ਵਾਰਦਾਤ, 2 ਈ-ਰਿਕਸ਼ਾ ਨੂੰ ਰੋਕ ਕੇ ਗੰਨ ਪੁਆਇੰਟ ’ਤੇ ਲੁੱਟੇ 50 ਹਜ਼ਾਰ ਤੇ 5 ਮੋਬਾਇਲ
NEXT STORY