ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਮੰਡੀ ’ਚ ਚੋਰੀ ਦੀ ਵਾਰਦਾਤ ਨੇ ਲੋਕਾਂ ’ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚੋਰਾਂ ਨੇ ਤਾਲੇ ਤੋੜ ਕੇ ਟੁੱਲੂ ਪੰਪ, ਪਾਣੀ ਦੀਆਂ ਟੂਟੀਆਂ, 65 ਪੈਕਟ ਰਾਸ਼ਨ ਅਤੇ ਬੱਚਿਆਂ ਦੇ ਵਰਤੋਂ ਦੇ ਬਰਤਨ, ਆਂਗਣਵਾੜੀ ਸੈਂਟਰ ਅਤੇ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਦਾ ਸਮਾਨ ਚੋਰੀ ਕਰ ਲਿਆ। ਸਕੂਲ ਪ੍ਰਬੰਧਕਾਂ ਨੇ ਤੁਰੰਤ ਸਬੰਧਤ ਪੁਲਸ ਥਾਣੇ ’ਚ ਚੋਰੀ ਦੀ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੋਈ ਸਥਾਈ ਚੌਂਕੀਦਾਰ ਨਹੀਂ
ਰੇਲਵੇ ਮੰਡੀ ਸਕੂਲ, ਜਿੱਥੇ 370 ਵਿਦਿਆਰਥੀ ਪੜ੍ਹਦੇ ਹਨ, ਦੇ ਨਾਲ-ਨਾਲ ਆਂਗਣਵਾੜੀ ਸੈਂਟਰ ਅਤੇ ਸਪੈਸ਼ਲ ਰਿਸੋਰਸ ਸੈਂਟਰ ਦੇ ਬੱਚਿਆਂ ਦੀ ਗਿਣਤੀ ਮਿਲਾ ਕੇ ਕੁੱਲ੍ਹ 400 ਤੋਂ ਵੱਧ ਬੱਚੇ ਇਥੇ ਸਿੱਖਿਆ ਲੈ ਰਹੇ ਹਨ। ਇੰਨਾ ਵੱਡਾ ਸਕੂਲ ਹੋਣ ਦੇ ਬਾਵਜੂਦ ਸੁਰੱਖਿਆ ਲਈ ਕੋਈ ਸਥਾਈ ਚੌਂਕੀਦਾਰ ਮੌਜੂਦ ਨਹੀਂ ਹੈ। ਇਹ ਸਿਰਫ਼ ਇਸ ਸਕੂਲ ਦੀ ਗੱਲ ਨਹੀਂ, ਸਗੋਂ ਜ਼ਿਆਦਾਤਰ ਸਰਕਾਰੀ ਸਕੂਲਾਂ ’ਚ ਇਹੀ ਹਾਲਾਤ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਬੇਹੱਦ ਮੰਦਭਾਗੀ ਘਟਨਾ, ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ
ਸੈਂਟਰ ਹੈੱਡ ਟੀਚਰ ਆਰਤੀ ਰਾਣਾ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਵੱਡੇ ਸਕੂਲਾਂ ਲਈ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਹਰੇਕ ਵੱਡੇ ਸਕੂਲ ’ਚ ਇਕ ਸਥਾਈ ਚੌਂਕੀਦਾਰ ਦੀ ਨਿਯੁਕਤੀ ਜ਼ਰੂਰੀ ਹੈ ਤਾਂ ਜੋ ਚੋਰੀ ਵਰਗੀਆਂ ਵਾਰਦਾਤਾਂ ’ਤੇ ਰੋਕ ਲਗਾਈ ਜਾ ਸਕੇ।
ਇਹ ਵੀ ਪੜ੍ਹੋ- ਖਨੌਰੀ ਬਾਰਡਰ 'ਤੇ ਪਹੁੰਚ ਰਾਜਾ ਵੜਿੰਗ ਨੇ ਡੱਲੇਵਾਲ ਦਾ ਜਾਣਿਆ ਹਾਲ, ਦਿੱਤਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਮਿਸ਼ਨਰੇਟ ਪੁਲਸ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਨੂੰ ਕੀਤਾ ਗ੍ਰਿਫ਼ਤਾਰ
NEXT STORY