ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਸਾਡੇ ਸਮਾਜ ਅੰਦਰ ਸਮਾਜਿਕ ਗਿਰਾਵਟ ਇਸ ਪੱਧਰ 'ਤੇ ਹੇਠਾਂ ਆ ਚੁੱਕੀ ਹੈ ਕਿ ਚੋਰਾਂ ਅਤੇ ਅਮਲੀਆਂ ਵੱਲੋਂ ਗੁਰਦੁਆਰਿਆਂ ਮੰਦਿਰਾਂ ਧਾਰਮਿਕ ਸਥਾਨਾਂ ਅਤੇ ਸਕੂਲਾਂ ਤੋਂ ਬਾਅਦ ਹੁਣ ਸ਼ਮਸ਼ਾਨਘਾਟਾਂ ਵਿਖੇ ਵੀ ਚੋਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਤਾਜ਼ਾ ਮਿਸਾਲ ਸ਼ਮਸ਼ਾਨਘਾਟ ਉੜਮੜ ਤੋਂ ਚੋਰਾਂ ਵੱਲੋਂ ਚੋਰੀ ਕੀਤੇ ਗਏ 10 ਪੱਖੇ ਅਤੇ ਅਸਥੀਆਂ ਰੱਖਣ ਵਾਲਾ ਡੱਬਾ ਵੀ ਚੋਰੀ ਕਰ ਲਿਆ ਗਿਆ ਹੈ, ਤੋਂ ਮਿਲਦੀ ਹੈ।
ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਲਾਟੀ ਮਔਦਾਨ, ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ, ਸੇਵਾਦਾਰ ਨਵਦੀਪ ਕੁਮਾਰ ਸ਼ਿਤਰੂ ਅਤੇ ਸੇਵਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਬਾਬਾ ਬੂਟਾ ਭਗਤ ਮੰਦਿਰ ਉੜਮੁੜ ਨਜਦੀਕ ਪੈਂਦੇ ਸ਼ਮਸ਼ਾਨਘਾਟ ਵਿਖੇ ਚੋਰਾਂ ਵੱਲੋਂ 10 ਦੇ ਕਰੀਬ ਪੱਖੇ ਅਤੇ ਅਸਥੀਆਂ ਰੱਖਣ ਲਈ ਬਣਾਇਆ ਗਿਆ ਲੋਹੇ ਦਾ ਬਕਸਾ ਚੋਰੀ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮਰਹੂਮ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਤੇ ਤੇਜਿੰਦਰ ਬਿੱਟੂ ਭਾਜਪਾ 'ਚ ਸ਼ਾਮਲ
ਉਨ੍ਹਾਂ ਦੱਸਿਆ ਕਿ ਇਸ ਤੋਂ ਕੁਝ ਮਹੀਨੇ ਪਹਿਲਾਂ ਵੀ ਚੋਰਾਂ ਵੱਲੋਂ ਇਨਵੈਟਰ ਦਾ ਬੈਟਰਾ ਚੋਰੀ ਕਰ ਲਿਆ ਗਿਆ ਸੀ ਜਿਸ ਦੀ ਸ਼ਿਕਾਇਤ ਥਾਣਾ ਟਾਂਡਾ ਵਿਖੇ ਦੇ ਦਿੱਤੀ ਗਈ ਸੀ। ਕਲੱਬ ਦੇ ਸਕੱਤਰ ਸੇਵਾ ਸਿੰਘ, ਨਵਦੀਪ ਕੁਮਾਰ ਸ਼ਿਤਰੂ, ਰਕੇਸ਼ ਡੇਜ਼ੀ, ਤਰਸੇਮ ਪੱਪੂ, ਮਹਿੰਦਰ ਪਾਲ ਮਦਾਨ ਅਤੇ ਬੱਬੂ ਸੰਧਾਵਾਲੀਆ ਨੇ ਇਸ ਨੂੰ ਅਤੀ ਨੀਚ ਘਟਨਾ ਦੱਸਦੇ ਹੋਏ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਤੁਰੰਤ ਕਾਬੂ ਕਰਕੇ ਸਜ਼ਾ ਦਿੱਤੀ ਜਾਵੇ। ਕਲੱਬ ਪ੍ਰਧਾਨ ਲਾਟੀ ਮੈਦਾਨ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਸਬੰਧੀ ਥਾਣਾਂ ਟਾਂਡਾ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਥੇ ਵਰਨ ਯੋਗ ਹੈ ਕਿ ਸਹਾਰਾ ਵੈਲਫੇਅਰ ਕਲੱਬ ਉੜਮੜ ਵੱਲੋਂ ਬੀਤੇ 10 ਸਾਲਾਂ ਤੋਂ ਸ਼ਮਸ਼ਾਨ ਘਾਟ ਉੜਮੜ ਦੀ ਸੇਵਾ ਸੰਭਾਲ ਦੌਰਾਨ ਉੱਥੇ ਵੱਡੇ ਵਿਕਾਸ ਕਾਰਜ ਕਰਾਏ ਗਏ ਹਨ।
ਇਹ ਵੀ ਪੜ੍ਹੋ- ਭਲਕੇ ਬੰਦ ਜਲੰਧਰ 'ਚ ਬੰਦ ਰਹਿਣਗੀਆਂ ਇਹ ਦੁਕਾਨਾਂ, ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕ੍ਰੈਡਿਟ ਕਾਰਡ ਦੇ ਜ਼ਰੀਏ ਮਾਰੀ ਠੱਗੀ, ਕੱਢਵਾਏ 85000 ਹਜ਼ਾਰ 500 ਰੁਪਏ
NEXT STORY