ਸੁਲਤਾਨਪੁਰ ਲੋਧੀ (ਧੀਰ)-ਵਿਸਾਖੀ ਵਾਲੇ ਦਿਨ ਦਰਿਆ ਬਿਆਸ ’ਚ ਨਹਾਉਣ ਗਏ ਚਾਰ ਨੌਜਵਾਨਾਂ ਦੇ ਡੁੱਬਣ ’ਤੇ ਜਿੱਥੇ 2 ਨੌਜਵਾਨਾਂ ਦੀਆਂ ਲਾਸ਼ਾਂ ਤਾਂ ਉਸ ਦਿਨ ਮਿਲ ਗਈਆਂ ਸਨ ਪਰ ਬਾਕੀ 2 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਲਈ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਅਤੇ 2 ਪਿੰਡਾਂ ਦੇ ਲੋਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਹਿਯੋਗ ਸਦਕਾ ਸ਼ੁੱਕਰਵਾਰ ਨੌਜਵਾਨ ਦੀ ਲਾਸ਼ ਵੀ ਪਿੰਡ ਵਾਸੀਆਂ ਨੂੰ ਮਿਲ ਗਈ, ਜਿਸ ਦਾ ਨਾਮ ਵਿਕਾਸਦੀਪ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਸ਼ਰਮਸਾਰ ਕਰਦੀ ਘਟਨਾ! ਹੋਟਲ 'ਚ ਲਿਜਾ ਕੁੜੀ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

ਇਸ ਸਬੰਧੀ ਸਮਾਜ ਸੇਵੀ ਅਤੇ ਸੰਮਤੀ ਮੈਂਬਰ ਬੱਬੂ ਖੈੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਸਾਖੀ ਦੇ ਦਿਨ ਪਿੰਡ ਪੀਰੇਵਾਲ ਦੇ 4 ਨੌਜਵਾਨਾਂ ਦੀ ਦਰਿਆ ਬਿਆਸ ‘ਚ ਨਹਾਉਣ ਗਏ ਡੁੱਬਣ ਨਾਲ ਮੌਤ ਹੋ ਗਈ ਸੀ। ਜਿਸ ਕਾਰਨ ਪੂਰੇ ਪਿੰਡ ਤੇ ਇਲਾਕੇ ’ਚ ਮਾਤਮ ਛਾਇਆ ਸੀ ਕਿਉਂਕਿ ਇਨ੍ਹਾਂ ਚਾਰ ਨੌਜਵਾਨਾਂ ’ਚੋਂ 2 ਨੌਜਵਾਨਾਂ ਦੀਆਂ ਲਾਸ਼ਾਂ ਪਹਿਲਾਂ ਹੀ ਮਿਲ ਗਈਆਂ ਸਨ ਤੇ ਬੀਤੇ ਦਿਨ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ। ਉਸ ਦਾ ਨਾਮ ਵਿਕਾਸਦੀਪ ਸਿੰਘ ਹੈ।
ਚੌਥਾ ਨੌਜਵਾਨ ਗੁਰਪ੍ਰੀਤ ਸਿੰਘ ਹਾਲੇ ਵੀ ਲਾਪਤਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਭਾਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਲਈ 5 ਦਿਨ ਲੱਗੀਆਂ ਰਹੀਆਂ ਪਰ ਉਨ੍ਹਾਂ ਦੇ ਹੱਥ ਕੁਝ ਵੀ ਨਹੀ ਲੱਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ 2 ਲਾਸ਼ਾਂ ਪਿੰਡ ਵਾਸੀਆਂ ਨੂੰ ਮਿਲੀਆਂ ਸਨ ਅਤੇ ਹੁਣ ਵੀ ਤੀਜੇ ਨੌਜਵਾਨ ਦੀ ਲਾਸ਼ ਪਿੰਡ ਵਾਸੀਆਂ ਨੂੰ ਹੀ ਮਿਲੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਦੋਵੇਂ ਪਿੰਡ ਕਿਸ਼ਨ ਸਿੰਘ ਵਾਲਾ ਅਤੇ ਪੀਰੇਵਾਲ ਦੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ। ਬੱਬੂ ਖੈੜਾ ਨੇ ਦੱਸਿਆ ਕਿ ਅਸੀਂ ਆਪਣੇ ਵੱਲੋਂ ਵੀ ਗੋਤਾਖੋਰ ਮੰਗਵਾਏ ਸਨ ਤੇ ਇਨ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵਾਲੇ ਬਹੁਤ ਗਰੀਬ ਹਨ ਤੇ ਇਨ੍ਹਾਂ ਪਰਿਵਾਰਾਂ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਮਾਲੀ ਮਦਦ ਤੁਰੰਤ ਦਿੱਤੀ ਜਾਵੇ।

ਪਰਿਵਾਰਕ ਮੈਂਬਰ ਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਗਟ
ਮ੍ਰਿਤਕ ਤੀਜੇ ਨੌਜਵਾਨ ਵਿਕਾਸਦੀਪ ਦੇ ਚਾਚਾ ਕੁਲਦੀਪ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ’ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਖ਼ੁਦ ਬੇੜੀ ਲੈ ਕੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਬਿਨਾਂ ਕਿਸੇ ਜੈਕਟ ਤੋਂ ਲੱਭਣ ਲਈ ਲੱਗੇ ਰਹੇ ਪਰ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਜਿਨ੍ਹਾਂ ਕੋਲ ਸਾਰੇ ਸਾਧਨ ਸਨ, ਨੇ ਲੱਭਣ ਲਈ ਸਿਰਫ਼ ਖਾਨਾਪੂਰਤੀ ਕੀਤੀ।
ਇਹ ਵੀ ਪੜ੍ਹੋ: ਅਮਰੀਕਾ 'ਚ ਗੈਂਗਸਟਰ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ DGP ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੀਨੀਅਰ ਡਿਪਟੀ ਮੇਅਰ ਨੇ ਸ੍ਰੀ ਦਰਬਾਰ ਸਾਹਿਬ ਤੋਂ ਸਫ਼ਾਈ ਅਭਿਆਨ ਤਹਿਤ ਸਾਫ-ਸਫਾਈ ਦੀ ਕੀਤੀ ਸ਼ੁਰੂਆਤ
NEXT STORY