ਨਵੀਂ ਦਿੱਲੀ- ਦਿੱਲੀ ਪੁਲਸ ਨੇ ਬੁੱਧਵਾਰ ਨੂੰ ਇਕ 27 ਸਾਲਾ ਔਰਤ ਨੂੰ ਸਫਦਰਜੰਗ ਹਸਪਤਾਲ ਤੋਂ ਇਕ ਨਵਜੰਮੀ ਬੱਚੀ ਚੋਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਇਹ ਘਟਨਾ 15 ਅਪ੍ਰੈਲ ਨੂੰ ਵਾਪਰੀ ਜਦੋਂ ਇਕ ਦਿਨ ਪਹਿਲਾਂ ਜਨਮੀ ਨਵਜੰਮੀ ਬੱਚੀ ਦੁਪਹਿਰ 3.17 ਵਜੇ ਕੇਅਰ ਵਾਰਡ 'ਚੋਂ ਲਾਪਤਾ ਹੋ ਗਈ।
ਦੋਸ਼ੀ ਔਰਤ ਨੇ ਰਚਿਆ ਡਰਾਮਾ
ਦੋਸ਼ੀ ਪੂਜਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਵਿਆਹ ਨੂੰ ਸੱਤ ਸਾਲ ਹੋ ਗਏ ਸਨ, ਪਰ ਉਹ ਮਾਂ ਨਹੀਂ ਬਣ ਸਕੀ। ਇਸ ਲਈ ਉਸ ਨੇ ਆਪਣੇ ਪਤੀ ਨੂੰ ਧੋਖਾ ਦੇ ਕੇ ਇਹ ਭਰੋਸਾ ਦਿਵਾਇਆ ਕਿ ਉਹ ਗਰਭਵਤੀ ਹੈ। ਉਸ ਨੇ 14 ਅਪ੍ਰੈਲ ਨੂੰ ਸਫਦਰਜੰਗ ਹਸਪਤਾਲ 'ਚ ਦਾਖਲ ਹੋਣ ਦਾ ਡਰਾਮਾ ਕੀਤਾ। ਅਗਲੇ ਦਿਨ ਉਸ ਨੇ ਬੱਚੇ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਆਪਣਾ ਦੱਸ ਕੇ ਘਰ ਲੈ ਆਈ।
ਬੱਚੀ ਦੇ ਪਿਤਾ ਦੀ ਸ਼ਿਕਾਇਤ ਮਗਰੋਂ ਹਰਕਤ 'ਚ ਆਈ ਪੁਲਸ
ਪੁਲਸ ਮੁਤਾਬਕ ਚਾਣਕਿਆਪੁਰੀ ਦੇ ਯਸ਼ਵੰਤ ਪਲੇਸ ਦੇ ਰਹਿਣ ਵਾਲੇ ਬੱਚੀ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਸਫਦਰਜੰਗ ਐਨਕਲੇਵ ਪੁਲਸ ਸਟੇਸ਼ਨ ਵਿਚ ਇਕ FIR ਦਰਜ ਕੀਤੀ ਗਈ ਸੀ ਅਤੇ ਕਈ ਟੀਮਾਂ ਬਣਾਈਆਂ ਗਈਆਂ ਸਨ। ਡਿਪਟੀ ਕਮਿਸ਼ਨਰ ਆਫ਼ ਪੁਲਸ (ਦੱਖਣ-ਪੱਛਮ) ਸੁਰੇਂਦਰ ਚੌਧਰੀ ਨੇ ਇਕ ਬਿਆਨ ਵਿਚ ਕਿਹਾ ਕਿ ਪੁਲਸ ਨੇ ਹਸਪਤਾਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਦਾ ਵਿਸ਼ਲੇਸ਼ਣ ਕੀਤਾ। ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਸ ਨੇ ਦੋਸ਼ੀ ਔਰਤ ਦੀ ਪਛਾਣ ਕੀਤੀ ਅਤੇ ਉਸ ਨੂੰ ਲੱਭ ਲਿਆ। ਪੁਲਸ ਮੁਤਾਬਕ ਨਵਜੰਮੀ ਬੱਚੀ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਪੰਜਾਬ 'ਚ ਜ਼ਮੀਨ ਮਾਲਕਾਂ ਦੀ ਲੱਗੇਗੀ ਲਾਟਰੀ, 5 ਗੁਣਾ ਮਿਲਣਗੇ ਭਾਅ
NEXT STORY