ਸੁਲਤਾਨਪੁਰ ਲੋਧੀ (ਧੀਰ)-ਬੀਤੇ ਕੁਝ ਦਿਨ ਪਹਿਲਾਂ ਹੋਈਆਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਚ ਇਕੋ ਹੀ ਰਾਤ 4 ਚੋਰੀਆਂ ਦੀ ਹਾਲੇ ਤੱਕ ਸੁਲਤਾਨਪੁਰ ਲੋਧੀ ਪੁਲਸ ਕੋਈ ਸੁਰਾਗ ਵੀ ਨਹੀਂ ਕੱਢ ਸਕੀ ਸੀ ਕਿ ਸਾਲ ਦੇ ਆਖਰੀ ਦਿਨ ਦੀ ਰਾਤ ਨੂੰ ਚੋਰਾਂ ਨੇ ਗੁਰਦੁਆਰਾ ਗੁਰੂ ਕਾ ਬਾਗ ਰੋਡ ਨੂੰ ਜਾਂਦੀ ਸੜਕ ’ਤੇ ਇਕ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ।
ਹਾਲਾਂਕਿ ਚੋਰ ਗੱਲੇ ਵਿਚ ਪਈ ਕੁਝ ਨਗਦੀ ਤੋਂ ਇਲਾਵਾ ਜ਼ਿਆਦਾ ਸਮਾਨ ਨਹੀਂ ਲੈ ਕੇ ਜਾ ਸਕੇ ਪ੍ਰੰਤੂ ਇਸ ਨਾਲ ਆਲੇ ਦੁਆਲੇ ਦੇ ਦੁਕਾਨਦਾਰਾਂ ਵਿਚ ਹੋਰ ਦਹਿਸ਼ਤ ਪਾਈ ਜਾ ਰਹੀ ਹੈ। ਹਲਵਾਈ ਦਾ ਕਾਰੋਬਾਰ ਕਰਨ ਵਾਲੇ ਰਾਜੂ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਸ ਦੀ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਉਸ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਤੇ ਸ਼ਟਰ ਦੇ ਅੰਦਰ ਗੱਲੇ ਵਿਚ ਪਈ ਕੁਝ ਨਗਦੀ ਨੂੰ ਹੀ ਲੈ ਕੇ ਜਾ ਸਕੇ ਕਿਉਂਕਿ ਸ਼ਾਇਦ ਕਿਸੇ ਵਾਹਨ ਦੇ ਗੁਜਰਨ ਦੀ ਆਵਾਜ਼ ਸੁਣ ਕੇ ਉਹ ਦੌੜ ਗਏ ਅਤੇ ਬਾਕੀ ਸਮਾਨ ਬਚ ਗਿਆ।
ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਬੁਰੀ ਖ਼ਬਰ, ਤਿੰਨ ਦਿਨ ਹੋਵੇਗਾ ਚੱਕਾ ਜਾਮ
ਨਜ਼ਦੀਕ ਹੀ ਦੁਕਾਨਦਾਰ ਚੀਮਾ ਫਰਨੀਚਰ ਹਾਊਸ ਦੇ ਬਾਬਾ ਪ੍ਰਿਤਪਾਲ ਸਿੰਘ ਪਾਲੀ, ਧਰਮਪਾਲ ਆਦਿ ਦਾ ਕਹਿਣਾ ਹੈ ਕਿ ਪਾਵਨ ਨਗਰੀ ਵਿਚ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ, ਜਿਸ ਕਾਰਨ ਉਹ ਲਗਾਤਾਰ ਚੋਰੀਆਂ ਦੀਆਂ ਘਟਨਾਵਾਂ ਨੂੰ ਬੇਖ਼ੌਫ਼ ਅੰਜਾਮ ਦੇ ਰਹੇ ਹਨ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਚੋਰੀਆਂ ਦੀਆਂ ਘਟਨਾਵਾਂ ’ਤੇ ਰੋਕ ਲਗਾ ਕੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਨਵੇਂ ਸਾਲ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, 24 ਘੰਟਿਆਂ 'ਚ ਤੋੜਿਆ ਦਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਨ੍ਹਾਂ ਆਈਲੈਟਸ ਸੈਂਟਰਾਂ 'ਤੇ ਹੋ ਗਈ ਕਾਰਵਾਈ, ਲਾਇਸੰਸ ਕੀਤੇ ਰੱਦ
NEXT STORY