ਜਲੰਧਰ (ਗੁਲਸ਼ਨ)–ਜਲੰਧਰ-ਫਗਵਾੜਾ ਹਾਈਵੇਅ ’ਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਐਤਵਾਰ ਨੂੰ ਪੁਲਸ ਦੀ ਭਰਤੀ ਲਈ ਪੇਪਰ ਹੋਣਾ ਸੀ। ਸੂਤਰਾਂ ਮੁਤਾਬਕ ਇਸ ਭਰਤੀ ਦੇ ਲਈ 10,000 ਤੋਂ ਵਧ ਨੌਜਵਾਨ ਪੇਪਰ ਦੇਣ ਲਈ ਸ਼ਹਿਰ ਪਹੁੰਚੇ। ਇਸੇ ਵਜ੍ਹਾ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਉਣ ਵਾਲੀਆਂ ਟਰੇਨਾਂ ਅਤੇ ਬੱਸਾਂ ’ਚ ਭਾਰੀ ਭੀੜ ਵੇਖਣ ਨੂੰ ਮਿਲੀ। ਬੱਸਾਂ ਦੇ ਅੰਦਰ ਥਾਂ ਨਾ ਹੋਣ ਕਾਰਨ ਕਈ ਨੌਜਵਾਨ ਪ੍ਰਾਈਵੇਟ ਬੱਸਾਂ ਦੀਆਂ ਛੱਤਾਂ ’ਤੇ ਬੈਠ ਕੇ ਸਫ਼ਰ ਕਰਦੇ ਵੀ ਵੇਖੇ ਗਏ। ਜੇਕਰ ਸਿਟੀ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਤਾਂ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਟਰੇਨਾਂ ’ਚ ਭਾਰੀ ਭੀੜ ਰਹੀ। ਸ਼ਨੀਵਾਰ ਦੇਰ ਰਾਤ ਅਤੇ ਐਤਵਾਰ ਤੜਕੇ ਜਲੰਧਰ ਸਟੇਸ਼ਨ ’ਤੇ ਪਹੁੰਚਣ ਵਾਲੀਆਂ ਟਰੇਨਾਂ ਫੁੱਲ ਆਈਆਂ। ਐਤਵਾਰ ਨੂੰ ਸਾਰਾ ਦਿਨ ਸਟੇਸ਼ਨ ਨੱਕੋ-ਨੱਕ ਭਰਿਆ ਰਿਹਾ। ਭੀੜ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਵੀ ਨਹੀਂ ਮਿਲਿਆ।
ਪੇਪਰ ਦੇ ਕੇ ਵਾਪਸ ਜਾਣ ਵਾਲੇ ਨੌਜਵਾਨਾਂ ਦੀ ਭਾਰੀ ਭੀੜ ਲੱਗੀ ਰਹੀ। ਟਿਕਟ ਕਾਊਂਟਰਾਂ ’ਤੇ ਵੀ ਲੰਬੀਆਂ ਲਾਈਨਾਂ ਦੇਖਮ ਨੂੰ ਮਿਲੀਆਂ। ਹਾਲਾਤ ਅਜਿਹੇ ਸਨ ਕਿ ਟਿਕਨ ਕਾਉਂਟਰਾਂ ਤੋਂ ਲੈ ਕੇ ਮੁੱਖ ਦੁਆਰ ਦੇ ਬਾਹਰ ਤਕ ਲਾਈਨਾਂ ਲੱਗੀਆਂ ਹੋਈਆਂ ਸਨ। ਪਲੇਟਫਾਰਮ ਨੰਬਰ ਦੋ ਪੈਰ ਰੱਖਣ ਦੀ ਥਾਂ ਨਹੀਂ ਸੀ। ਕਈ ਲੋਕ ਜਾਨ ਨੂੰ ਜੋਖਿਮ ’ਚ ਪਾ ਕੇ ਰੇਲ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਟਰੇਨਾਂ ’ਚ ਸਫ਼ਰ ਰਦੇ ਹੋਏ ਦੇਖੇ ਗਏ। ਪਲੇਟਫਾਰਮ ਨੰਬਰ 2 ’ਤੇ ਜ਼ਿਆਦਾ ਭੀੜ ਹੋਣ ਕਾਰਨ ਕਈ ਲੋਕ ਰੇਲ ਲਾਈਨਾਂ ’ਚ ਖੜੇ ਰਹੇ ਤਾਂਕਿ ਟਰੇਨ ਆਉਣ ’ਤੇ ਉਹ ਰੌਂਗ ਸਾਈਡ ਤੋਂ ਟਰੇਨ ’ਚ ਚੜ੍ਹ ਕੇ ਸੀਟ ਲੈ ਸਕੇ। ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਆਟੋ ਵੀ ਓਵਰਲੋਡ ਹੋ ਕੇ ਸਟੇਸ਼ਨ ਪਹੁੰਚ ਰਹੇ ਸਨ।
ਇਹ ਵੀ ਪੜ੍ਹੋ- ਨਿਹੰਗਾਂ ਵੱਲੋਂ ਅਗਵਾ ਕੀਤੇ ਸੋਨੂੰ-ਜੋਤੀ ਦੇ ਮਾਮਲੇ 'ਚ ਨਵਾਂ ਮੋੜ, ਲਿਵ-ਇਨ-ਰਿਲੇਸ਼ਨਸ਼ਿਪ ਸਣੇ ਹੋਏ ਕਈ ਵੱਡੇ ਖ਼ੁਲਾਸੇ
ਜਨਰਲ ਟਿਕਸ ਲੈਣ ਵਾਲਿਆਂ ਤੋਂ ਹੋਈ ਓਵਰਚਾਰਜਿੰਗ, ਕਈ ਲੋਕਾਂ ਨੇ ਕੀਤੀ ਸ਼ਿਕਾਇਤ
ਉਥੇ ਹੀ ਦੂਜੇ ਪਾਸੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਐਤਵਾਰ ਨੂੰ ਬਹੁਤ ਭੀੜ ਹੋਣ ਕਾਰਨ ਬੁਕਿੰਗ ਆਫਿਸ ਤੋਂ ਜਨਰਲ ਟਿਕਸ ਲੈਣ ਵਾਲਿਆਂ ਦੀ ਕਾਫ਼ੀ ਭੀੜ ਲੱਗੀ ਰਹੀ। ਭੀੜ ਨੂੰ ਦੇਖਦੇ ਓਵਰਚਾਰਜਿੰਗ ਵੀ ਜ਼ੋਰ-ਜ਼ੋਰ ਨਾਲ ਹੋਈ। ਕਈ ਲੋਕਾਂ ਨੇ ਦੱਸਿਆ ਉਨ੍ਹਾਂ ਟਿਕਟ ਦੇ ਬਦਲੇ ਜ਼ਿਆਦਾ ਪੈਸੇ ਲਏ ਗਏ ਹਨ। ਕਈ ਲੋਕ ਇਸ ਦੀ ਸ਼ਿਕਾਇਤ ਕਰਨ ਲਈ ਡਿਪਟੀ ਐੱਸ. ਐੱਸ. ਕੇ. ਦੇ ਕੋਲ ਗਏ ਪਰ ਉਨ੍ਹਾਂ ਨੂੰ ਸ਼ਿਕਾਇਤ ਪੁਸਤਿਕਾ ਨਹੀਂ ਮਿਲੀ। ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ ਸਿਟੀ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਅੰਤਿਯੋਦਯ ਐਕਸਪ੍ਰੈੱਸ ਤੋਂ ਜਾਣ ਵਾਲੇ ਪ੍ਰਵਾਸੀ ਯਾਤਰੀਆਂ ਦੀ ਵੀ ਕਾਫ਼ੀ ਭੀੜ ਸੀ। ਭੀੜ ਹੋਣ ਕਾਰਨ ਕਈ ਅਨਪੜ੍ਹ ਅਤੇ ਭੋਲੇ-ਭਾਲੇ ਯਾਤਰੀਆਂ ਤੋਂ ਮੋਟੀ ਓਰਵਚਾਰਜਿੰਗ ਹੁੰਦੀ ਰਹੀ ਪਰ ਕਿਸੇ ਝੰਜਟ ’ਟ ਨਾ ਪੈਣ ਅਤੇ ਟਰੇਨ ਫੜ੍ਹਣ ਲਈ ਬਿਨਾਂ ਸ਼ਿਕਾਇਤ ਦਰਜ ਕਰਵਾਏ ਹੀ ਰਵਾਨਾ ਹੋ ਗਏ । ਲੋਕਾਂ ਨੇ ਕਿਹਾ ਕਿ ਕੁਝ ਕਾਲੀਆਂ ਭੇਡਾਂ ਦੇ ਕਾਰਨ ਪੂਰੇ ਰੇਲਵੇ ਡਿਪਾਰਟਮੈਂਟ ਦਾ ਅਕਸ ਮਿੱਟੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰੇਲਵੇ ਦਾ ਵਿਜੀਲੈਂਸ ਵਿਭਾਗ ਵੀ ਨਿਕੰਮਾ ਸਾਬਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਇਕ ਵਾਰ ਫਿਰ ਜ਼ੋਰ ਵਿਖਾਵੇਗੀ ਗਰਮੀ ਤੇ ਕਢਾਏਗੀ ਵੱਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ, ਬੀਟ ਕਾਰ ’ਚ ਆ ਕੇ 2 ਲਗਜ਼ਰੀ ਗੱਡੀਆਂ ਕੀਤੀਆਂ ਚੋਰੀ, ਘਟਨਾ ਕੈਮਰੇ 'ਚ ਕੈਦ
NEXT STORY