ਭੁਲੱਥ (ਭੂਪੇਸ਼)-ਰਾਜਪਾਲ ਸਿੰਘ ਸੰਧੂ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਰਤ ਭੂਸ਼ਣ ਉੱਪ ਪੁਲਸ ਕਪਤਾਨ ਸਬ ਡਿਵੀਜ਼ਨ ਭੁਲੱਥ ਦੀ ਨਿਗਰਾਨੀ ਹੇਠ ਸਬ ਡਿਵੀਜ਼ਨ ਭੁਲੱਥ ਦੇ ਏਰੀਏ ਵਿੱਚ ਨਸ਼ੇ ਦੀ ਰੋਕਥਾਮ ਸਬੰਧੀ ਸਪੈਸਲ ਮੁਹਿੰਮ ਚਲਾਈ ਗਈ ਹੈ। ਐੱਸ. ਐੱਚ. ਓ. ਬਲਬੀਰ ਸਿੰਘ ਢਿੱਲਵਾਂ ਪੁਲਸ ਪਾਰਟੀ ਸਮੇਤ ਜੋ ਹਾਈਟੈਕ ਨਾਕੇ ਦੌਰਾਨ ਮੌਜੂਦ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੇ ਸਨ। ਇਸੇ ਦੌਰਾਨ ਅੰਮ੍ਰਿਤਸਰ ਸਾਇਡ ਵੱਲੋਂ ਇਕ ਗੱਡੀ ਨੰਬਰੀ ਜੇ. ਕੇ. 01-ਈ1-5602 ਮਾਰਕਾ ਏ- ਸਟਾਰ ਰੰਗ ਵਾਈਟ ਨੂੰ ਰੁਟੀਨ ਵਿੱਚ ਰੋਕਿਆ ਅਤੇ ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ। ਜਿਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ ਤਾਂ ਕਾਰ ਡਰਾਈਵਰ ਨੇ ਕਾਰ ਨੂੰ ਸਾਈਡ 'ਤੇ ਲਗਾ ਕੇ ਤਿੰਨਾਂ ਨੌਜਵਾਨਾਂ ਨੇ ਕਾਰ ਦੀਆ ਤਾਕੀਆ ਖੋਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤਿੰਨਾਂ ਨੋਜਵਾਨਾਂ ਨੂੰ ਭੱਜਣ ਲੱਗਿਆਂ ਨੂੰ ਐੱਸ. ਐੱਚ. ਓ. ਢਿੱਲਵਾਂ ਬਲਬੀਰ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਸਮੇਤ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਮੇਲੇ 'ਤੇ ਲੰਗਰ ਲਾਉਣ ਵਾਲਿਆਂ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ
ਫਿਰ ਐੱਸ. ਐੱਚ. ਓ. ਢਿੱਲਵਾਂ ਨੇ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਜਿਬਰਾਨ ਮਲਕ ਪੁੱਤਰ ਰਫੀਕ ਮਲਕ ਅਹਿਮਦ ਵਾਸੀ 314 ਨਰਸਿੰਗਗੜ੍ਹ ਕਰਨ ਨਗਰ ਸ੍ਰੀ ਨਗਰ ਅਤੇ ਜੰਮੂ ਕਸਮੀਰ ਵਾਲ ਵਾਸੀ ਹਾਊਸ ਨੰਬਰ 621 ਫੇਸ-11 ਸੈਕਟਰ 65 ਐੱਸ. ਏ. ਐੱਸ. ਨਗਰ ਮੋਹਾਲੀ ਅਤੇ ਕਾਰ ਚਾਲਕ ਦੇ ਨਾਲ ਕਲੀਨਰ ਸਾਇਡ ਦੀ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਸਾਹਰੁਖ ਕੁਰੇਸੀ ਪੁੱਤਰ ਸਾਹਿਦ ਇਫਤਖਾਰ ਅਹਿਮਦ ਵਾਸੀ 314 ਨਰਸਿੰਗਗੜ੍ਹ ਕਰਨ ਨਗਰ ਸ੍ਰੀ ਨਗਰ ਅਤੇ ਜੰਮੂ ਕਸਮੀਰ ਹਾਲ ਵਾਸੀ ਹਾਊਸ ਨੰਬਰ 621 ਫੇਸ-11 ਸੈਕਟਰ 65 ਐੱਸ. ਏ. ਐੱਸ. ਨਗਰ ਮੋਹਾਲੀ ਅਤੇ ਪਿਛਲੀ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਮੁਹੰਮਦ ਆਰੀਫ ਪੁੱਤਰ ਉਮੀਦ ਅਲੀ ਵਾਸੀ ਹਾਊਸ ਨੰਬਰ 1764-ਬੀ ਕੇਸ ਨੰਬਰ 10 ਸੈਕਟਰ 64 ਮੋਹਾਲੀ ਜ਼ਿਲ੍ਹਾ ਮੋਹਾਲੀ ਦੱਸਿਆ। ਇਨ੍ਹਾਂ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ । ਜਿਸ 'ਤੇ ਮੁਕੱਦਮਾ ਨੰਬਰ 56 ਮਿਤੀ 12-8-2023 ਅ/ਧ 21ਸੀ, 29-61-85 ਐੱਨ. ਡੀ. ਪੀ. ਸੀ. ਐਕਟ ਥਾਣਾ ਢਿੱਲਵਾਂ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਖੜਾ ਡੈਮ ਦੇ ਖੋਲ੍ਹੇ ਗਏ ਫਲੱਡ ਗੇਟ ਤੇ ਸਤਲੁਜ 'ਚ ਛੱਡਿਆ ਗਿਆ ਪਾਣੀ, ਵੱਧ ਸਕਦੈ ਖ਼ਤਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਸਤੀ ਸ਼ਰਾਬ ਲਿਆ ਕੇ ਪੰਜਾਬ ’ਚ ਮਹਿੰਗੇ ਭਾਅ ਵੇਚਣ ਵਾਲੇ ਠੇਕੇਦਾਰ ਦੇ 2 ਕਰਿੰਦੇ ਗ੍ਰਿਫਤਾਰ
NEXT STORY