ਜਲੰਧਰ (ਖੁਰਾਣਾ)-ਦੀਵਾਲੀ ਨੂੰ ਹੁਣ ਬਸ 4-5 ਦਿਨ ਹੀ ਬਾਕੀ ਬਚੇ ਹਨ ਪਰ ਜਲੰਧਰ ਦੀ ਪਟਾਕਾ ਮਾਰਕੀਟ ਹਾਲੇ ਤਕ ਪੂਰੀ ਤਰ੍ਹਾਂ ਬਣ ਨਹੀਂ ਪਾਈ। ਇਸ ਵਾਰ ਕੋਈ ਦੀਵਾਲੀ 20 ਅਕਤੂਬਰ ਨੂੰ ਮਨਾ ਰਿਹਾ ਹੈ ਤਾਂ ਕੋਈ 21 ਅਕਤੂਬਰ ਨੂੰ, ਅਜਿਹੇ ਵਿਚ ਤਿਉਹਾਰ ਸਿਰ ’ਤੇ ਹੈ ਪਰ ਪਟਾਕਾ ਕਾਰੋਬਾਰ ਦੀਆਂ ਤਿਆਰੀਆਂ ਅਧੂਰੀਆਂ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਪਟਾਕਾ ਮਾਰਕੀਟ ਦਾ ਨਿਰਮਾਣ ਕੰਮ ਹਾਲੇ ਵੀ ਜਾਰੀ ਹੈ, ਜਿਸ ਨੂੰ ਪੂਰਾ ਹੋਣ ਵਿਚ 2 ਤੋਂ 3 ਦਿਨ ਹੋਰ ਲੱਗ ਸਕਦੇ ਹਨ। ਅਜਿਹੇ ਵਿਚ ਕਾਰੋਬਾਰੀਆਂ ਸਾਹਮਣੇ ਇਹ ਸਵਾਲ ਖੜ੍ਹਾ ਹੈ ਕਿ ਜਦੋਂ ਮਾਰਕੀਟ ਹੀ ਤਿਆਰ ਨਹੀਂ ਹੋਈ ਤਾਂ ਬਾਕੀ ਬਚਦੇ 2-3 ਦਿਨ ਵਿਚ ਕਰੋੜਾਂ ਰੁਪਏ ਦਾ ਪਟਾਕਾ ਆਖਿਰ ਕਿਵੇਂ ਵੇਚਿਆ ਜਾਵੇਗਾ?
ਇਹ ਵੀ ਪੜ੍ਹੋ: ਪੁਲਸ ਛਾਉਣੀ ’ਚ ਤਬਦੀਲ ਹੋਇਆ ਇਹ ਪਿੰਡ, ਮਾਹੌਲ ਬਣਿਆ ਤਣਾਅਪੂਰਨ, ਨਿਹੰਗ ਸਿੰਘਾਂ ਨੇ...
ਇਸ ਪੂਰੇ ਮਾਮਲੇ ਨੇ ਨਾ ਸਿਰਫ਼ ਪਟਾਕਾ ਕਾਰੋਬਾਰੀਆਂ ਦੀਆਂ ਧੜਕਨਾਂ ਵਧਾ ਦਿੱਤੀਆਂ ਹਨ, ਸਗੋਂ ਇਹ ਖਦਸ਼ਾ ਵੀ ਡੂੰਘਾ ਹੋਣ ਲੱਗਾ ਹੈ ਕਿ ਕਿਤੇ ਇਸ ਵਾਰ ਉਨ੍ਹਾਂ ਦਾ ਸੀਜ਼ਨ ਚੌਪਟ ਹੀ ਨਾ ਹੋ ਜਾਵੇ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪਟਾਕਾ ਮਾਰਕੀਟ ਦੇ ਨਿਰਮਾਣ ਵਿਚ ਕਈ ਤਰ੍ਹਾਂ ਦੀਆਂ ਅੜਚਨਾਂ ਆ ਰਹੀਆਂ ਹਨ। ਇਕ ਪਾਸੇ ਪ੍ਰਸ਼ਾਸਨਿਕ ਵਿਭਾਗਾਂ ਦੀ ਲਾਪ੍ਰਵਾਹੀ ਅਤੇ ਦੇਰੀ ਸਾਫ ਝਲਕ ਰਹੀ ਹੈ ਤਾਂ ਦੂਜੇ ਪਾਸੇ ਕਾਰੋਬਾਰੀਆਂ ਦੇ ਵੱਖ-ਵੱਖ ਗਰੁੱਪਾਂ ਵਿਚ ਵੀ ਏਕਤਾ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਨੂੰ ਕਾਰੋਬਾਰੀ ਗਰੁੱਪਾਂ ਵਿਚ ਏਕਤਾ ਸਥਾਪਤ ਕਰਨ ਦੇ ਯਤਨ ਪੂਰਾ ਦਿਨ ਚੱਲਦੇ ਰਹੇ ਪਰ ਰਾਣਾ ਹਰਸ਼ ਵਰਮਾ ਅਤੇ ਵਿਕਾਸ ਤਲਵਾੜ ਦੇ ਗਰੁੱਪਾਂ ਵਿਚ ਤਿੱਖੀ ਬਹਿਸਬਾਜ਼ੀ ਵੇਖਣ ਨੂੰ ਮਿਲੀ।
ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਪਟਾਕਾ ਵਪਾਰੀਆਂ ’ਤੇ ਜੀ. ਐੱਸ. ਟੀ. ਵਿਭਾਗ ਦੀ ਵੀ ਸਖ਼ਤ ਨਜ਼ਰ ਹੈ। ਪਿਛਲੇ ਸਾਲ ਜਿਨ੍ਹਾਂ ਕਾਰੋਬਾਰੀਆਂ ਨੇ ਐਡਵਾਂਸ ਵਿਚ ਜੀ. ਐੱਸ. ਟੀ. ਜਮ੍ਹਾ ਕਰਵਾਇਆ ਸੀ, ਉਨ੍ਹਾਂ ਨੂੰ ਇਸ ਵਾਰ ਸਟਾਕ ਅਤੇ ਵਿਕਰੀ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਕਈ ਕਾਰੋਬਾਰੀ ਜੀ. ਐੱਸ. ਟੀ. ਦਫਤਰ ਪਹੁੰਚੇ ਅਤੇ ਲੱਗਭਗ 17 ਲੱਖ ਰੁਪਏ ਐਡਵਾਂਸ ਜੀ. ਐੱਸ. ਟੀ. ਦੇ ਰੂਪ ਵਿਚ ਜਮ੍ਹਾ ਕਰਵਾਏ।
ਇਹ ਵੀ ਪੜ੍ਹੋ: ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਕ ਹੋਰ ਵਾਅਦਾ ਕੀਤਾ ਪੂਰਾ, ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ
ਉਥੇ ਹੀ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ ਵੀ ਅੱਜ ਪਟਾਕਾ ਮਾਰਕੀਟ ਸਥਾਨ ਦਾ ਦੌਰਾ ਕੀਤਾ। ਸੂਤਰਾਂ ਮੁਤਾਬਕ ਹਾਲੇ ਤਕ ਪਟਾਕਾ ਮਾਰਕੀਟ ਨੂੰ ਪੁਲਸ ਵੱਲੋਂ ਫਾਈਨਲ ਕਲੀਅਰੈਂਸ ਨਹੀਂ ਦਿੱਤੀ ਗਈ, ਹਾਲਾਂਕਿ ਉਮੀਦ ਜਤਾਈ ਜਾ ਰਹੀ ਹੈ ਕਿ 1-2 ਦਿਨ ਵਿਚ ਇਹ ਮਸਲਾ ਸੁਲਝ ਜਾਵੇਗਾ। ਓਧਰ ਕਾਰੋਬਾਰੀਆਂ ਵਿਚ ਚਰਚਾ ਇਹ ਵੀ ਹੈ ਕਿ ਇਸ ਵਾਰ ਕੁਝ ਨੇਤਾਵਾਂ ਨੂੰ ਛੱਡ ਕੇ ਕਿਸੇ ਸਿਆਸੀ ਪਾਰਟੀ ਨੇ ਉਨ੍ਹਾਂ ਦੀ ਸੁਧ ਨਹੀਂ ਲਈ, ਉਲਟਾ ਕੁਝ ਨੇਤਾਵਾਂ ਵੱਲੋਂ ਅੜਚਨਾਂ ਖੜ੍ਹੀਆਂ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ। ਹੁਣ ਕਾਰੋਬਾਰੀ ਇਹੀ ਦੁਆ ਕਰ ਰਹੇ ਹਨ ਕਿ ਉਨ੍ਹਾਂ ਨੂੰ ਜਲਦ ਪੁਲਸ ਕਲੀਅਰੈਂਸ ਮਿਲ ਜਾਵੇ ਅਤੇ ਅਗਲੇ 2 ਦਿਨਾਂ ਵਿਚ ਮਾਰਕੀਟ ਦਾ ਨਿਰਮਾਣ ਪੂਰਾ ਹੋ ਸਕੇ ਤਾਂ ਜੋ ਸ਼ਨੀਵਾਰ ਅਤੇ ਐਤਵਾਰ ਨੂੰ ਉਹ ਪਟਾਕਿਆਂ ਦੀ ਵਿਕਰੀ ਸ਼ੁਰੂ ਕਰ ਸਕਣ ਅਤੇ ਇਸ ਸੀਜ਼ਨ ਨੂੰ ਬਚਾਅ ਸਕਣ।
ਇਹ ਵੀ ਪੜ੍ਹੋ: 19 ਸਾਲਾ ਮੁੰਡੇ ਦੇ ਪਿਆਰ 'ਚ ਡੁੱਲੀ 31 ਸਾਲਾ ਅਧਿਆਪਕਾ ! ਹੈਰਾਨ ਕਰੇਗਾ ਪੰਜਾਬ ਦਾ ਇਹ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤਾਂ ’ਤੇ ਹੋਣ ਵਾਲੇ ਅੱਤਿਆਚਾਰਾਂ ’ਤੇ ਦਿਹਾਤੀ ਪੁਲਸ ਅਧਿਕਾਰੀ ਨਹੀਂ, ਸਗੋਂ ਮਹਿਲਾ ਕਮਿਸ਼ਨ ਦੇ ਨੋਟਿਸ ਦੇ ਬਾਅਦ ਹੁੰਦੀ ਹੈ FIR
NEXT STORY