ਲੁਧਿਆਣਾ: ਲੁਧਿਆਣਾ 'ਚ 5 ਡਾਕਟਰਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਡਾਕਟਰ ਲੁਧਿਆਣਾ ਦੇ ਪ੍ਰਮੁੱਖ ਸੋਫਤ ਪਰਿਵਾਰ ਨਾਲ ਸਬੰਧਤ ਹਨ। ਇਹ FIR ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਇਨਕਮ ਟੈਕਸ ਉਪ-ਨਿਰਦੇਸ਼ਕ ਅਨੁਰਾਗ ਢੀਂਡਸਾ ਦੀ ਸ਼ਿਕਾਇਤ 'ਤੇ ਦਰਜ ਕੀਤੀ ਹੈ। ਡਾਕਟਰਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਨਕਮ ਟੈਕਸ ਅਧਿਕਾਰੀਆਂ ਦੇ ਤਲਾਸ਼ੀ ਮੁਹਿੰਮ ਵਿਚ ਅੜਿੱਕਾ ਪਾਇਆ ਅਤੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਹ ਛਾਪੇਮਾਰੀ 18 ਦਸੰਬਰ ਨੂੰ ਪ੍ਰਿੰਸੀਪਲ ਡਾਇਰੈਕਟਰ ਆਫ਼ ਇਨਕਮ ਟੈਕਸ ਦੇ ਆਦੇਸ਼ਾਂ ਤਹਿਤ ਕੀਤੀ ਗਈ ਸੀ, ਜੋ ਕਿ ਪਰਿਵਾਰ ਦੇ ਰੀਅਲ ਅਸਟੇਟ ਕਾਰੋਬਾਰ ਨਾਲ ਸਬੰਧਤ ਕਥਿਤ ਕਰ ਚੋਰੀ ਦੀ ਜਾਂਚ ਨਾਲ ਜੁੜਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਕੀਤੇ ਤਬਾਦਲੇ! ਪੜ੍ਹੋ ਪੂਰੀ List
ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਅਧਿਕਾਰੀਆਂ ਨੂੰ ਧਮਕੀਆਂ ਅਤੇ ਅਸਹਿਯੋਗ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਨੇ ਕਈ ਵਾਰ ਜਿਨਸੀ ਸ਼ੋਸ਼ਣ ਦੇ ਮਾਮਲੇ ਦਰਜ ਕਰਵਾਉਣ ਵਰਗੀਆਂ ਕਾਨੂੰਨੀ ਕਾਰਵਾਈਆਂ ਦੀ ਧਮਕੀ ਦਿੱਤੀ ਅਤੇ ਕਰਮਚਾਰੀਆਂ ਨੂੰ ਰਿਕਾਰਡ ਦਿਖਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਦੋਸ਼ੀਆਂ ਨੇ ਬੰਦ ਕਮਰਿਆਂ, ਇਲੈਕਟ੍ਰਾਨਿਕ ਰਿਕਾਰਡ, ਅਤੇ ਈ.ਆਰ.ਪੀ. (ERP) ਸੌਫਟਵੇਅਰ ਤੱਕ ਪਹੁੰਚ ਦੇਣ ਤੋਂ ਵੀ ਇਨਕਾਰ ਕੀਤਾ। FIR ਵਿਚ ਸ਼ਾਮਲ ਡਾਕਟਰਾਂ ਵਿਚ ਡਾ. ਜਗਦੀਸ਼ ਰਾਏ ਸੋਫਤ, ਡਾ. ਰਮਾ ਸੋਫਤ, ਡਾ. ਅਮਿਤ ਸੋਫਤ, ਡਾ. ਰੁਚਿਕਾ ਸੋਫਤ ਅਤੇ ਡਾ. ਸੁਮਿਤ ਸੋਫਤ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ
ਦੱਸਿਆ ਗਿਆ ਹੈ ਕਿ ਡਾ. ਰੁਚਿਕਾ ਸੋਫਤ ਬਿਨਾਂ ਹਿਸਾਬ ਵਾਲੇ ਮਹਿੰਗੇ ਆਈ.ਵੀ.ਐੱਫ. (IVF) ਇੰਜੈਕਸ਼ਨ ਵਾਲੇ ਕਮਰੇ ਦੀਆਂ ਚਾਬੀਆਂ ਮੰਗਣ 'ਤੇ ਭੜਕ ਗਈ ਸੀ। ਐੱਫ.ਆਈ.ਆਰ. ਵਿਚ ਡਾ. ਅਮਿਤ ਅਤੇ ਡਾ. ਰੁਚਿਕਾ ਸੋਫਤ 'ਤੇ ਹਮਲਾਵਰ ਵਿਵਹਾਰ ਕਰਨ ਦਾ ਦੋਸ਼ ਹੈ, ਜਦੋਂ ਕਿ ਡਾ. ਸੁਮਿਤ ਸੋਫਤ 'ਤੇ ਵੈਧ ਵਾਰੰਟ ਦੇ ਬਾਵਜੂਦ ਅਦਾਲਤੀ ਕਾਰਵਾਈ ਦੀ ਧਮਕੀ ਦੇ ਕੇ ਜਾਂਚ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। FIR ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 218, 221, 222, 224, 351 ਅਤੇ ਆਮਦਨ ਕਰ ਐਕਟ ਦੀ ਧਾਰਾ 3(5) ਤਹਿਤ ਦਰਜ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 8 ਦੇ ਐੱਸ.ਐੱਚ.ਓ. ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ FIR ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਫਿਲਹਾਲ, ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਚੋਰਾਂ ਨੇ ਕਬਾੜੀਏ ਦੀ ਦੁਕਾਨ ਵੀ ਨਹੀਂ ਛੱਡੀ, ਪਹਿਲਾਂ cctv ਕੈਮਰੇ ਤੋੜੇ, ਫਿਰ ਵਾਰਦਾਤ ਨੂੰ ਦਿੱਤਾ ਅੰਜਾਮ
NEXT STORY