ਜਲੰਧਰ (ਵਰੁਣ)–ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ’ਤੇ ਐਲਾਨੇ ਗਏ ਨੋ ਆਟੋ ਜ਼ੋਨ ਵਿਚ ਵੜਨ ਵਾਲੇ ਆਟੋਜ਼ ਅਤੇ ਈ-ਰਿਕਸ਼ਾ ਦੇ ਧੜਾਧੜ ਚਲਾਨ ਕੱਟੇ ਗਏ। ਭਗਵਾਨ ਵਾਲਮੀਕਿ ਚੌਂਕ ’ਤੇ ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਖ਼ੁਦ ਨਾਕੇ ਦੀ ਅਗਵਾਈ ਕਰ ਰਹੇ ਸਨ ਅਤੇ ਫੀਲਡ ਵਿਚ ਉਤਰ ਕੇ ਟਰੈਫਿਕ ਮੁਲਾਜ਼ਮਾਂ ਨੂੰ ਹਦਾਇਤਾਂ ਦਿੰਦੇ ਵਿਖਾਈ ਦਿੱਤੇ। ਟਰੈਫਿਕ ਪੁਲਸ ਨੇ ਦਸਤਾਵੇਜ਼ ਨਾ ਹੋਣ ’ਤੇ ਕਈ ਆਟੋਜ਼ ਅਤੇ ਈ-ਰਿਕਸ਼ਾ ਨੂੰ ਇੰਪਾਊਂਡ ਵੀ ਕੀਤਾ।
ਏ. ਡੀ. ਸੀ. ਪੀ. ਟਰੈਫਿਕ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ ਟਰੈਫਿਕ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਜਿਨ੍ਹਾਂ ਆਟੋ ਜਾਂ ਈ-ਰਿਕਸ਼ਾ ’ਤੇ ਮਰੀਜ਼ ਸਿਵਲ ਹਸਪਤਾਲ ਜਾਣ ਲਈ ਬੈਠੇ ਹਨ, ਸਿਰਫ ਉਨ੍ਹਾਂ ਨੂੰ ਛੱਡ ਕੇ ਨੋ ਆਟੋ ਜ਼ੋਨ ’ਤੇ ਕੋਈ ਵੀ ਆਟੋ ਅਤੇ ਈ-ਰਿਕਸ਼ਾ ਚੱਲਣ ਨਾ ਦਿੱਤਾ ਜਾਵੇ। ਜੇਕਰ ਉਹ ਧੱਕੇ ਨਾਲ ਨੋ ਆਟੋ ਜ਼ੋਨ ਵਿਚ ਵੜਦੇ ਹਨ ਤਾਂ ਉਨ੍ਹਾਂ ਦਾ ਨੋ ਐਂਟਰੀ ਦਾ ਚਲਾਨ ਕੱਟਿਆ ਜਾਵੇਗਾ ਅਤੇ ਦਸਤਾਵੇਜ਼ ਵੀ ਚੈੱਕ ਕੀਤੇ ਜਾਣ। ਜੇਕਰ ਕਿਸੇ ਵੀ ਆਟੋ ਜਾਂ ਈ-ਰਿਕਸ਼ਾ ਦੇ ਦਸਤਾਵੇਜ਼ ਨਹੀਂ ਹਨ ਤਾਂ ਉਸਨੂੰ ਇੰਪਾਊਂਡ ਕੀਤਾ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਸ਼ਹਿਰ ਵਿਚ ਟਰੈਫਿਕ ਸਮੱਸਿਆ ਦਾ ਹੱਲ ਕੱਢਣ ਲਈ ਜੋ ਨਿਯਮ ਬਣਾਏ ਹਨ, ਉਸਨੂੰ ਹਰ ਹਾਲ ਵਿਚ ਲਾਗੂ ਕਰਨਾ ਹੋਵੇਗਾ। ਜੇਕਰ ਕਿਸੇ ਨੇ ਡਿਊਟੀ ਦੌਰਾਨ ਲਾਪ੍ਰਵਾਹੀ ਵਰਤੀ ਤਾਂ ਉਹ ਸਹਿਣ ਨਹੀਂ ਕੀਤੀ ਜਾਵੇਗੀ। ਭਗਵਾਨ ਵਾਲਮੀਕਿ ਚੌਕ ’ਤੇ ਲਗਭਗ 8 ਟਰੈਫਿਕ ਮੁਲਾਜ਼ਮ ਨਾਕਾ ਲਗਾ ਕੇ ਖੜ੍ਹੇ ਸਨ। ਟਰੈਫਿਕ ਪੁਲਸ ਨੇ ਲਗਭਗ 40 ਆਟੋ/ਈ-ਰਿਕਸ਼ਾ ਦੇ ਚਲਾਨ ਕੱਟੇ, ਜਦਕਿ 3 ਆਟੋ ਅਤੇ 1 ਈ-ਰਿਕਸ਼ਾ ਇੰਪਾਊਂਡ ਕੀਤਾ। ਇਸ ਤੋਂ ਇਲਾਵਾ ਏ. ਡੀ. ਸੀ. ਪੀ. ਚਾਹਲ ਦੇ ਹੁਕਮਾਂ ’ਤੇ ਟਰੈਫਿਕ ਪੁਲਸ ਨੇ ਖਾਸ ਕਰ ਕੇ ਬਿਨਾਂ ਹੈਲਮੇਟ ਵਾਲਿਆਂ ਖ਼ਿਲਾਫ਼ ਮੁਹਿੰਮ ਛੇੜ ਕੇ ਚਲਾਨ ਕੱਟੇ। ਇਸ ਤੋਂ ਇਲਾਵਾ ਟ੍ਰਿਪਲ ਸਵਾਰੀ ਵਾਲਿਆਂ ਦੇ ਵੀ ਚਲਾਨ ਕੱਟੇ ਗਏ। ਗੁਰੂ ਰਵਿਦਾਸ ਚੌਕ ’ਤੇ ਲੱਗੇ ਨਾਕੇ ਦੌਰਾਨ 2 ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕੱਟੇ ਗਏ, ਜਿਨ੍ਹਾਂ ਦੇ ਸਾਈਲਾਂਸਰਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਉਸ ਨਾਲ ਪਟਾਕੇ ਵਜਾਏ ਜਾਂਦੇ ਸਨ। ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ ਅਤੇ ਆਪਣੀਆਂ ਗੱਡੀਆਂ ਵੀ ਸਹੀ ਤਰੀਕੇ ਨਾਲ ਖੜ੍ਹੀਆਂ ਕਰਨ ਅਤੇ ਨੋ ਪਾਰਕਿੰਗ ਵਿਚ ਗੱਡੀਆਂ ਨਾ ਲਗਾਉਣ। ਟਰੈਫਿਕ ਪੁਲਸ ਨੇ ਅਵਤਾਰ ਨਗਰ ਦੇ ਸਾਹਮਣੇ ਸਥਿਤ ਕਾਰ ਬਾਜ਼ਾਰ ਵਾਲਿਆਂ ਨੂੰ ਵੀ ਸੜਕ ਤੋਂ ਗੱਡੀਆਂ ਹਟਾਉਣ ਲਈ ਕਿਹਾ।
ਇਹ ਵੀ ਪੜ੍ਹੋ- ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ
ਅੱਜ ਤੋਂ ਫੀਲਡ ਵਿਚ ਉਤਰ ਸਕਦੀਆਂ ਹਨ ਟੋਅ ਵੈਨਾਂ
ਵੀਰਵਾਰ ਨੂੰ ਟਰੈਫਿਕ ਪੁਲਸ ਨੂੰ 4 ਟੋਅ ਵੈਨਾਂ ਮਿਲ ਸਕਦੀਆਂ ਹਨ। ਸੀ. ਪੀ. ਕੁਲਦੀਪ ਸਿੰਘ ਚਾਹਲ ਵੀਰਵਾਰ ਨੂੰ ਹਰੀ ਝੰਡੀ ਦਿਖਾ ਕੇ ਟੋਅ ਵੈਨਾਂ ਰਵਾਨਾ ਕਰਨਗੇ। ਟੋਅ ਵੈਨਾਂ ਨੂੰ ਜ਼ੋਨ ਵਾਈਜ਼ ਜ਼ੋਨ ਇੰਚਾਰਜਾਂ ਵਿਚ ਵੰਡਿਆ ਜਾਵੇਗਾ ਤਾਂ ਜੋ ਸਾਰੇ ਸ਼ਹਿਰ ਨੂੰ ਕਵਰ ਕੀਤਾ ਜਾ ਸਕੇ। ਏ. ਡੀ. ਸੀ. ਪੀ. ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਟੋਅ ਵੈਨਾਂ ਟਰੈਫਿਕ ਥਾਣੇ ਵਿਚ ਪਹੁੰਚਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਦੀ ਰਾਜਪਾਲ ਨਾਲ ਬੈਠਕ, ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਹੋਈ ਚਰਚਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪੰਜਾਬ ਪੁਲਸ ਦੀ ਸਖ਼ਤੀ: ਜਲੰਧਰ ਸ਼ਹਿਰ ’ਚ ਨਸ਼ੇ ਦੇ ਹਾਟਸਪਾਟ ਇਲਾਕਿਆਂ ’ਚ ਚੱਲਿਆ ਸਰਚ ਆਪ੍ਰੇਸ਼ਨ
NEXT STORY