ਜਲੰਧਰ (ਵਰੁਣ)– ਸ਼ਨੀਵਾਰ ਦੇਰ ਸ਼ਾਮ ਪਠਾਨਕੋਟ ਚੌਕ ਦਾ ਇਕ ਵੀਡੀਓ ਵਾਇਰਲ ਹੋਇਆ, ਜਿਸ ਵਿਚ ਇਕ ਅਖੌਤੀ ਮਹੰਤ ਨਵੀਂ ਕਾਰ ਲੈ ਕੇ ਜਾ ਰਹੇ ਡਰਾਈਵਰ ਅੱਗੇ ਖੜ੍ਹਾ ਹੋ ਗਿਆ ਅਤੇ ਵਧਾਈ ਨਾ ਦੇਣ ਤੋਂ ਬਾਅਦ ਦੋਵਾਂ ਵਿਚ ਮਾਮੂਲੀ ਤਕਰਾਰ ਹੋ ਗਈ। ਇਸ ਦੌਰਾਨ ਕਥਿਤ ਮਹੰਤ ਨੇ ਕਾਰ ਡਰਾਈਵਰ ਨੂੰ ਬਦਦੁਆ ਦੇ ਦਿੱਤੀ ਕਿ ਅੱਗੇ ਜਾ ਕੇ ਉਸ ਦਾ ਐਕਸੀਡੈਂਟ ਹੋ ਜਾਵੇਗਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ
ਵਾਇਰਲ ਵੀਡੀਓ ਵਿਚ ਪਠਾਨਕੋਟ ਚੌਂਕਵਿਖੇ ਇਕ ਕਥਿਤ ਮਹੰਤ ਨਵੀਂ ਕਾਰ ਨੂੰ ਰੋਕ ਕੇ ਉਸ ਦੇ ਅੱਗੇ ਖੜ੍ਹਾ ਹੋ ਗਿਆ। ਵੀਡੀਓ ਦੀ ਸ਼ੁਰੂਆਤ ਵਿਚ ਹੀ ਉਹ ਕਾਰ ਚਾਲਕ ਨਾਲ ਗਲਤ ਭਾਸ਼ਾ ਦੀ ਵਰਤੋਂ ਕਰਦਾ ਵਿਖਾਈ ਦਿੱਤਾ। ਕਾਰ ਡਰਾਈਵਰ ਨੇ ਖ਼ੁਦ ਨੂੰ ਪੁਲਸ ਵਾਲਾ ਦੱਸਿਆ ਪਰ ਕਥਿਤ ਮਹੰਤ ਨੇ ਵੀ ਇਥੋਂ ਤੱਕ ਕਹਿ ਦਿੱਤਾ ਕਿ ਉਸ ਦੇ ਪਿਤਾ ਵੀ ਪੁਲਸ ਵਿਚ ਹਨ ਅਤੇ ਉਹ ਉਸ ਦਾ ਕੁਝ ਵੀ ਨਹੀਂ ਵਿਗਾੜ ਸਕਦਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਲਾੜੇ ਨੇ ਨਿਭਾਇਆ ਆਪਣਾ ਫਰਜ਼, ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ
ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕਥਿਤ ਮਹੰਤ ਪੈਸੇ ਨਾ ਦੇਣ ’ਤੇ ਲੋਕਾਂ ਨੂੰ ਧਮਕਾਉਂਦੇ ਵੀ ਹਨ। ਇਸ ਮਾਮਲੇ ਵਿਚ ਪੁਲਸ ਵਲੋਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਪੁਲਸ ਕੋਲ ਇਨ੍ਹਾਂ ਲੋਕਾਂ ਦਾ ਰਿਕਾਰਡ ਹੀ ਨਹੀਂ ਹੈ ਕਿ ਇਹ ਕੌਣ ਹਨ ਅਤੇ ਕਿਥੋਂ ਆਏ ਹਨ?
ਇਹ ਵੀ ਪੜ੍ਹੋ : ਜਲੰਧਰ ਦੇ ਹੋਟਲ ’ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ’ਚ ਫੜੇ 15 ਜੋੜੇ
ਇਹ ਵੀ ਪੜ੍ਹੋ : ਗੋਰਾਇਆ: 12 ਸਾਲਾ ਬੱਚੀ ਦੇ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਕਰਕੇ ਇੰਝ ਦਿੱਤੀ ਬੇਰਹਿਮ ਮੌਤ
ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ’ਚ 16 ਨੂੰ ਕੈਂਡਲ ਮਾਰਚ ਕੱਢਣਗੇ ਕਿਸਾਨ
NEXT STORY