ਜਲੰਧਰ (ਪਾਂਡੇ)-ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪ੍ਰਗਟ ਉਤਸਵ ਸਬੰਧੀ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 6 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਅਤੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਉਦੇਸ਼ ਨਾਲ ਕਮੇਟੀ ਦੀ ਦੂਜੀ ਮੀਟਿੰਗ ਸ਼੍ਰੀ ਸ਼ਿਵ ਬਾੜੀ ਮੰਦਰ ਮਖਦੂਮਪੁਰਾ ਵਿਚ ਸੰਪੰਨ ਹੋਈ।
ਵਰਿੰਦਰ ਸ਼ਰਮਾ ਨੇ ਕੀਤਾ ਹਨੂੰਮਾਨ ਚਾਲੀਸਾ ਦਾ ਪਾਠ
ਮੀਟਿੰਗ ਦਾ ਸ਼ੁੱਭਆਰੰਭ ਵਰਿੰਦਰ ਸ਼ਰਮਾ ਨੇ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠ ਨਾਲ ਕੀਤਾ। ਬ੍ਰਿਜ ਮੋਹਨ ਸ਼ਰਮਾ ਨੇ ‘ਸ਼ਿਵ ਨਾਥ ਤੇਰੀ ਮਹਿਮਾ ਜਬ ਤੀਨੋਂ ਲੋਗ ਗਾਏਂ’ ਭਜਨ ਸੁਣਾ ਕੇ ਹਾਲ ਵਿਚ ਬੈਠੇ ਰਾਮ ਭਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਧਾਰਮਿਕ ਪੇਸ਼ਕਾਰੀ ਨੂੰ ਉਤਸ਼ਾਹਿਤ ਕਰਨ ਲਈ ਰਵੀ ਸ਼ੰਕਰ ਸ਼ਰਮਾ ਵੱਲੋਂ ਸਪਾਂਸਰਡ 250-250 ਰੁਪਏ ਦਾ ਨਕਦ ਪੁਰਸਕਾਰ ਪਿਊਸ਼, ਦ੍ਰਿਸ਼ਟੀ, ਦੀਕਸ਼ਾ, ਗਰਵ ਧਮੀਜਾ ਅਤੇ ਸ਼ਿਵਮ ਨੂੰ ਦਿੱਤਾ ਗਿਆ।
ਕਮੇਟੀ ਮੈਂਬਰਾਂ ਨੇ ਨਿਭਾਈ ਜ਼ਿੰਮੇਵਾਰੀ
ਮੀਟਿੰਗ ਵਿਚ ਸ਼੍ਰੀ ਰਾਮਨੌਮੀ ਕਮੇਟੀ ਮੈਂਬਰਸ਼ਿਪ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਐੱਮ. ਡੀ. ਸੱਭਰਵਾਲ, ਗੁਲਸ਼ਨ ਸੱਭਰਵਾਲ, ਅਭੈ ਸੱਭਰਵਾਲ, ਸੁਮੇਸ਼ ਆਨੰਦ, ਨਰਿੰਦਰ ਸ਼ਰਮਾ ਅਤੇ ਕੂਪਨ ਵੰਡਣ ਦੀ ਜ਼ਿੰਮੇਵਾਰੀ ਮੱਟੂ ਸ਼ਰਮਾ, ਪ੍ਰਦੀਪ ਛਾਬੜਾ ਅਤੇ ਅਸ਼ਵਨੀ ਬਾਵਾ ਨੇ ਨਿਭਾਈ।

ਇਹ ਵੀ ਪੜ੍ਹੋ : ਗੋਰਾਇਆ 'ਚ ਵੱਡਾ ਹਾਦਸਾ, ਗੋਲ਼ੀ ਵਾਂਗ ਛੂਕਦੀ ਆਈ ਸਕੋਡਾ ਕਾਰ ਨੇ ਉਡਾ 'ਤੀਆਂ ਸ਼ੋਅਰੂਮ ਦੇ ਬਾਹਰ ਖੜ੍ਹੀਆਂ ਗੱਡੀਆਂ
ਸੁਮਿਤ ਐਂਡ ਪਾਰਟੀ ਨੇ ਕੀਤਾ ਪ੍ਰਭੂ ਮਹਿਮਾ ਦਾ ਗੁਣਗਾਨ
ਮੀਟਿੰਗ ਵਿਚ ਸੁਮਿਤ ਐਂਡ ਪਾਰਟੀ ਨੇ ਪ੍ਰਭੂ ਸ਼੍ਰੀ ਰਾਮ ਦੀ ਮਹਿਮਾ ਦਾ ਗੁਣਗਾਨ ਕਰਕੇ ਵਾਤਾਵਰਣ ਰਾਮਮਈ ਬਣਾ ਦਿੱਤਾ। ਉਨ੍ਹਾਂ ਵੱਲੋਂ ਗਾਏ ਸ਼੍ਰੀ ਰਾਮ ਦੇ ਭਜਨ ‘ਅਯੋਧਿਆ ਕੇ ਰਾਜਾ, ਜਾਨਾ ਹੈ ਗੰਗਾ ਪਾਰ ਕੇਵਟ ਨਾ ਕਰੋ ਇਨਕਾਰ’ਗਾ ਕੇ ਪੰਡਾਲ ਵਿਚ ਬੈਠੇ ਰਾਮ ਭਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਸ਼੍ਰੀ ਵਿਜੇ ਚੋਪੜਾ ਦੀ ਪ੍ਰੇਰਣਾ ਨਾਲ ਵੱਖ-ਵੱਖ ਸੰਸਥਾਵਾਂ ਰਾਸ਼ਨ ਵੰਡ ਰਹੀਆਂ : ਸੁਭਾਸ਼ ਸੂਦ
ਮੀਟਿੰਗ ਵਿਚ ਸ਼ਿਵ ਬਾੜੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਆਏ ਸਾਰੇ ਰਾਮ ਭਗਤਾਂ ਦਾ ਸਵਾਗਤ ਕਰਦਿਆਂ ਚੇਅਰਮੈਨ ਸੁਭਾਸ਼ ਸੂਦ ਨੇ ਕਿਹਾ ਕਿ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਰਾਹੀਂ ਸਮਾਜ ਨੂੰ ਇਕੱਠਾ ਕਰਨ ਦਾ ਇਕ ਯਤਨ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਚੋਪੜਾ ਲੋੜਵੰਦਾਂ ਦੀ ਮਦਦ ਕਰਨ ਲਈ ਹੋਰ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਅੱਜ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਸ਼੍ਰੀ ਚੋਪੜਾ ਦੀ ਪ੍ਰੇਰਣਾ ਨਾਲ ਲੋੜਵੰਦਾਂ ਨੂੰ ਰਾਸ਼ਨ ਵੰਡ ਰਹੀਆਂ ਹਨ। ਸੂਦ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ ਮੰਦਰ ਵੱਲੋਂ 6 ਅਪ੍ਰੈਲ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹੋਏ ਸਹਿਯੋਗ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Punjab: ਸੈਲੂਨ 'ਤੇ ਵਾਲ ਕਟਵਾਉਣ ਗਿਆ ਨੌਜਵਾਨ, ਦੁਕਾਨ ਦੇ ਅੰਦਰਲਾ ਹਾਲ ਵੇਖ ਮਾਰਨ ਲੱਗ ਪਿਆ ਚੀਕਾਂ
ਮੀਟਿੰਗ ਵਿਚ ਸ਼ਾਮਲ ਹੋਏ ਸ਼੍ਰੀ ਰਾਮ ਭਗਤ
ਮੀਟਿੰਗ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਪ੍ਰਭਾਤਫੇਰੀਆਂ ਦੇ ਸੰਯੋਜਕ ਨਵਲ ਕਿਸ਼ੋਰ ਕੰਬੋਜ, ਕਮੇਟੀ ਦੇ ਖਜ਼ਾਨਚੀ ਵਿਵੇਕ ਖੰਨਾ, ਰਮੇਸ਼ ਸਹਿਗਲ, ਪ੍ਰਿੰਸ ਅਸ਼ੋਕ ਗਰੋਵਰ, ਹੇਮੰਤ ਸ਼ਰਮਾ, ਪਵਨ ਭੋਡੀ, ਸੁਨੀਤਾ ਭਾਰਦਵਾਜ, ਇਕਬਾਲ ਸਿੰਘ ਅਰਨੇਜਾ, ਸੰਜੀਵ ਦੇਵ ਸ਼ਰਮਾ, ਪ੍ਰੇਮ ਕੁਮਾਰ, ਰਵੀਸ਼ ਸੁਗੰਧ, ਭੁਪੇਸ਼ ਸੁਗੰਧ, ਪਿੰਕੀ ਜੁਲਕਾ, ਸੁਰਿੰਦਰ ਬੱਬਰ, ਪ੍ਰਥਮ ਬੱਬਰ, ਹੈਪੀ ਸ਼ੂਰ, ਰਾਜੂ ਸ਼ਰਮਾ, ਮਨੋਜ ਲੱਕੀ, ਪੰਡਿਤ ਹੇਮੰਤ ਸ਼ਰਮਾ ਨੌਹਰੀਆ ਮੰਦਰ, ਨਿਰਮਲਾ ਕੱਕੜ, ਰਾਜਨ ਸ਼ਾਰਦਾ, ਕਿਸ਼ਨ ਗੁਲਾਟੀ, ਕੌਂਸਲਰ ਸ਼ੈਰੀ ਚੱਢਾ, ਅਮਰਨਾਥ ਯਾਦਵ, ਪ੍ਰਵੀਨ ਗੁਪਤਾ, ਰਾਮ ਸਰਨ, ਯਸ਼ ਪਹਿਲਵਾਨ, ਸੁਭਾਸ਼ ਸੋਂਧੀ, ਅਵਿਨਾਸ਼ ਸਰਾਫ, ਮਹਿੰਦਰ ਪਾਲ ਸਿੱਬਲ, ਰਮੇਸ਼ ਚੰਦਰ ਅਰੋੜਾ, ਸ਼ੰਮੀ ਕਨੌਜੀਆ, ਕਮਲ ਰਾਜ ਕਮਲ, ਸੁਰਿੰਦਰ ਨਾਰੰਗ, ਸੁਮਨ ਗੁਪਤਾ, ਗੋਪਾਲ ਛਾਬੜਾ, ਪੰਡਿਤ ਰਾਮ ਜੀ ਦੂਬੇ, ਪੰਡਿਤ ਮਾਨਿਕ ਮਿਸ਼ਰਾ, ਪੰਡਿਤ ਮਹੇਸ਼ਵਰ ਤਿਵਾੜੀ, ਪੰਡਿਤ ਸੁਮਿਤ ਤਿਵਾੜੀ ਸਮੇਤ ਭਾਰੀ ਗਿਣਤੀ ਵਿਚ ਰਾਮ ਭਗਤ ਸ਼ਾਮਲ ਹੋਏ।

ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਰਤਨ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਰਾਮ ਭਗਤਾਂ ਦਾ ਮੈਡੀਕਲ ਚੈੱਕਅਪ ਕੀਤਾ
ਮੀਟਿੰਗ ਵਿਚ ਸ਼ਾਮਲ ਸ਼੍ਰੀ ਰਾਮ ਭਗਤਾਂ ਲਈ ਮੈਡੀਕਲ ਚੈੱਕਅਪ ਕੈਂਪ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ਵਿਚ ਲਗਾਇਆ ਗਿਆ, ਜਿਸ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਰਤਨ ਹਸਪਤਾਲ ਦੇ ਮਾਲਕ ਡਾ. ਬਲਰਾਜ ਗੁਪਤਾ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਡਾ. ਰਿਚਾ, ਡਾ. ਕੋਮਲ, ਡਾ. ਅਮਿਤ ਸਮੇਤ ਸਟਾਫ ਪਰਮਪ੍ਰੀਤ ਕੌਰ, ਚਰਨਜੀਤ ਕੌਰ, ਗੁਰਪ੍ਰੀਤ, ਮਹਿਕ, ਨਰਿੰਦਰ ਆਦਿ ਨੇ ਰਾਮ ਭਗਤਾਂ ਦੀ ਈ. ਸੀ. ਜੀ., ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਆਦਿ ਦਾ ਚੈੱਕਅਪ ਕੀਤਾ। ਇਸੇ ਤਰ੍ਹਾਂ ਵਾਲੀਆ ਪੋਲੀਕਲੀਨਿਕ ਦੇ ਸਹਿਯੋਗ ਨਾਲ ਆਸ਼ੀਰਵਾਦ ਲੈਬ ਦੇ ਰੋਹਿਤ ਬਮੋਤਰਾ, ਸੰਦੀਪ, ਰਾਕੇਸ਼ ਕੁਮਾਰ, ਮੋਹਿਤ ਬਮੋਤਰਾ ਵੱਲੋਂ ਬਲੱਡ ਗਰੁੱਪ, ਹਿਮੋਗਲੋਬਿਨ ਆਦਿ ਦਾ ਅਤੇ ਡਾ. ਅਰੁਣ ਵਰਮਾ, ਡਾ. ਗੁਰਪ੍ਰੀਤ ਕੌਰ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ।
ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੀ ਤੀਸਰੀ ਮੀਟਿੰਗ ਗੀਤਾ ਮੰਦਰ ਅਰਬਨ ਅਸਟੇਟ ਫੇਜ਼-2 ਵਿਚ ਕੱਲ੍ਹ
ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੇ ਪ੍ਰਗਟ ਉਤਸਵ ਸਬੰਧੀ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਵਿਚ 6 ਅਪ੍ਰੈਲ ਨੂੰ ਦੁਪਹਿਰ 1 ਵਜੇ ਰਾਮਨੌਮੀ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਕੱਢੀ ਜਾਵੇਗੀ। ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਨਗਰ ਨਿਵਾਸੀਆਂ ਨੂੰ ਉਸ ਵਿਚ ਸ਼ਾਮਲ ਹੋਣ ਦਾ ਸੱਦਾ ਦੇਣ ਦੇ ਉਦੇਸ਼ ਨਾਲ ਕਮੇਟੀ ਦੀ ਤੀਸਰੀ ਮੀਟਿੰਗ ਸ਼੍ਰੀ ਗੀਤਾ ਮੰਦਰ ਅਰਬਨ ਅਸਟੇਟ ਫੇਜ਼-2 ਵਿਚ 9 ਮਾਰਚ ਨੂੰ ਸ਼ਾਮ 6.30 ਵਜੇ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵਧੇਗੀ ਠੰਡ, 2 ਦਿਨ ਪਵੇਗਾ ਮੀਂਹ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ
ਉਕਤ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਦੱਸਿਆ ਕਿ ਮੀਟਿੰਗ ਵਿਚ ਰਾਜ ਕੁਮਾਰ ਰਾਜ ਐਂਡ ਪਾਰਟੀ ਪਠਾਨਕੋਟ ਵੱਲੋਂ ਪ੍ਰਭੂ ਸ਼੍ਰੀ ਰਾਮ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਰਾਮ ਭਗਤਾਂ ਵਿਚ ਪੰਕਚੁਐਲਿਟੀ ਡ੍ਰਾਅ, ਲੱਕੀ ਡ੍ਰਾਅ, ਬੰਪਰ ਡ੍ਰਾਅ ਤਹਿਤ ਬੀ. ਓ. ਸੀ. ਟ੍ਰੈਵਲ ਵੱਲੋਂ ਸਪਾਂਸਰਡ ਮਾਤਾ ਵੈਸ਼ਨੋ ਦੇਵੀ ਯਾਤਰਾ ਦੀ ਹੈਲੀਕਾਪਟਰ ਟਿਕਟ ਜੇਤੂਆਂ ਨੂੰ ਦਿੱਤੀ ਜਾਵੇਗੀ।
ਮੀਟਿੰਗ ਵਿਚ ਡਾ. ਮੁਕੇਸ਼ ਵਾਲੀਆ ਦੀ ਦੇਖ-ਰੇਖ ਵਿਚ ਲਗਾਏ ਜਾ ਰਹੇ ਮੈਡੀਕਲ ਕੈਂਪ ਵਿਚ ਕਪਿਲ ਹਸਪਤਾਲ ਦੇ ਮਾਲਕ ਡਾ. ਕਪਿਲ ਗੁਪਤਾ ਦੀ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਪ੍ਰਭੂ ਸ਼੍ਰੀ ਰਾਮ ਭਗਤਾਂ ਦੀ ਈ. ਸੀ. ਜੀ. ਆਦਿ ਕੀਤੀ ਜਾਵੇਗੀ। ਇਸੇ ਤਰ੍ਹਾਂ ਵਾਲੀਆ ਪੋਲੀਕਲੀਨਿਕ ਦੇ ਸਹਿਯੋਗ ਨਾਲ ਬਲੱਡ ਗਰੁੱਪ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੀ ਜਾਂਚ ਰੋਹਿਤ ਬਮੋਤਰਾ ਆਦਿ ਵੱਲੋਂ ਕੀਤੀ ਜਾਵੇਗੀ। ਉਥੇ ਹੀ ਡਾ. ਅਰੁਣ ਵਰਮਾ ਅਤੇ ਡਾ. ਗੁਰਪ੍ਰੀਤ ਕੌਰ ਵੱਲੋਂ ਪ੍ਰਭੂ ਰਾਮ ਭਗਤਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾਵੇਗਾ। ਮੀਟਿੰਗ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਨਵੇਂ ਮੈਂਬਰ ਬਣਾਉਣ ਅਤੇ ਪੁਰਾਣੇ ਮੈਂਬਰਾਂ ਦੇ ਪਛਾਣ-ਪੱਤਰ ਨੂੰ ਰੀਨਿਊ 200 ਰੁਪਏ ਮੈਂਬਰਸ਼ਿਪ ਫੀਸ ਨਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਇਲਾਕਾ ਕਰ ਦਿੱਤਾ ਸੀਲ, ਲਗਾ 'ਤੇ ਨਾਕੇ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚਾਈਂ-ਚਾਈਂ ਅਮਰੀਕਾ ਤੋਰਿਆ ਸੀ ਪੁੱਤ, ਕੁਝ ਚਿਰ ਬਾਅਦ ਹੀ ਹੋਇਆ ਉਹ ਜੋ ਸੋਚਿਆ ਨਾ ਸੀ
NEXT STORY