ਜਲੰਧਰ (ਗੁਲਸ਼ਨ)– ਰੇਲਵੇ ਦੀ ਲੋਕੋ ਲਾਬੀ ਵਿਚ ਬੀਤੀ ਰਾਤ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 2 ਰੇਲਵੇ ਕਰਮਚਾਰੀ ਆਪਸ ਵਿਚ ਭਿੜ ਗਏ। ਘਟਨਾ ਤੋਂ ਬਾਅਦ ਦੋਵੇਂ ਇਲਾਜ ਲਈ ਪਹਿਲਾਂ ਰੇਲਵੇ ਹਸਪਤਾਲ ਪਹੁੰਚੇ ਪਰ ਬਾਅਦ ਵਿਚ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸੀਨੀਅਰ ਸੈਕਸ਼ਨ ਇੰਜੀ. ਅਸ਼ੋਕ ਕੁਮਾਰ ਅਤੇ ਪੈਸੰਜਰ ਲੋਕੋ ਪਾਇਲਟ ਜੈਪ੍ਰਕਾਸ਼ ਨੇ ਇਕ-ਦੂਜੇ ’ਤੇ ਕੁੱਟਮਾਰ ਦਾ ਦੋਸ਼ ਲਾਇਆ ਅਤੇ ਐੱਮ. ਐੱਲ. ਆਰ. ਕਟਵਾਈ। ਘਟਨਾ ਦੇ ਵਿਰੋਧ ਵਿਚ ਸ਼ੁੱਕਰਵਾਰ ਲਾਬੀ ਕਾਫ਼ੀ ਦੇਰ ਤੱਕ ਬੰਦ ਰਹੀ। ਇਸ ਦੌਰਾਨ ਰਨਿੰਗ ਸਟਾਫ ਤੇ ਰੇਲਵੇ ਯੂਨੀਅਨਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ।
ਇਹ ਵੀ ਪੜ੍ਹੋ: ਥਾਣੇਦਾਰ ਦੇ ਪੁੱਤ ਨੇ USA 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਇਹ ਵੱਡੀ ਡਿਗਰੀ
ਸੂਤਰਾਂ ਮੁਤਾਬਕ ਚੀਫ ਲੋਕੋ ਇੰਸਪੈਕਟਰ ਕਿਰਨ ਪਾਲ ਦੇ ਛੁੱਟੀ ’ਤੇ ਹੋਣ ਕਾਰਨ ਉਨ੍ਹਾਂ ਦੀ ਥਾਂ ਅਸ਼ੋਕ ਕੁਮਾਰ ਕੰਮਕਾਜ ਦੇਖ ਰਹੇ ਸਨ। ਪਤਾ ਲੱਗਾ ਹੈ ਕਿ ਉਨ੍ਹਾਂ ਪੈਸੰਜਰ ਲੋਕੋ ਪਾਇਲਟ ਜੈਪ੍ਰਕਾਸ਼ ਨੂੰ ਮਾਲ ਗੱਡੀ ਲਿਜਾਣ ਲਈ ਕਿਹਾ, ਉਸ ਨੇ ਮਨ੍ਹਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਜੈਪ੍ਰਕਾਸ਼ ਸਮੇਤ 3 ਲੋਕੋ ਪਾਇਲਟਾਂ ਦੀ ਗੈਰ-ਹਾਜ਼ਰੀ ਲਾ ਦਿੱਤੀ। ਸਵੇਰੇ ਜਦੋਂ ਜੈਪ੍ਰਕਾਸ਼ ਨੇ ਐੱਸ. ਐੱਸ. ਈ. ਅਸ਼ੋਕ ਕੁਮਾਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਦੋਵਾਂ ਵਿਚ ਕਿਹਾ-ਸੁਣੀ ਹੋ ਗਈ। ਇਸ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ। ਦੋਵਾਂ ਨੇ ਇਕ-ਦੂਜੇ ’ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ।
ਘਟਨਾ ਦੀ ਸੂਚਨਾ ਮੰਡਲ ਅਧਿਕਾਰੀਆਂ ਤੱਕ ਪਹੁੰਚ ਗਈ। ਸੂਤਰਾਂ ਮੁਤਾਬਕ ਮੰਡਲ ਅਧਿਕਾਰੀਆਂ ਨੇ ਦੋਵਾਂ ਰੇਲਵੇ ਕਰਮਚਾਰੀਆਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ। ਘਟਨਾ ਦੀ ਜਾਂਚ ਲਈ ਏ. ਡੀ. ਐੱਮ. ਈ. ਪਠਾਨਕੋਟ ਦੇਸਰਾਜ ਦੀ ਡਿਊਟੀ ਲਾਈ ਗਈ ਹੈ। ਫਿਲਹਾਲ ਦੋਵੇਂ ਰੇਲਵੇ ਕਰਮਚਾਰੀ ਸਿਵਲ ਹਸਪਤਾਲ ਵਿਚ ਦਾਖਲ ਹਨ। ਥਾਣਾ ਜੀ. ਆਰ. ਪੀ. ਦੀ ਪੁਲਸ ਦਾ ਕਹਿਣਾ ਹੈ ਕਿ ਐੱਮ. ਐੱਲ. ਆਰ. ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸੂਬੇ 'ਚ ਵਿਛਿਆ ਟਰੈਵਲ ਏਜੰਟਾਂ ਦਾ ਜਾਲ, ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਜਲੀ ਮਹਿਕਮੇ 'ਚ ਤਕਨੀਕੀ ਸਟਾਫ਼ ਦੀ ਘਾਟ, CMD ਵੱਲੋਂ ਦਫ਼ਤਰਾਂ 'ਚ ਬੈਠੇ ਮੁਲਾਜ਼ਮਾਂ ਨੂੰ ਸਖ਼ਤ ਆਦੇਸ਼ ਜਾਰੀ
NEXT STORY